Nokia 6 ਸਮਾਰਟਫੋਨ ਦਾ ਮੁਕਾਬਲਾ ਕਰਦੇ ਹਨ ਇਹ ਸਮਾਰਟਫੋਨਜ਼

09/23/2017 2:57:51 PM

ਜਲੰਧਰ-ਕੁਝ ਸ਼ਮਾਂ ਪਹਿਲਾਂ ਹੀ ਫਿਨਲੈਂਡ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਦੇ ਨਵੇਂ ਐਂਡਰਾਇਡ ਹੈਂਡਸੈੱਟ ਲਾਂਚ ਕੀਤੇ ਸੀ। ਨੋਕੀਆ 3, 5, ਅਤੇ 6 ਸਮਾਰਟਫੋਨਜ਼ ਨੂੰ ਬਜਟ ਕੀਮਤ 'ਚ ਪੇਸ਼  ਕੀਤਾ ਸੀ। ਇਹ ਤਿੰਨ ਸਮਾਰਟਫੋਨਜ਼ ਕਾਫੀ ਮਸ਼ਹੂਰ ਹੋਏ ਹਨ। ਇਸ ਕਰਕੇ ਨੋਕੀਆ ਦੇ ਇਨ੍ਹਾਂ ਫੋਨਜ਼ ਦੀ ਵਿਕਰੀ ਦੇ ਚੱਲਦਿਆ ਹੋਇਆ ਜਲਦੀ ਆਊਟ  ਆਫ ਸਟਾਕ ਹੋ ਜਾਂਦੇ ਹਨ। ਨੋਕੀਆ 6 ਸਮਾਰਟਫੋਨਜ਼ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 14,999ਰੁਪਏ ਹੈ ਨੋਕੀਆ 6 ਦੇ ਮੁਕਾਬਲੇ ਇਹ ਸਮਾਰਟਫੋਨਜ਼ ਵੀ ਬਿਹਤਰੀਨ ਫੀਚਰਸ ਨਾਲ ਪੇਸ਼ ਹੋਏ ਹਨ।

PunjabKesari

1. Xiaomi mi A1:
ਇਸ ਸਮਾਰਟਫੋਨ ਦੀ ਕੀਮਤ 14,999 ਰੁਪਏ ਸੀ। ਇਸ ਸਮਾਰਟਫੋਨ 'ਚ 5.5 ਇੰਚ ਫੁੱਲ ਐੱਚ. ਡੀ. ਡਿਸਪਲੇਅ ਦਿੱਤਾ ਗਿਆ ਹੈ। ਇਹ ਸਮਾਰਟਫੋਨ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤਾ ਗਈ ਹੈ। ਪਾਵਰ ਦੇਣ ਲਈ ਇਸ ਸਮਾਰਟਫੋਨ 'ਚ 3080 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ 12 ਮੈਗਾਪਿਕਸਲ ਡਿਊਲ ਕੈਮਰਾ ਅਤੇ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ।

 

PunjabKesari

2. Samsung Galaxy J7 Max:
ਇਸ ਸਮਾਰਟਫੋਨ ਦੀ ਕੀਮਤ 17,900 ਰੁਪਏ ਹੈ। ਇਸ ਸਮਾਰਟਫੋਨ 'ਚ 5.7 ਇੰਚ ਫੁੱਲ ਐੱਚ. ਡੀ. ਡਿਸਪਲੇਅ ਦਿੱਤਾ ਗਿਆ ਹੈ। ਇਹ ਫੋਨ ਮੀਡੀਆਟੇਕ ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਨਾਲ ਲੈਸ ਹੈ । ਇਸ 'ਚ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਇਸਤੋਂ ਇਲਾਵਾ ਸਮਾਰਟਫੋਨ'ਚ 13 ਮੈਗਾਪਿਕਸਲ ਕੈਮਰੇ ਨਾਲ ਲੈਸ ਹੈ ਅਤੇ ਪਾਵਰ ਦੇਣ ਲਈ 3300 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।

 

PunjabKesari

3. Motorola Moto G5S Plus:
ਇਸ ਸਮਾਰਟਫੋਨ ਦੀ ਕੀਮਤ 15,999 ਰੁਪਏ ਹੈ। ਇਸ ਸਮਾਰਟਫੋਨ 'ਚ 5.5 ਇੰਚ ਡਿਸਪਲੇਅ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ 625 ਪ੍ਰੋਸੈਸਰ , 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਜਿਸ ਨੂੰ ਮਾਈਕ੍ਰੋਐਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 3000 ਐੱਮ. ਏ. ਐੱਚ. ਬੈਟਰੀ, 13 ਮੈਗਾਪਿਕਸਲ ਦੇ ਦੋ ਸੈਂਸਰ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।

PunjabKesari

4.Gionee A1 Plus:
ਇਸ ਸਮਾਰਟਫੋਨ ਦੀ ਕੀਮਤ 26,499 ਰੁਪਏ ਹੈ। ਇਸ ਸਮਾਰਟਫੋਨ 'ਚ 6 ਇੰਚ HD IPS ਡਿਸਪਲੇਅ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2.6 ਗੀਗਾਹਰਟਜ਼ ਮੀਡੀਆਟੇਕ ਹੀਲਿਓ p25 ਆਕਟਾ-ਕੋਰ ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਨਾਲ ਲੈਸ ਹੈ। ਇਸ 'ਚ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋਐਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ 4550 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈਅਤੇ ਨਾਲ  ਹੀ ਸਮਾਰਟਫੋਨ 'ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ।


Related News