ਗੋਲ਼ੀਆਂ ਮਾਰ ਕੇ ਕਤਲ ਕੀਤੇ ਹਰਮੋਲ ਦੇ ਮਾਮਲੇ ''ਚ 2 ਹੋਰ ਮੁਲਜ਼ਮ ਗ੍ਰਿਫ਼ਤਾਰ, 3 ਦਿਨ ਦਾ ਮਿਲਿਆ ਪੁਲਸ ਰਿਮਾਂਡ

Friday, May 15, 2026 - 01:18 PM (IST)

ਗੋਲ਼ੀਆਂ ਮਾਰ ਕੇ ਕਤਲ ਕੀਤੇ ਹਰਮੋਲ ਦੇ ਮਾਮਲੇ ''ਚ 2 ਹੋਰ ਮੁਲਜ਼ਮ ਗ੍ਰਿਫ਼ਤਾਰ, 3 ਦਿਨ ਦਾ ਮਿਲਿਆ ਪੁਲਸ ਰਿਮਾਂਡ

ਨੂਰਪੁਰਬੇਦੀ (ਸੰਜੀਵ ਭੰਡਾਰੀ)- 10 ਮਈ ਨੂੰ ਨੂਰਪੁਰਬੇਦੀ ਵਿਖੇ ਹੋਏ ਗੋਲ਼ੀਕਾਂਡ ਦੌਰਾਨ ਮਾਰੇ ਗਏ ਨੌਜਵਾਨ ਹਰਮੋਲ ਸਿੰਘ ਨਿਵਾਸੀ ਸ਼ਾਹਪੁਰ ਬੇਲਾ ਦੇ ਸਬੰਧ ’ਚ ਸਥਾਨਕ ਪੁਲਸ ਨੇ 9 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਤਿੰਨ ਮੁੱਖ ਦੋਸ਼ੀਆਂ ਹਰਜੋਤ ਸਿੰਘ ਨਿਵਾਸੀ ਪਿੰਡ ਸ਼ਾਹਪੁਰ ਬੇਲਾ, ਗੁਰਵਿੰਦਰ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਪਿੰਡ ਨੌਧੇਮਾਜਰਾ ਅਤੇ ਅਦਿੱਤਿਆ ਪੁੱਤਰ ਪਵਨ ਕੁਮਾਰ ਨਿਵਾਸੀ ਨੂਰਪੁਰਬੇਦੀ ਨੂੰ ਉਕਤ ਵਾਰਦਾਤ ਤੋਂ ਇਕ ਦਿਨ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਜੋ 16 ਮਈ ਤੱਕ ਪੁਲਸ ਰਿਮਾਂਡ ’ਤੇ ਜੇਲ੍ਹ ’ਚ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀ ਲਈ ਖੜ੍ਹੀ ਹੋਈ ਵੱਡੀ ਮੁਸੀਬਤ! NCERT ਦੀਆਂ ਕਿਤਾਬਾਂ ਨੂੰ ਲੈ ਕੇ...

ਪਰ ਦੇਰ ਸ਼ਾਮ ਸਥਾਨਕ ਪੁਲਸ ਨੇ ਉਕਤ ਮਾਮਲੇ ’ਚ 2 ਹੋਰ ਦੋਸ਼ੀਆਂ ’ਚ ਸ਼ਾਮਲ ਮੁੱਖ ਮੁਲਜ਼ਮ ਹਰਜੋਤ ਸਿੰਘ ਦੇ ਪਿਤਾ ਹਰਮਿੰਦਰ ਸਿੰਘ ਉਰਫ ਸੋਹਣ ਸਿੰਘ ਪੁੱਤਰ ਮੰਗਲ ਸਿੰਘ ਅਤੇ ਅਮਰੀਕ ਸਿੰਘ ਪੁੱਤਰ ਤੇਲੂ ਰਾਮ ਦੋਵੇਂ ਨਿਵਾਸੀ ਪਿੰਡ ਸ਼ਾਹਪੁਰ ਬੇਲਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਕਰਕੇ ਹੁਣ ਤੱਕ ਪੁਲਸ ਵੱਲੋਂ ਕਥਿਤ ਕੁੱਲ੍ਹ ਨਾਮਜ਼ਦ 9 ਦੋਸ਼ੀਆਂ ’ਚੋਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ 4 ਹੋਰਨਾਂ ਮੁਲਜ਼ਮਾਂ ’ਚ ਸ਼ਾਮਲ ਦਰਬਾਰਾ ਸਿੰਘ ਪੁੱਤਰ ਜਗਤ ਸਿੰਘ ਨਿਵਾਸੀ ਪਿੰਡ ਹੀਰਪੁਰ, ਸਤਿੰਦਰ ਸਿੰਘ, ਸਤਵੰਤ ਸਿੰਘ ਅਤੇ ਗੁਰਦੀਪ ਸਿੰਘ ਅਜੇ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ’ਚ ਪੁਲਸ ਟੀਮਾਂ ਜੁਟੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ! 10ਵੀਂ ਫੇਲ੍ਹ ਵਿਦਿਆਰਥੀ ਨੇ ਜਲੰਧਰ ਦੇ BSF ਹੈੱਡਕੁਆਰਟਰ ਬਾਹਰ ਕੀਤਾ ਸੀ ਬਲਾਸਟ

ਇਸ ਸਬੰਧੀ ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਤੇ ਥਾਣਾ ਮੁੱਖੀ ਨੂਰਪੁਰਬਦੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਾਬੂ ਕੀਤੇ 2 ਮੁਲਜ਼ਮਾਂ ਹਰਮਿੰਦਰ ਸਿੰਘ ਅਤੇ ਅਮਰੀਕ ਸਿੰਘ ਨੂੰ ਮਾਣਯੋਗ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਮਾਣਯੋਗ ਜੱਜ ਨੇ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ’ਚ ਇਸਤੇਮਾਲ ਕੀਤੀ ਗਈ 12 ਬੋਰ ਡਬਲ ਬੈਰਲ ਰਾਈਫਲ ਮੁੱਖ ਦੋਸ਼ੀ ਹਰਜੋਤ ਸਿੰਘ ਦੇ ਪਿਤਾ ਹਰਮਿੰਦਰ ਦਾ ਲਾਈਸੈਂਸੀ ਹਥਿਆਰ ਸੀ ਜੋ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕਾ ਹੈ। ਉਨ੍ਹਾਂ ਆਖਿਆ ਕਿ ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਸ ਟੀਮਾਂ ਜੁਟੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਲਾਲ ਰੰਗ ਦੀ ਟੀ-ਸ਼ਰਟ ਵਾਲੇ ਨੌਜਵਾਨ ਨੇ ਜਲੰਧਰ ਪੁਲਸ ਨੂੰ ਪਾਈਆਂ ਭਾਜੜਾਂ! ਪੂਰਾ ਮਾਮਲਾ ਕਰੇਗਾ ਹੈਰਾਨ

ਮ੍ਰਿਤਕ ਨੌਜਵਾਨ ਦਾ ਚੌਥੇ ਦਿਨ ਵੀ ਨਹੀਂ ਹੋਇਆ ਸੰਸਕਾਰ
ਦੂਜੇ ਪਾਸੇ ਭਾਵੇਂ ਮ੍ਰਿਤਕ ਨੌਜਵਾਨ ਹਰਮੋਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟਾਈ ਹੈ ਪਰ ਉਨ੍ਹਾਂ ਫਰਾਰ ਹੋਏ 4 ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਰਕੇ ਬੀਤੇ 4 ਦਿਨਾਂ ਤੋਂ ਮ੍ਰਿਤਕ ਨੌਜਵਾਨ ਦਾ ਸੰਸਕਾਰ ਨਹੀਂ ਹੋ ਸਕਿਆ ਹੈ। ਦੂਸਰੀ ਤਰਫ ਥਾਨਾ ਮੁੱਖੀ ਨੂਰਪੁਰਬੇਦੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਨੂੰ ਲੈ ਕੇ ਪੁਲਸ ਅਧਿਕਾਰੀਆਂ ਦੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਲਦ ਸੰਸਕਾਰ ਹੋਣ ਦੀ ਆਸ ਹੈ।

ਇਹ ਵੀ ਪੜ੍ਹੋ: ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News