ਗੂਗਲ ਪਲੇਅ ਸਟੋਰ ਤੋਂ ਹਟਾਈਆਂ ਗਈਆਂ ਇਹ ਖਤਰਨਾਕ ਐਪਸ
Sunday, Sep 13, 2020 - 02:21 AM (IST)
ਗੈਜੇਟ ਡੈਸਕ—ਜੁਲਾਈ ਤੇ ਸਤੰਬਰ ਦੇ ਦੂਜੇ ਹਫਤੇ ਦੌਰਾਨ ਗੂਗਲ ਨੇ ਪਲੇਅ ਸਟੋਰ ਤੋਂ 17 ਐਪਸ ਨੂੰ ਹਟਾਇਆ ਹੈ। ਇਹ ਐਪਸ ਮਾਲਵੇਅਰ ਨਾਲ ਇਨਫੈਕੇਟਡ ਸਨ। ਜੁਲਾਈ ’ਚ ਟੈੱਕ ਦਿੱਗਜ ਨੇ ਪਲੇਅ ਸਟੋਰ ਤੋਂ 11 ਜਦਕਿ 6 ਐਪਸ ਨੂੰ ਕੁਝ ਦਿਨ ਪਹਿਲਾਂ ਹੀ ਬੈਨ ਕੀਤਾ ਹੈ। ਹੁਣ ਗੂਗਲ ’ਤੇ ਇਹ 17 ਐਪਸ ਉਪਲੱਬਧ ਨਹੀਂ ਹਨ ਅਤੇ ਇਨ੍ਹਾਂ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ। ਪਲੇਅ ਸਟੋਰ ’ਤੇ ਜਿਨ੍ਹਾਂ 17 ਐਪਸ ਨੂੰ ਹਟਾਇਆ ਗਿਆ ਹੈ ਉਹ ਸਾਰੀਆਂ ਜੋਕਰ ਦੇ ਨਾਂ ਨਾਲ ਮਾਲਵੇਅਰ ਦੇ ਇਕ ਨਵੇਂ ਵੇਰੀਐਂਟ ਨਾਲ ਅਫੈਕਟੇਡ ਸਨ। ਚੈੱਕ ਪੁਆਇੰਟ ਦੇ ਰਿਸਰਚਰਸ ਨੇ ਜੁਲਾਈ ’ਚ ਇਨ੍ਹਾਂ ਮਾਲਵੇਅਰ ਐਪਸ ਦਾ ਪਤਾ ਲਗਾਇਆ ਸੀ। ਰਿਪੋਰਟਸ ਮੁਤਾਬਕ ਗੂਗਲ 2017 ਤੋਂ ਇਨ੍ਹਾਂ ਐਪਸ ਨੂੰ ਟ੍ਰੈਕ ਕਰ ਰਿਹਾ ਹੈ।
ਇਨ੍ਹਾਂ 11 ਐਪਸ ਨੂੰ ਪਲੇਅ ਸਟੋਰ ਤੋਂ ਹਟਾਏ ਜਾਣ ਤੋਂ ਬਾਅਦ ਜੋਕਰ ਮਾਲਵੇਅਰ ਇਕ ਨਵੇਂ ਰੂਪ ’ਚ ਗੂਗਲ ਪਲੇਅ ਸਟੋਰ ’ਤੇ 6 ਦੂਜੇ ਐਪਸ ਦੇ ਤੌਰ ’ਤੇ ਆਇਆ। ਹੁਣ ਇਨ੍ਹਾਂ 6 ਐਪਸ ਨੂੰ ਵੀ ਹਟਾ ਦਿੱਤਾ ਗਿਆ ਹੈ। ਸਾਈਬਰਸਕਿਓਰਟੀ ਫਰਮ Pradeo ਮੁਤਾਬਕ, ਇਨ੍ਹਾਂ 6 ਐਪਸ ਨੂੰ ਪਲੇਅ ਸਟੋਰ ਤੋਂ ਹਟਾਏ ਜਾਣ ਤੋਂ ਪਹਿਲਾਂ ਕਰੀਬ 2 ਲੱਖ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਪਲੇਅ ਸਟੋਰ ਤੋਂ ਜਿਨ੍ਹਾਂ ਐਪਸ ਨੂੰ ਹਟਾਇਆ ਗਿਆ ਹੈ ਉਹ ਹਨ-
- com.imagecompress.android
- com.contact.withme.texts
- com.hmvoice.friendsms.
- com.relax.relaxation.androidsms
- com.cheery.message.sendsms
- com.peason.lovinglovemessage
- com.file.recovefiles
- com.LPlocker.lockapps
- com.remindme.alram
- com.training.memorygame
- Safety AppLock
- Convenient Scanner 2
- Push Message- Texting & SMS
- Emoji Wallpaper
- Separate Doc Scanner
- Fingertip GameBox
ਇਹ ਐਪਸ ਹੁਣ ਪਲੇਅ ਸਟੋਰ ’ਤੇ ਉਪਲੱਬਧ ਨਹੀਂ ਹਨ ਅਤੇ ਜੇਕਰ ਇਨ੍ਹਾਂ ’ਚ ਕੋਈ ਵੀ ਐਪ ਤੁਹਾਡੇ ਸਮਾਰਟਫੋਨ ’ਚ ਮੌਜੂਦ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦੇਵੋ। ਇਨ੍ਹਾਂ ਐਪਸ ਨੂੰ ਇਨਫੈਕਟ ਕਰਨ ਵਾਲੇ ਜੋਕਰ ਮਾਲਵੇਅਰ ਇਕ ਮਲੈਸ਼ਸ ਬਾਟ ਹੈ ਜਿਸ ਨੂੰ fleeceware ਦੇ ਤੌਰ ’ਤੇ ਕੈਟੀਗਰਾਇਜ ਕੀਤਾ ਗਿਆ ਹੈ। ਇਸ ਮਾਲਵੇਅਰ ਦਾ ਮੁੱਖ ਕੰਮ ਕਲਿੱਕਸ ਬਟੋਰਨਾ ਅਤੇ ਐੱਸ.ਐੱਮ.ਐੱਸ. ਨੂੰ ਇੰਟਰਸੈਪਟ ਕਰਨਾ ਹੈ ਤਾਂ ਕਿ ਯੂਜ਼ਰਸ ਨੂੰ ਬਿਨਾਂ ਪਤਾ ਚੱਲੇ ਉਨ੍ਹਾਂ ਦੀ ਇੱਛਾ ਦੇ ਬਿਨਾਂ ਪੇਡ ਪ੍ਰੀਮੀਅਮ ਸਰਵਿਸੇਜ ਸਬਸਕਰਾਈਬ ਕਰਵਾਈ ਜਾ ਸਕੇ। ਜੋਕਰ ਛੋਟੇ ਤੋਂ ਛੋਟੇ ਕੋਡ ਦਾ ਇਸਤੇਮਾਲ ਕਰਦਾ ਹੈ ਅਤੇ ਇਹ ਕੋਈ ਨਿਸ਼ਾਨਾ ਨਹੀਂ ਛੱਡਦਾ ਜਿਸ ਨਾਲ ਇਸ ਨੂੰ ਡਿਟੈਕਟ ਕਰਨਾ ਮੁਸ਼ਕਲ ਹੁੰਦਾ ਹੈ। ਇਸ ਤੋਂਤ ਪਹਿਲਾਂ ਗੂਗਲ ਨੇ ਇਕ ਬਲਾਗ ਪੋਸਟ ’ਚ ਲਿਖਿਆ ਸੀ ਕਿ ਪਲੇਅ ਸਟੋਰ ’ਤੇ ਨਵੀਆਂ ਨੀਤੀਆਂ ਆਈਆਂ ਹਨ। ਜਿਸ ਨੇ ਪਲੇਅ ਸਟੋਰ ’ਤੇ ਮੈਲੀਸ਼ਸ ਐਪਸ ਦਾ ਰਹਿਣਾ ਮੁਸ਼ਕਲ ਹੋਵੇਗਾ।