DSLR ਵਰਗੀ ਫੋਟੋ ਕੁਆਲਟੀ ਦੇ ਰਹੇ ਹਨ ਇਹ ਸਮਾਰਟਫੋਨਸ, ਜਾਣੋ ਫੀਚਰਸ

03/11/2018 8:39:18 PM

ਨਵੀਂ ਦਿੱਲੀ—ਸਮਾਰਟਫੋਨ 'ਚ ਕੈਮਰੇ ਦੀ ਕੁਆਲਟੀ ਨੂੰ ਲੈ ਕੇ ਹੋ ਰਹੇ ਬਦਲਾਆਵਾਂ ਵਿਚਾਲੇ ਹੁਣ ਇਸ ਗੱਲ 'ਤੇ ਨਵੀਂ ਬਿਹਸ ਛਿੜ ਪਈ ਹੈ ਕਿ ਕੀ ਆਉਣ ਵਾਲੇ ਸਮੇਂ 'ਚ ਡੀ.ਐੱਸ.ਐੱਲ.ਆਰ. ਕੈਮਰਿਆਂ ਦੀ ਜਗ੍ਹਾ ਸਮਾਰਟਫੋਨ ਲੈਣਗੇ? ਸਮਾਰਟਫੋਨਸ 'ਚ ਡਿਊਲ ਕੈਮਰੇ ਕੰਸੈਪਟ ਇਕ ਮੀਲ ਦਾ ਪੱਥਰ ਸਾਬਤ ਹੋਇਆ। ਡਿਊਲ ਕੈਮਰੇ 'ਚ ਇਸਤੇਮਾਲ ਕੀਤੇ ਜਾ ਰਹੇ ਸੈਂਸਰ ਤੁਹਾਡੇ ਆਲੇ-ਦੁਆਲੇ ਦੇ ਵਾਤਾਵਰਣ ਦੇ ਹਿਸਾਬ ਨਾਲ ਖੁਦ ਨੂੰ ਐਡਜਸਟ ਕਰ ਲੈਂਦੇ ਹਨ ਅਤੇ ਤੁਹਾਨੂੰ ਕਲੀਅਰ ਕੁਆਲਟੀ ਮਿਲਦੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਉਨ੍ਹਾਂ ਸਮਾਰਟਫੋਨਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਸਮਾਰਟਫੋਨਸ ਤੋਂ ਲਈ ਕਲਿਕ ਕੀਤੀਆਂ ਤਸਵੀਰਾਂ ਡੀ.ਐੱਸ.ਐੱਲ.ਆਰ. ਕੈਮਰੇ ਵਰਗੀਆਂ ਆਉਣਦੀਆਂ ਹਨ।


ਸੈਮਸੰਗ ਗਲੈਕਸੀ ਐੱਸ9-ਸੈਮਸੰਗ ਗਲੈਕਸੀ ਐੱਸ9 'ਚ 12 ਮੈਗਾਪਿਕਸਲ ਦਾ ਸੁਪਰ ਸਪੀਡ ਡਿਊਲ ਪਿਕਸਲ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਆਟੋਫੋਕਸ ਸੈਂਸਰ ਅਤੇ ਓ.ਆਈ.ਈ.ਐੱਸ. ਵਰਗੇ ਫੀਚਰਸ ਦਿੱਤੇ ਗਏ ਹਨ। ਫੋਨ ਦੇ ਕੈਮਰੇ 'ਚ ਲੱਗਿਆ ਐੱਫ/1.5 ਅਤੇ ਐੱਫ/2.4 ਦਾ ਡਿਊਲ ਅਪਰਚਰ ਲੈਂਸ ਆਪਣੇ ਆਪ ਹੀ ਆਟੋ ਐਡਜਸਟ ਕਰ ਲਵੇਗਾ। ਗਲੈਕਸੀ ਐੱਸ9 'ਚ ਬਿਲਕੁਲ ਵੱਖ ਸਲੋ-ਮੋਸ਼ਨ ਫਿਚਰ ਦਿੱਤਾ ਗਿਆ ਹੈ। ਸਲੋ-ਮੋਸ਼ਨ 'ਚ ਆਟੋ ਕੈਪਚਰ ਮੋਡ ਹੈ। ਇਸ ਨਾਲ 960 ਐੱਫ.ਪੀ.ਐੱਸ. 'ਤੇ ਵੀਡੀਓ ਰਿਕਾਡਿੰਗ ਕੀਤੀ ਜਾ ਸਕਦੀ ਹੈ। ਫੋਨ ਇਕ ਵਾਰ 'ਚ 12 ਇਮੇਜ ਨੂੰ ਇਕ ਨਾਲ ਕੈਪਚਰ ਕਰਦਾ ਹੈ।


ਆਈਫੋਨ ਐਕਸ-ਫੋਨ 'ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਸਲੋ ਮੋਸ਼ਨ ਵਰਗੇ ਫੀਚਰਸ ਦਿੱਤੇ ਗਏ ਹਨ। ਫੋਨ ਇਕ ਵਾਰ 'ਚ 3 ਫੋਟੋ ਇਕੋ ਵਾਰੀ ਕੈਪਚਰ ਕਰਦਾ ਹੈ। ਗੂਗਲ ਪਿਕਸਲ 2- ਫੋਨ 'ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦਾ ਸੈਂਸਰ ਲਾਈਟ ਦੇ ਹਿਸਾਬ ਨਾਲ ਆਟੋ ਐਡਜਸਟ ਹੁੰਦਾ ਹੈ ਜਿਸ ਨਾਲ ਵੱਖ-ਵੱਖ ਰੌਸ਼ਨੀ 'ਚ ਵੀ ਤੁਹਾਨੂੰ ਸ਼ਾਨਦਾਰ ਫੋਟੋ ਕੁਆਲੀਟ ਮਿਲਦੀ ਹੈ।


ਐੱਚ.ਟੀ.ਸੀ. ਯੂ.11 ਪਲੱਸ- ਫੋਨ 'ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਐੱਚ.ਟੀ.ਸੀ. ਦੇ ਇਸ ਫੋਨ ਨੂੰ ਫੋਟੋਗ੍ਰਾਫੀ ਲਈ ਜਾਣਿਆ ਜਾਂਦਾ ਹੈ। ਕੰਪਨੀ ਨੇ ਫੋਨ ਦੀ ਲਾਂਚਿੰਗ ਵੇਲੇ ਕੈਮਰੇ ਦੀ ਕੁਆਲਟੀ ਨੂੰ ਲੈ ਕਈ ਦਾਅਵੇ ਕੀਤੇ ਸਨ। ਫੋਨ 'ਚ 4ਕੇ ਰਿਕਾਡਿੰਗ ਦੀ ਵੀ ਸੁਵਿਧਾ ਸ਼ਾਮਲ ਹੈ।


Related News