ਬਲੂਵੇਲ ਤੋਂ ਬਾਅਦ ਮਾਪਿਆਂ ਲਈ ਆਫਤ ਬਣਿਆ TikTok ਦਾ ਇਹ ਚੈਲੰਜ (ਵੀਡੀਓ)

Sunday, Feb 16, 2020 - 09:26 PM (IST)

ਬਲੂਵੇਲ ਤੋਂ ਬਾਅਦ ਮਾਪਿਆਂ ਲਈ ਆਫਤ ਬਣਿਆ TikTok ਦਾ ਇਹ ਚੈਲੰਜ (ਵੀਡੀਓ)

ਗੈਜੇਟ ਡੈਸਕ—ਸੋਸ਼ਲ ਮੀਡੀਆ 'ਤੇ ਖਤਰਨਾਕ ਚੈਲੰਜ ਅਕਸਰ ਦੇਖਣ ਨੂੰ ਮਿਲਦੇ ਹਨ ਅਤੇ ਜ਼ਿਆਦਾ ਲਾਈਕਸ ਦੇ ਲਾਲਚ 'ਚ ਅਲੱੜ ਇਨ੍ਹਾਂ ਦਾ ਹਿੱਸਾ ਬਣਦੇ ਦੇਖੇ ਜਾ ਸਕਦੇ ਹਨ। ਬੀਤੇ ਸਾਲ ਬਲੂਵੇਲ ਗੇਮ ਨੇ ਕਈ ਬੱਚਿਆਂ ਅਤੇ ਅਲੱੜਾਂ ਦੀ ਜਾਨ ਲਈ ਸੀ ਅਤੇ ਹੁਣ ਇਕ ਬੇਹਦ ਖਤਰਨਾਕ ਚੈਲੰਜ TikTok 'ਤੇ ਸਾਹਮਣੇ ਆਇਆ ਹੈ। 'Tripping Jump' ਜਾਂ 'Skull Breaker'  ਨਾਂ ਦਾ ਇਹ ਚੈਲੰਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਅਜੀਬੋਗਰੀਬ ਦੇ ਨਾਲ-ਨਾਲ ਖਤਰਨਾਕ ਵੀ ਹੈ। ਦੁਨੀਆ ਦੇ ਕਈ ਹਿੱਸਿਆਂ 'ਚ ਇਹ ਵਾਇਰਲ ਚੈਲੰਜ ਸਕੂਲਾਂ ਅਤੇ ਮਾਪਿਆਂ ਲਈ ਸਿਰਦਰਦ ਬਣ ਗਿਆ ਹੈ।

ਯੂਰੋਪ ਅਤੇ ਸਾਊਥ ਅਮਰੀਕਾ ਦੇ ਕੁਝ ਸਕੂਲਾਂ 'ਚ ਇਹ ਖਤਰਨਾਕ ਚੈਲੰਜ ਕਰ ਰਹੇ ਸਟੂਡੈਂਟਸ ਦੀਆਂ ਵੀਡੀਓ ਵਾਇਰਲ ਹੋਈਆਂ ਹਨ। ਇਸ ਚੈਲੰਜ 'ਚ ਤਿੰਨ ਲੋਕ ਇਕੱਠੇ ਖੜੇ ਹੁੰਦੇ ਹਨ। ਇਸ ਚੈਲੰਜ ਦੌਰਾਨ ਇਕ ਸਟੂਡੈਂਟ ਵਿਚ ਖੜਾ ਹੁੰਦਾ ਹੈ ਅਤੇ ਬਾਕੀ ਦੋ ਉਸ ਦੇ ਆਲੇ-ਦੁਆਲੇ ਖੜੇ ਹੁੰਦੇ ਹਨ। ਇਸ ਤੋਂ ਬਾਅਦ ਵਿਚ ਵਾਲੇ ਸਟੂਡੈਂਟ ਨੂੰ ਜੰਪ ਕਰਨ ਨੂੰ ਕਿਹਾ ਜਾਂਦਾ ਹੈ ਅਤੇ ਉਸ ਦੇ ਜੰਪ ਕਰਦੇ ਹੀ ਆਲੇ-ਦੁਆਲੇ ਵਾਲੇ ਸਟੂਡੈਂਟ ਉਸ ਦੇ ਪੈਰਾਂ 'ਤੇ ਸਾਈਡ-ਕਿਕ ਮਾਰਦੇ ਹਨ, ਜਿਸ ਕਾਰਣ ਉਹ ਸਿਰ ਭਾਰ ਜ਼ਮੀਨ 'ਤੇ ਡਿੱਗ ਜਾਂਦਾ ਹੈ। ਇਹ ਕਾਰਣ ਹੈ ਕਿ ਇਸ ਨੂੰ 'Skull Breaker' ਨਾਂ ਦਿੱਤਾ ਗਿਆ ਹੈ ਅਤੇ ਇਸ ਨਾਲ ਵਾਕਈ ਜਾਨਲੇਵਾ ਸੱਟ ਵੀ ਲੱਗ ਸਕਦੀ ਹੈ। ਅਜਿਹੀ ਹੀ ਇਕ ਵੀਡੀਓ 'ਚ ਦੋ ਲੜਕੀਆਂ ਆਪਣੀ ਕਲਾਸਮੇਟ ਨੂੰ ਸੁੱਟਣ ਲਈ ਸਵੇਟਰ ਦੀ ਮਦਦ ਲੈਂਦੀਆਂ ਹਨ। ਇਕ ਟਵਿਟਰ ਯੂਜ਼ਰ ਨੇ ਇਸ ਦੀ ਵੀਡੀਓ ਵੀ ਆਪਣੇ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

ਜਾਨਲੇਵਾ ਹੱਦ ਤਕ ਨੁਕਸਾਨ ਸੰਭਵ
ਸਕੂਲਾਂ 'ਚ ਇਸ ਚੈਲੰਜ ਕਾਰਨ ਖਤਰਨਾਕ ਹਾਦਸੇ ਨਾ ਹੋਵੇ ਇਸ ਦੇ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਯੂਰੋਪ ਅਤੇ ਸਾਊਥ ਅਮਰੀਕਾ ਦੇ ਕਈ ਸਕੂਲਾਂ 'ਚ ਇਸ ਚੈਲੰਜ ਨੂੰ ਰੋਕਣ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਪ੍ਰਿੰਸਿਪਲਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉੱਥੇ, ਕੁਝ ਦੇਸ਼ਾਂ 'ਚ ਪੁਲਸ ਵੱਲੋਂ ਅਜਿਹੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਪਤਾ ਲਗਾਇਆ ਜਾ ਸਕੇ ਕਿ ਇਸ ਖਤਰਨਾਕ ਚੈਲੰਜ ਦੀ ਸ਼ੁਰੂਆਤ ਕਿਥੋ ਹੋਈ ਹੈ। ਡਾਕਰਟਸ ਦਾ ਕਹਿਣਾ ਹੈ ਕਿ ਅਜਿਹਾ ਪ੍ਰੈਂਕ ਜਾਂ ਚੈਲੰਜ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਦੇ ਹਰ ਜੋੜ 'ਚ ਫ੍ਰੈਕਚਰ ਹੋ ਸਕਦਾ ਹੈ। ਇਹ ਚੈਲੰਜ ਮੈਸੇਜਿੰਗ ਪਲੇਟਾਰਮਸ ਵਟਸਐਪ 'ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।


author

Karan Kumar

Content Editor

Related News