ਵੀਵੋ ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

06/07/2017 7:17:31 PM

ਜਲੰਧਰ— ਵੀਵੋ ਨੇ ਮਾਰਚ 'ਚ ਆਪਣਾ ਵੀਵੋ ਵਾਈ66 ਸਮਾਰਟਫੋਨ ਲਾਂਚ ਕੀਤਾ ਸੀ। ਵੀਵੋ ਵਾਈ 66 ਦੀ ਕੀਮਤ ਰੁਪਏ ਸੀ। ਹੁਣ ਵੀਵੋ66 ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ। ਮੁੰਬਈ ਦੇ ਜਾਣੇ-ਮਾਨੇ ਰਿਟੇਲਰ ਮਹੇਸ਼ ਟੈਲੀਕਾਮ ਨੇ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
ਮਹੇਸ਼ ਟੈਲੀਕਾਮ ਨੇ ਟਵੀਟ ਕਰ ਇਹ ਦੱਸਿਆ ਕਿ ਵੀਵੋ ਵਾਈ 66 ਦੀ ਕੀਮਤ 'ਚ ਕਟੌਤੀ ਹੋਈ ਹੈ। ਹੁਣ ਫੋਨ 13,999 ਰੁਪਏ 'ਚ ਖਰੀਦਣ ਲਈ ਉਪਲੱਬਧ ਹੋਵੇਗਾ। ਹਾਲਾਂਕਿ, ਅਜੇ ਇਹ ਕਟੌਤੀ ਆਧਿਕਾਰਿਕ ਹੈ ਜਾਂ ਨਹੀਂ, ਇਸ ਦੇ ਬਾਰੇ 'ਚ ਅਜੇ ਕੰਪਨੀ ਵੱਲੋ ਕੋਈ ਜਾਣਕਾਰੀ ਨਹੀਂ ਮਿਲੀ ਹੈ। ਵੀਵੋ ਵਾਈ 66 ਸਮਾਰਟਫੋਨ ਕ੍ਰਾਉਨ ਗੋਲਡ ਅਤੇ ਮੈਟ ਬਲੈਕ ਕਲਰ ਵੈਰਿਅੰਟ 'ਚ ਮਿਲਦਾ ਹੈ। ਵਾਈ 66 ਦੀ ਸਭ ਤੋਂ ਅਹਿਮ ਖ਼ਾਸਿਅਤ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਵੀਵੋ ਵਾਈ 66 ਦੇ ਸਪੇਸਿਫਿਕੇਸ਼ਨ ਅਤੇ ਫ਼ੀਚਰ
ਵੀਵੋ ਵਾਈ66 ਹੈੱਡਸੈਟ Andriod 6.0 ਮਾਰਸ਼ਮੈਲੋ 'ਤੇ ਆਧਾਰਿਤ ਫਨਟਚ OS3.0 'ਤੇ ਚੱਲਦਾ ਹੈ। ਇਸ 'ਚ 5.5 ਇੰਚ ਦਾ HD (720*1280ਪਿਕਸਲ) ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਇਸ ਦੇ ਉਪਰ 2.5ਡੀ ਕਵਰਡ ਗਲਾਸ ਦੀ ਪ੍ਰੋਟੈਕਸ਼ਨ ਮੌਜ਼ੂਦ ਹੈ। ਫੋਨ ਮੈਮੈਟਾਲਿਕ Unibody ਡਿਜ਼ਾਈਨ ਦਾ ਇਸਤੇਮਾਲ ਹੋਇਆ ਹੈ। ਹੈੱਡਸੈਟ 'ਚ 64 ਬਿਟ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ.ਬੀ ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 32 ਜੀ.ਬੀ ਹੈ ਅਤੇ ਇਸ ਨੂੰ Microsd ਕਾਰਡ ਜਰੀਏ 265ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ।
ਸੈਲਫੀ ਲਈ ਵੀਵੋ ਵਾਈ 66 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਨਾਲ ਹੀ ਮੌਜ਼ੂਦ ਹੈ ਮੂਨਲਾਈਟ ਗਲੋ ਡਿਸਪਲੇ ਫਲੈਸ਼ ਫ਼ੀਚਰ। ਰਿਅਰ ਹਿੱਸੇ 'ਤੇ Led ਫਲੈਸ਼ ਨਾਲ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੁਨੇਕਟਿਵਿਟੀ ਲਈ ਫ਼ੀਚਰ 'ਚ ਵਾਈ-ਫਾਈ, Bluetooth 4.0, Usb 2.0, Gps ਅਤੇ FM ਰੇਡੀਓ ਸ਼ਾਮਲ ਹੈ। 
ਸਮਾਰਟਫੋਨ 'ਚ 3,000 mAh ਦੀ ਬੈਟਰੀ ਹੈ ਅਤੇ ਇਸ ਦਾ ਡਾਈਮੈਨਸ਼ਨ 153.8*75.5*7.6 ਮਿਲੀਮੀਟਰ ਹੈ ਅਤੇ ਵਜ਼ਨ 155 ਗ੍ਰਾਮ ਹੈ। ਵੀਵੋ ਵਾਈ 66 ਦੇ ਹੋਰ ਅਹਿਮ ਫ਼ੀਚਰ ਦੀ ਗੱਲ ਕਰੀਏ ਤਾਂ 'ਸਮਾਰਟ ਸਕਰੀਨ ਸਪਿਲਟ' ਅਤੇ 'ਆਈ ਪ੍ਰੋਟੈਕਸ਼ਨ ਮੋਡ' ਦਾ ਜ਼ਿਕਰ ਜ਼ਰੂਰੀ ਹੈ। ਦੱਸਣਯੋਗ ਹੈ ਕਿ 'ਸਮਾਰਟ ਸਕਰੀਨ ਸਪਿਲਟ' ਫ਼ੀਚਰ ਮਲਟੀ ਟਾਸਕਿੰਗ ਦੇ ਕੰਮ ਆਵੇਗਾ ਅਤੇ 'ਆਈ ਪ੍ਰੋਟੈਕਸ਼ਨ ਮੋਡ' ਚੈਟਿੰਗ ਅਤੇ ਵੀਡੀਓ ਦੇਖਣ ਦੌਰਾਨ ਅੱਖਾਂ ਦੇ ਦਬਾਅ ਘੱਟ ਕਰਨ ਦਾ ਕੰਮ ਕਰੇਗਾ।


Related News