ਲਾਂਚ ਹੋਇਆ ਸਭ ਤੋਂ ਧਾਂਸੂ ਫੋਨ, ਕੀਮਤ 9 ਹਜ਼ਾਰ ਤੋਂ ਵੀ ਘੱਟ, ਫੀਚਰਾਂ ਬਾਰੇ ਪੜ੍ਹ ਉੱਡਣਗੇ ਹੋਸ਼
Wednesday, Nov 20, 2024 - 02:58 PM (IST)
ਗੈਜੇਟ ਡੈਸਕ - Redmi A4 5G ਸਮਾਰਟਫੋਨ ਭਾਰਤ 'ਚ ਲਾਂਚ ਹੋ ਗਿਆ ਹੈ। ਕੰਪਨੀ ਨੇ ਇਸ ਐਂਟਰੀ-ਲੇਵਲ ਸਮਾਰਟਫੋਨ ਨੂੰ 8,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਸ ਫੋਨ ਨੂੰ ਸਭ ਤੋਂ ਪਹਿਲਾਂ IMC 2024 ’ਚ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਇਸ ਨੇ Snapdragon 4 Gen 2 ਚਿਪਸੈੱਟ ਦੇ ਨਾਲ ਆਉਣ ਕਾਰਨ ਬਹੁਤ ਧਿਆਨ ਖਿੱਚਿਆ ਸੀ। ਇਸ ਚਿੱਪਸੈੱਟ ਦੇ ਨਾਲ ਆਉਣ ਵਾਲਾ ਇਹ ਪਹਿਲਾ ਸਸਤਾ ਸਮਾਰਟਫੋਨ ਹੈ। ਇਸ ’ਚ 5,160mAh ਦੀ ਬੈਟਰੀ ਅਤੇ 6.88-ਇੰਚ ਦੀ HD+ ਡਿਸਪਲੇਅ ਵੀ ਹੈ। ਆਓ ਜਾਣਦੇ ਹਾਂ Redmi A4 5G ਦੀ ਕੀਮਤ ਅਤੇ ਵਿਸ਼ੇਸ਼ਤਾਵਾਂ...
ਪੜ੍ਹੋ ਇਹ ਵੀ ਖਬਰ - ਕੀ ਵਿੱਕ ਜਾਵੇਗਾ Google Chrome? ਵਿਭਾਗ ਨੇ Browser ਵੇਚਣ ਲਈ ਕੀਤਾ ਮਜਬੂਰ
Redmi A4 5G: Price In India
Redmi ਨੇ ਅੱਜ ਭਾਰਤ ’ਚ Redmi A4 5G ਲਾਂਚ ਕੀਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ 8,499 ਰੁਪਏ ਹੈ। ਇਹ 2 ਵੇਰੀਐਂਟਸ ’ਚ ਆਉਂਦਾ ਹੈ : 4GB RAM + 64GB ਸਟੋਰੇਜ (8,499 ਰੁਪਏ) ਅਤੇ 4GB RAM + 128GB ਸਟੋਰੇਜ (9,499 ਰੁਪਏ)। ਇਹ ਫੋਨ Amazon, Mi.com ਅਤੇ Xiaomi ਰਿਟੇਲ ਸਟੋਰਾਂ 'ਤੇ 27 ਨਵੰਬਰ ਦੁਪਹਿਰ 12 ਵਜੇ ਤੋਂ ਉਪਲਬਧ ਹੋਵੇਗਾ। ਇਹ 2 ਰੰਗਾਂ ’ਚ ਆਉਂਦਾ ਹੈ ਜੋ ਕਿ ਹੈ ਸਟਾਰਰੀ ਬਲੈਕ ਅਤੇ ਸਪਾਰਕਲ ਪਰਪਲ।
ਪੜ੍ਹੋ ਇਹ ਵੀ ਖਬਰ - BSNL ਨੇ ਦੇਸ਼ ਭਰ 'ਚ ਸ਼ੁਰੂ ਕੀਤੀ Wi-Fi ਰੋਮਿੰਗ, ਅਗਲੇ ਸਾਲ ਲਾਂਚ ਹੋਵੇਗਾ ਕੰਪਨੀ ਦਾ 5G ਨੈੱਟਵਰਕ
Redmi A4 5G: Specs
Redmi A4 5G ਦੇ ਪਿਛਲੇ ਪਾਸੇ ਇਕ ਗੋਲ, ਚਮਕਦਾਰ ਕੈਮਰਾ ਮੋਡੀਊਲ ਹੈ, ਜੋ Redmi A3 (4G) ਦੇ ਡਿਜ਼ਾਈਨ ਵਰਗਾ ਹੈ। ਇਸ ਦਾ ਫਰੇਮ ਫਲੈਟ ਹੈ, ਜਿਸ ’ਚ ਵਾਲੀਅਮ ਅਤੇ ਪਾਵਰ ਬਟਨ ਸੱਜੇ ਪਾਸੇ ਮੌਜੂਦ ਹਨ। A3 ਮਾਡਲ ’ਚ ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ ’ਚ ਇੰਟੀਗ੍ਰੇਟਿਡ ਸੀ ਅਤੇ A4 ਵੀ ਇਸ ਨੂੰ ਫਾਲੋਅ ਕਰਦਾ ਹੈ। ਫੋਨ ਦੇ ਟਾਪ 'ਤੇ 3.5mm ਦਾ ਹੈੱਡਫੋਨ ਜੈਕ ਹੈ। Redmi A4 5G ਗਲਾਸ ਨਾਲ ਬਣੇ ਪਿਛਲੇ ਹਿੱਸੇ ਨਾਲ ਆਉਂਦਾ ਹੈ, ਜੋ ਕਿ ਬਹੁਤ ਪ੍ਰੀਮੀਅਮ ਦਿਖਾਈ ਦਿੰਦਾ ਹੈ।
ਪੜ੍ਹੋ ਇਹ ਵੀ ਖਬਰ - ਦੁਨੀਆ ਭਰ ’ਚ Instagram ਡਾਊਨ, Users ਨੇ ਕੀਤੀ Login ਸਮੱਸਿਆ ਦੀ ਸ਼ਿਕਾਇਤ
Redmi A4 5G: processor
ਇਸ ਫੋਨ ’ਚ ਇਕ ਵੱਡੀ 6.88 ਇੰਚ HD+ ਡਿਸਪਲੇ ਹੈ, ਜੋ ਕਿ ਬਹੁਤ ਹੀ ਸਮੂਥ ਅਤੇ ਫਲਿਊਡ ਹੈ। ਇਸ ਦੀ ਅਧਿਕਤਮ ਬ੍ਰਾਈਟਨੈੱਸ 600nits ਹੈ, ਜਿਸ ਕਾਰਨ ਧੁੱਪ 'ਚ ਵੀ ਸਕਰੀਨ ਸਾਫ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ, ਡਿਸਪਲੇਅ ’ਚ ਅੱਖਾਂ ਦੀ ਸੁਰੱਖਿਆ ਲਈ ਘੱਟ ਬਲੂ ਲਾਈਟ, TUV Ciraadian ਅਤੇ ਫਲਿੱਕਰ-ਫ੍ਰੀ ਤਕਨਾਲੋਜੀ ਦੀ ਵਿਸ਼ੇਸ਼ਤਾ ਹੈ। Redmi A4 5G Snapdragon 4 Gen 2 ਚਿਪਸੈੱਟ 'ਤੇ ਚੱਲਣ ਵਾਲਾ 10,000 ਰੁਪਏ ਤੋਂ ਘੱਟ ਦਾ ਪਹਿਲਾ ਸਮਾਰਟਫੋਨ ਹੈ। ਇਸ ’ਚ 12GB ਰੈਮ ਅਤੇ 256GB ਤੱਕ ਸਟੋਰੇਜ ਮਿਲ ਸਕਦਾ ਹੈ, ਜਿਸ ਨਾਲ ਤੁਸੀਂ ਕਈ ਐਪਸ ਅਤੇ ਫਾਈਲਾਂ ਨੂੰ ਸਟੋਰ ਕਰ ਸਕਦੇ ਹੋ। Xiaomi ਦਾ ਨਵਾਂ ਓਪਰੇਟਿੰਗ ਸਿਸਟਮ, HyperOS, ਇਸ ਫੋਨ 'ਤੇ ਪ੍ਰੀ-ਇੰਸਟੌਲ ਕੀਤਾ ਗਿਆ ਹੈ, ਜੋ ਕਿ ਐਂਡਰਾਇਡ 14 'ਤੇ ਆਧਾਰਿਤ ਹੈ। ਇਸ ਫੋਨ 'ਚ ਦੋ ਸਾਲਾਂ ਲਈ ਐਂਡ੍ਰਾਇਡ ਦੇ ਨਵੇਂ ਵਰਜਨ ਅਤੇ 4 ਸਾਲਾਂ ਲਈ ਸੁਰੱਖਿਆ ਅਪਡੇਟ ਵੀ ਮਿਲਣਗੇ।
ਪੜ੍ਹੋ ਇਹ ਵੀ ਖਬਰ - Audi ਦੀ ਧਾਕੜ SUV Q7 Facelift ਦੀ ਬੁਕਿੰਗ ਹੋਈ ਸ਼ੁਰੂ, ਸ਼ਾਨਦਾਰ Features ਦੇ ਨਾਲ ਇਸ ਦਿਨ ਹੋਵੇਗੀ ਲਾਂਚ
Redmi A4 5G: Camera & Battery
ਇਸ ਫੋਨ 'ਚ ਬਹੁਤ ਵਧੀਆ 50 ਮੈਗਾਪਿਕਸਲ ਦਾ ਕੈਮਰਾ ਹੈ, ਜੋ ਬਹੁਤ ਵਧੀਆ ਤਸਵੀਰਾਂ ਲੈ ਸਕਦਾ ਹੈ। ਇਸ ’ਚ ਕਈ ਤਰ੍ਹਾਂ ਦੇ ਫਿਲਟਰ ਅਤੇ ਮੋਡ ਵੀ ਹਨ। ਇਸ ’ਚ ਸੈਲਫੀ ਲਈ ਵੀ ਵਧੀਆ ਕੈਮਰਾ ਹੈ। 5,160mAh ਦੀ ਵੱਡੀ ਬੈਟਰੀ ਦੇ ਨਾਲ, ਇਹ ਫੋਨ ਪੂਰਾ ਦਿਨ ਚੱਲ ਸਕਦਾ ਹੈ ਅਤੇ ਇਹ 18W ਫਾਸਟ ਚਾਰਜਰ ਨਾਲ ਬਹੁਤ ਤੇਜ਼ੀ ਨਾਲ ਚਾਰਜ ਹੋ ਜਾਂਦਾ ਹੈ। ਫੋਨ ਦੇ ਨਾਲ ਇੱਕ 33W ਚਾਰਜਰ ਵੀ ਮਿਲੇਗਾ, ਜਿਸ ਦੀ ਕੀਮਤ 1,999 ਰੁਪਏ ਹੈ।
ਪੜ੍ਹੋ ਇਹ ਵੀ ਖਬਰ - BSNL ਨੇ ਆਪਣੇ ਪੋਰਟਫੋਲੀਓ ਨੂੰ ਕੀਤਾ ਅਪਗ੍ਰੇਡ, 5 ਰੁਪਏ ’ਚ ਮਿਲੇਗਾ 2GB ਡਾਟਾ
ਪੜ੍ਹੋ ਇਹ ਵੀ ਖਬਰ - ਕਿਹੜਾ Laptop ਹੈ ਤੁਹਾਡੇ ਲਈ ਬੈਸਟ! ਖਰੀਦਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ