ਲਾਂਚ ਹੋ ਰਿਹਾ Redmi ਦਾ ਇਹ ਸ਼ਾਨਦਾਰ ਫੋਨ! ਜਾਣੋ ਕੀਮਤ
Saturday, Apr 19, 2025 - 05:32 PM (IST)

ਗੈਜੇਟ ਡੈਸਕ - ਅਗਲੇ ਹਫਤੇ Redmi ਗਲੋਬਲ ਪੱਧਰ ’ਤੇ ਰੈਡਮੀ ਟਰਬੋ 4 ਪ੍ਰੋ ਲਾਂਚ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਇਹ ਮਾਡਲ ਨੰਬਰ 25053RT47C ਵਾਲਾ ਸਮਾਰਟਫੋਨ ਚਾਈਨਾ ਟੈਲੀਕਾਮ ਦੀ ਉਤਪਾਦ ਲਾਇਬ੍ਰੇਰੀ ਵਿੱਚ ਦੇਖਿਆ ਗਿਆ ਹੈ, ਜੋ ਦਰਸਾਉਂਦਾ ਹੈ ਕਿ ਇਹ ਜਲਦੀ ਹੀ ਲਾਂਚ ਹੋਣ ਲਈ ਤਿਆਰ ਹੈ। ਇਸ ਲਿਸਟਿੰਗ ’ਚ ਫੋਨ ਬਾਰੇ ਕਈ ਵੇਰਵੇ ਦੱਸੇ ਗਏ ਹਨ ਜਿਸ ’ਚ ਇਸਦਾ ਡਿਜ਼ਾਈਨ, ਪੂਰੇ ਫੀਚਰਜ਼, ਕੀਮਤ, ਰੰਗ ਅਤੇ ਲਾਂਚਿੰਗ ਦੀ ਮਿਤੀ ਸ਼ਾਮਲ ਹੈ। ਆਓ ਜਾਣਦੇ ਹਾਂ Redmi Turbo 4 Pro ਬਾਰੇ ਵਿਸਥਾਰ
ਕਿੰਨੀ ਹੈ ਕੀਮਤ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੈੱਡਮੀ ਟਰਬੋ 4 ਪ੍ਰੋ ਨੂੰ ਅਧਿਕਾਰਤ ਤੌਰ 'ਤੇ 24 ਅਪ੍ਰੈਲ ਨੂੰ ਚੀਨ ’ਚ ਲਾਂਚ ਕੀਤਾ ਜਾਵੇਗਾ ਅਤੇ ਇਸਦੇ 4 ਵੇਰੀਐਂਟ ’ਚ ਆਉਣ ਦੀ ਆਸ ਹੈ। ਇਸ ਫੋਨ ਦੇ 12GB+256GB ਸਟੋਰੇਜ ਵੇਰੀਐਂਟ ਦੀ ਕੀਮਤ 2,099 ਯੂਆਨ (ਲਗਭਗ 24,762 ਰੁਪਏ), 16GB+256GB ਸਟੋਰੇਜ ਵੇਰੀਐਂਟ ਦੀ ਕੀਮਤ 2,399 ਯੂਆਨ (ਲਗਭਗ 28,177 ਰੁਪਏ), 16GB+512GB ਸਟੋਰੇਜ ਵੇਰੀਐਂਟ ਦੀ ਕੀਮਤ 2,799 ਯੂਆਨ (ਲਗਭਗ 32,447 ਰੁਪਏ) ਅਤੇ 16GB+1TB ਸਟੋਰੇਜ ਵੇਰੀਐਂਟ ਦੀ ਕੀਮਤ 2,999 ਯੂਆਨ (ਲਗਭਗ 35,008 ਰੁਪਏ) ਹੋਵੇਗੀ। ਆਉਣ ਵਾਲਾ ਫੋਨ ਤਿੰਨ ਰੰਗਾਂ ਜਿਵੇਂ ਕਿ ਚਿੱਟੇ, ਕਾਲੇ ਅਤੇ ਹਰੇ ’ਚ ਉਪਲਬਧ ਹੋਵੇਗਾ। ਹਾਲਾਂਕਿ, ਅੰਤਿਮ ਕੀਮਤਾਂ ਦਾ ਖੁਲਾਸਾ ਹੋਣਾ ਬਾਕੀ ਹੈ।
ਜਾਣੋ ਸਪੈਸੀਫਿਕੇਸ਼ਨਜ਼
Redmi Turbo 4 Pro ’ਚ 6.83-ਇੰਚ ਫਲੈਟ OLED LTPS ਡਿਸਪਲੇਅ ਹੋਣ ਦੀ ਉਮੀਦ ਹੈ ਜਿਸਦਾ ਰੈਜ਼ੋਲਿਊਸ਼ਨ 2800 x 1280 ਪਿਕਸਲ 1.5K ਹੋਵੇਗਾ। ਟਰਬੋ 4 ਪ੍ਰੋ ਦੇ ਪਿਛਲੇ ਹਿੱਸੇ ’ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਮਿਲ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲਬਧ ਹੋ ਸਕਦਾ ਹੈ। ਇਸ ਫੋਨ ’ਚ Qualcomm Snapdragon 8s Gen 4 ਪ੍ਰੋਸੈਸਰ ਹੋਵੇਗਾ। ਇਸ ’ਚ 16GB ਤੱਕ RAM ਅਤੇ 1TB ਤੱਕ UFS 4.0 ਸਟੋਰੇਜ ਹੋਵੇਗੀ। ਇਸ ’ਚ 7,550mAh ਦੀ ਵੱਡੀ ਬੈਟਰੀ ਹੋਵੇਗੀ।
ਹਾਲਾਂਕਿ ਟਰਬੋ 4 ਪ੍ਰੋ ਦੇ ਐਂਡਰਾਇਡ 15 'ਤੇ ਆਧਾਰਿਤ HyperOS 2.0 'ਤੇ ਚੱਲਣ ਦੀ ਉਮੀਦ ਹੈ। ਸੁਰੱਖਿਆ ਲਈ, ਇਸ ਫੋਨ ’ਚ ਇਕ ਇਨ-ਡਿਸਪਲੇ ਫਿੰਗਰਪ੍ਰਿੰਟ ਸਕੈਨਰ ਹੋਵੇਗਾ। ਮਾਪਾਂ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਲੰਬਾਈ 163.1 ਮਿਲੀਮੀਟਰ, ਚੌੜਾਈ 77.93 ਮਿਲੀਮੀਟਰ, ਮੋਟਾਈ 7.98 ਮਿਲੀਮੀਟਰ ਅਤੇ ਭਾਰ 219 ਗ੍ਰਾਮ ਹੈ। ਹੋਰ ਫੀਚਰਾਂ ’ਚ 120Hz ਰਿਫਰੈਸ਼ ਰੇਟ, 90W ਫਾਸਟ ਚਾਰਜਿੰਗ, ਮੈਟਲ ਮਿਡ-ਫ੍ਰੇਮ, IR ਬਲਾਸਟਰ, ਅਤੇ ਧੂੜ ਅਤੇ ਪਾਣੀ ਦੀ ਸੁਰੱਖਿਆ ਲਈ IP68/IP69 ਰੇਟਿੰਗ ਸ਼ਾਮਲ ਹੋਵੇਗੀ। ਟੈਲੀਕਾਮ ਲਿਸਟਿੰਗ ਰਾਹੀਂ ਸਾਹਮਣੇ ਆਈ ਫੋਟੋ ਦੇ ਅਨੁਸਾਰ, ਟਰਬੋ 4 ਪ੍ਰੋ ਇਸ ਸਾਲ ਲਾਂਚ ਕੀਤੇ ਗਏ ਟਰਬੋ 4 ਵਰਗਾ ਦਿਖਾਈ ਦਿੰਦਾ ਹੈ।