ਨਸ਼ੇ ਵਾਲੇ ਕੈਪਸੂਲਾਂ ਸਮੇਤ 2 ਲੋਕ ਗ੍ਰਿਫ਼ਤਾਰ
Thursday, May 07, 2026 - 11:18 AM (IST)
ਬਠਿੰਡਾ (ਸੁਖਵਿੰਦਰ) : ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ੇ ਵਾਲੇ ਕੈਪਸੂਲ ਬਰਾਮਦ ਕਰ ਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਦਰ ਬਠਿੰਡਾ ਪੁਲਸ ਵੱਲੋਂ ਚਿੜੀਆਘਰ ਨਜ਼ਦੀਕ ਘੁੰਮ ਰਹੇ ਮੁਲਜ਼ਮ ਸੋਨੂੰ ਸਿੰਘ ਵਾਸੀ ਬੀੜ ਤਲਾਬ ਨੂੰ ਗ੍ਰਿਫ਼ਤਾਰ ਕਰ ਕੇ 105 ਪ੍ਰੈਗਾਬਲਿਨ ਦੇ ਕੈਪਸੂਲ ਬਰਾਮਦ ਕੀਤੇ ਹਨ।
ਇਸੇ ਤਰ੍ਹਾਂ ਨੰਦਗੜ੍ਹ ਪੁਲਸ ਵੱਲੋਂ ਪਿੰਡ ਬੰਬੀਹਾ ਤੋਂ ਮੁਲਜ਼ਮ ਰਜਿੰਦਰ ਸਿੰਘ ਵਾਸੀ ਬੰਬੀਹਾ ਨੂੰ ਗ੍ਰਿਫ਼ਤਾਰ ਕਰ ਕੇ 30 ਨਸ਼ੇ ਵਾਲੇ ਕੈਪਸੂਲ ਪ੍ਰੈਗਾਬਲਿਨ ਦੇ ਬਰਾਮਦ ਕੀਤੇ ਹਨ। ਪੁਲਸ ਵੱਲੋਂ ਉਕਤ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
