BSF ਤੇ ਪੁਲਸ ਨੇ ਸਰਚ ਦੌਰਾਨ 2 ਡਰੋਨ ਕੀਤੇ ਬਰਾਮਦ, ਮਾਮਲਾ ਦਰਜ
Saturday, May 09, 2026 - 11:56 AM (IST)
ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਿਲਚੇ ਅਤੇ ਹਿੰਦ-ਪਾਕਿ ਦੀ ਜ਼ੀਰੋ ਲਾਈਨ ਦੇ ਕੋਲੋਂ ਬੀ. ਐੱਸ. ਐੱਫ. ਅਤੇ ਪੁਲਸ ਨੇ ਸਰਚ ਦੌਰਾਨ ਦੋ ਡਰੋਨ ਬਰਾਮਦ ਕੀਤੇ ਹਨ। ਇਸ ਸਬੰਧ 'ਚ ਥਾਣਾ ਸਦਰ ਫਿਰੋਜ਼ਪੁਰਰ ਅਤੇ ਥਾਣਾ ਮਮਦੋਟ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਪੁਲਸ ਦੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ 'ਚ ਗਸ਼ਤ ਕਰ ਰਹੀ ਸੀ ਤਾਂ ਬੀ. ਐੱਸ. ਐੱਫ. ਦੇ ਕਮਾਂਡੈਟ ਵੱਲੋਂ ਇਕ ਟੈਲੀਫੋਨ ਮਸੂਲ ਹੋਇਆ ਕਿ ਕਿਲਚੇ ਪਿੰਡ ਦੇ ਖੇਤਾਂ ਵਿਚ ਡਰੋਨ ਐਕਟੀਵਿਟੀ ਹੋਈ ਹੈ।
ਜਾਂਚਕਰਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ. ਅਤੇ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਕ ਡਰੋਨ ਬਰਾਮਦ ਹੋਇਆ। ਉਧਰ ਥਾਣਾ ਮਮਦੋਟ ਪੁਲਸ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ 115 ਬਟਾਲੀਅਨ ਬੀ. ਐੱਸ. ਐੱਫ. ਅਲੀ ਕੁਮਾਰ ਸੀਓਵਾਈ ਕਮਾਂਡਰ ਬੀਓਪੀ ਡੀਟੀ ਮੱਲ 155 ਬਟਾਲੀਅਨ ਬੀ. ਐੱਸ. ਐੱਫ. ਦੋਨਾ ਤੇਲੂ ਮੱਲ ਵੱਲੋਂ ਇਕ ਟੈਲੀਫੋਲ ਮੌਸੂਲ ਹੋਇਆ ਕਿ ਹਿੰਦ-ਪਾਕਿ ਦੀ ਜ਼ੀਰੋ ਲਾਈਨ ’ਤੇ ਇਕ ਡਰੋਨ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
