ਭਾਰਤ ''ਚ ਸੈਮਸੰਗ ਗੈਲਕਸੀ S8 ਪਲੱਸ ਦੀ ਪ੍ਰੀ ਆਰਡਰ ਬੂਕਿੰਗ ਲਈ ਹੋਇਆ ਸ਼ੁਰੂ

Tuesday, Apr 11, 2017 - 12:25 PM (IST)

ਜਲੰਧਰ- ਕੋਰਿਅਨ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ ''ਚ ਆਪਣੇ ਨਵੇਂ ਸਮਾਰਟਫੋਨ ਗੈਲੇਕਸੀ S8 ਪਲੱਸ ਦਾ ਨਵਾਂ ਵੇਂਰਿਅੰਟ ਲਾਂਚ ਕੀਤਾ ਹੈ। ਕੰਪਨੀ ਦੇ ਨਵੇਂ ਵੇਂਰਿਅੰਟ ਨੂੰ  6GB ਰੈਮ ਅਤੇ 128GB ਇੰਟਰਨਲ ਸਟੋਰੇਜ਼ ਦੇ ਨਾਲ ਪੇਸ਼ ਕੀਤਾ ਹੈ। ਆਨਲਾਈਨ ਗੈਜ਼ੇਟ ਮੈਗਜ਼ੀਨ ਐਂਡਰਾਈਡ ਹੈਂਡਲਾਈਨਸ ਦੇ ਮੁਤਾਬਿਕ , ਫਿਲਹਾਲ ਇਹ ਸਾਊਥ ਕੋਰੀਆ ''ਚ ਲਾਂਚ ਕੀਤਾ ਹੈ। ਇਸ ਫੋਨ ਦੇ ਲਈ ਪ੍ਰੀ-ਆਰਡਰ ਸ਼ੁਰੂ ਹੋ ਗਈ ਹੈ। 

ਭਾਰਤ ''ਚ ਕਰ ਸਕਦੇ ਹੈ ਪ੍ਰੀ-ਆਰਡਰ:

ਨਿਊਯਾਰਕ ''ਚ ਲਾਂਚ ਕਰਨ ਤੋਂ ਇਕ ਹਫਤੇ ਬਾਅਦ ਸੈਮਸੰਗ ਨੇ ਗੈਲਕਸੀ S8 ਅਤੇ ਗੈਲਕਸੀ S8 ਪਲੱਸ ਦੇ ਲਈ ਭਾਰਤ ''ਚ ਪ੍ਰੀ-ਰਜ਼ਿਸਟਰੇਸ਼ਨ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਤਾ ਦਾ ਖੁਲਾਸਾ ਨਹੀਂ ਹੋਇਆ ਹੈ, ਪਰ ਇਸ ਦੇ ਲਈ ਪ੍ਰੀ-ਰਜ਼ਿਸਟਰੇਸ਼ਨ ਕਰਾਇਆ ਜਾ ਸਕਦਾ ਹੈ, ਅਤੇ ਇਹ ਤਾਂ ਹੀ ਹੋ ਸਕਦਾ ਹੈ ਜਦੋਂ ਡਿਵਾਇਸ ਨੂੰ ਦੇਸ਼ ''ਚ ਜਲਦੀ ਲਾਂਚ ਕੀਤਾ ਜਾਂਦਾ ਹੋਵੇ। ਪ੍ਰੀ-ਰਜ਼ਿਸਟਰੇਸ਼ਨ ਕਰਵਾਉਣ ''ਤੇ ਕੰਪਨੀ ਤੁਹਾਡੇ ਨਾਲ ਜੁੜੀ ਜਾਣਕਾਰੀ ਦੇ ਨਾਲ ਫੋਨ ਤੁਹਾਡੀ ਈ-ਮੇਲ ਆਈਡੀ ਮੰਗ  ਰਿਹਾ ਹੈ, ਜਿਸ ''ਚ ਲਾਂਚ ਨੋਟੀਫਿਕੇਸ਼ਨ ਭੇਜ ਸਕੇ। ਹੁਣ ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਮਈ ''ਚ ਲਾਂਚ ਕਰ ਸਕਦੀ ਹੈ। ਜੇਕਰ ਹੁਣ ਪ੍ਰੀ-ਰਜ਼ਿਸਟਰੇਸ਼ਨ ਸ਼ੁਰੂ ਹੋ ਗਈ ਹੈ, ਤਾਂ ਇਹ ਇਸ ਲਈ ਹੋ ਸਕਦਾ ਹੈ ਕਿ ਸੈਮਸੰਗ ਆਪਣੇ ਇਨ੍ਹਾਂ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਨੂੰ ਪਹਿਲਾਂ ਹੀ ਲਾਂਚ ਕਰ ਦੇਵੇ।

ਫੀਚਰਸ:

ਫੋਨ ਦੀ ਸਪੈਕਸ ਦੀ ਜੇਕਰ ਗੱਲ ਕਰੀਏ ਤਾਂ ਗੈਲੇਕਸੀ  S8 ਪਲੱਸ ''ਚ 6.2 ਇੰਚ QHD+ (1440*2960 ਪਿਕਸਲ) ਸੁਪਰ AMOLED ਡਿਸਪਲੇ ਦਿੱਤਾ ਗਿਆ ਹੈ। ਇਸ ਹੈਂਡਸੈਟ ''ਚ 12MP ਡਿਊਲ ਪਿਕਸਲ ਰੀਅਰ ਕੈਮਰਾ ਹੋਵੇਗਾ। ਫ੍ਰੰਟ ਕੈਮਰਾ 8MP ਦਾ ਹੈ। ਸਮਾਰਟਫੋਨ ''ਚ ਕਵਾਲਕਾਮ ਕੰਪਨੀ ਦੇ ਲੇਂਟੈਸਟ ਸਨੈਡ੍ਰੈਗਨ 835 ਪ੍ਰੋਸੈਸਰ ਹੈ। ਇਹ ਆਕਟਾ-ਕੋਰ 10 nm 

ਪ੍ਰੋਸੈਸਰ( ਫੋਰ ਕੋਰ ਕਲਾਕਡ 2.3 ਜੀ. ਐੱਚ. ਜ਼ੈੱਡ.+ਫੋਰ ਕੋਰ ਕਲਾਕਡ 1.7 ਜੀ. ਐੱਚ. ਜ਼ੈੱਡ.) ਹੈ। ਸੈਮਸੰਗ ਦਾ ਦਾਅਵਾ ਹੈ ਕਿ ਇਹ ਪੁਰਾਣੇ S7 ਤੋਂ 10% ਜਿਆਦਾ ਫਾਸਟ ਹੈ। ਹੈਂਡਸੈਟ ''ਚ 4GB ਰੈਮ ਅਤੇ 64GB ਇੰਟਰਨਲ ਮੈਮਰੀ ਹੋਵੇਗੀ। ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ''ਚ ਮਦਦ ਨਾਲ 256GB ਵਧਾਇਆ ਜਾ ਸਕਦਾ ਹੈ। ਸਮਾਰਟਫੋਨ ''ਚ 3500 mAh ਦੀ ਬੈਟਰੀ ਹੋਵੇਗੀ , ਜੋ ਫਾਸਟ ਚਾਰਜ਼ ਨੂੰ ਸਪੋਰਟ ਕਰਦੀ ਹੈ। ਇਸ ਹੈਂਡਸੈਟ ਦਾ ਡਾਇਮੈਸ਼ਨ 159.5*73.4*8.1mm ਅਤੇ ਵਜ਼ਨ 173 ਗ੍ਰਾਮ ਹੈ।    


Related News