ਨਵੇਂ ਸਮਾਰਟਫੋਨ ਦੀ ਕੀਮਤ ''ਚ ਆਈਫੋਨ ਦੀ ਰਿਪੇਅਰ ਕਰ ਰਿਹੀ ਹੈ ਐਪਲ
Sunday, Nov 20, 2016 - 06:47 PM (IST)
ਜਲੰਧਰ- ਆਈਫੋਨ ਦੀ ਡਿਮਾਂਡ ਘੱਟ ਹੋਣ ਦੇ ਨਾਲ-ਨਾਲ ਐਪਲ ਡਿਵਾਈਸਿਸ ਦੀ ਸਾਫਟਵੇਅਰ ਰਿਪੇਅਰ ਵੀ ਮਹਿੰਗੀ ਹੁੰਦੀ ਜਾ ਰਹੀ ਹੈ। ਹਾਲ ਹੀ ''ਚ ਐਪਲ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੰਪਨੀ ਨੇ ਆਈਫੋਨ 6 ਦੀ ਟੱਚ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ''Multi-Touch repair program'' ਸ਼ੁਰੂ ਕੀਤਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਈਫੋਨ 6 ਦੀ ਟੱਚ ਰਿਪੇਅਰ ਕਰਾਉਣ ਲਈ ਯੂਜ਼ਰ ਨੂੰ 149 ਡਾਲਰ (ਕਰੀਬ 9,900 ਰੁਪਏ) ਖਰਚ ਕਰਨੇ ਹੋਣਗੇ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੰਨੀ ਕੀਮਤ ''ਚ ਨਵਾਂ ਬਿਹਤਰੀਨ ਸਮਾਰਟਫੋਨ ਖਰੀਦਿਆ ਜਾ ਸਕਦਾ ਹੈ। ਆਈਫੋਨ 6 ਦੇ ਯੂਜ਼ਰਸ ਨੂੰ ਜ਼ਰਾ ਜਿਹੀ ਸਕ੍ਰੀਨ ਫਲਿਕਰਿੰਗ ਸਮੱਸਿਆ ਜਾਂ ਮਲਟੀਟੱਚ ਸਮੱਸਿਆ ਆਉਣ ਨਾਲ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ਸ਼ਾਇਦ ਇਸੇ ਕਾਰਨ ਲੋਕ ਹੁਣ ਆਈਫੋਨ ਖਰੀਦਣਾ ਪਸੰਦ ਨਹੀਂ ਕਰ ਰਹੇ ਅਤੇ ਇਸ ਦੀ ਡਿਮਾਂਡ ''ਚ ਭਾਰੀ ਕਮੀਂ ਆਈ ਹੈ।
