ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
Thursday, May 14, 2026 - 06:56 AM (IST)
ਜਲੰਧਰ – ਉਮਰ ਮਹਿਜ਼ ਇਕ ਨੰਬਰ ਹੈ। ਤੁਹਾਡੇ ਕੋਲ ਕੁਝ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਅਜਿਹਾ ਹੀ ਕੁਝ ਕਰ ਕੇ ਦਿਖਾਇਆ ਹੈ ਜਲੰਧਰ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ। ਉਨ੍ਹਾਂ 61 ਸਾਲ ਦੀ ਉਮਰ ਵਿਚ 10ਵੀਂ ਦੀ ਪ੍ਰੀਖਿਆ ਫਸਟ ਡਵੀਜ਼ਨ ਵਿਚ ਪਾਸ ਕੀਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿਚ ਇਕ ਅਜਿਹੀ ਪ੍ਰੇਰਣਾਦਾਇਕ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਨਕੋਦਰ ਦੇ ਪਿੰਡ ਸਰਹਾਲੀ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਓਪਨ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਵਿਚ 650 ਵਿਚੋਂ 500 (ਲੱਗਭਗ 77 ਫ਼ੀਸਦੀ ਅੰਕ) ਹਾਸਲ ਕੀਤੇ ਹਨ।
