ਐਂਗ੍ਰੀ ਬਰਡ ਤੋਂ ਬਾਅਦ ਹੁਣ ਇਸ ਮਸ਼ਹੂਰ ਮੋਬਾਇਲ ਗੋਮ ''ਤੇ ਬਣੇਗੀ ਫਿਲਮ

Monday, Sep 26, 2016 - 06:33 PM (IST)

ਐਂਗ੍ਰੀ ਬਰਡ ਤੋਂ ਬਾਅਦ ਹੁਣ ਇਸ ਮਸ਼ਹੂਰ ਮੋਬਾਇਲ ਗੋਮ ''ਤੇ ਬਣੇਗੀ ਫਿਲਮ

ਜਲੰਧਰ : ਐਂਗਰੀ ਬਰਡ ਗੇਮ ਦੀ ਭਾਰੀ ਸਫਲਤਾ ਤੋਂ ਬਾਅਦ ਇਕ ਹੋਰ ਗੇਮ ਨਿਰਮਾਤਾ ਮਸ਼ਹੂਰ ਗੇਮ ਨੂੰ ਫਿਲਮ ਦਾ ਰੂਪ ਦੇਣ ਜਾ ਰਹੀ ਹੈ। ਹਾਫਬ੍ਰਿਕ ਸਟੂਡੀਓ ਵੱਲੋਂ ਤਿਆਰ ਕੀਤੀ ਗਈ ਇਹ ਗੇਮ 2010 ''ਚ ਲਾਂਚ ਹੋਈ ਸੀ ਤੇ ਇਸ ਨੂੰ ਸਾਰੇ ਵੱਡੇ ਪਲੈਟਫਾਰਮਜ਼ ਲਈ ਬਣਾਇਆ ਗਿਆ ਸੀ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਗੇਮ ''ਫਰੂਟ ਨਿੰਜਾ'' ਦੀ ਜਿਸ ਨੂੰ ਗੂਗਲ ਪਲੇਅ ਸਟੋਰ ''ਤੇ 50 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।

 

ਨਿਊ ਲਾਈਨ ਸਿਨੇਮਾ ਵੱਲੋਂ ਇਸ ਗੇਮ ਦੇ ਮੂਵੀ ਰਾਈਟਸ ਲਏ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਜੇ. ਪੀ. ਲਵੀਨ ਤੇ ਚਾਡ ਡਾਮੀਆਨੀ ਇਸ ਫਿਲਮ ਦੀ ਸਕ੍ਰਿਪਟ ''ਤੇ ਕੰਮ ਕਰਨਗੇ। ਹੁਣ ਇਸ ਫਿਲਮ ਦੀ ਕਹਾਣੀ ਕੀ ਹੋਵੇਗੀ, ਇਸ ਬਾਰੇ ਤਾਂ ਕੋਈ ਅੰਦਾਜ਼ਾ ਨਹੀਂ ਹੈ ਪਰ ਜਿੰਨਾ ਪਸੰਦ ਐਂਗ੍ਰੀ ਬਰਡ ਗੇਮ ਨੂੰ ਕੀਤਾ ਗਿਆ ਸੀ, ਕੀ ਫਰੂਟ ਨਿੰਜਾ ਨੂੰ ਵੀ ਓਨਾ ਹੀ ਪਸੰਦ ਕੀਤਾ ਜਾਵੇਗਾ, ਇਹ ਤਾਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।


Related News