ਬਦਲ ਜਾਵੇਗਾ Internet ਚਲਾਉਣ ਦਾ Experience ! Google Chrome ''ਚ ਆਈ ਸ਼ਾਨਦਾਰ Update
Wednesday, Apr 08, 2026 - 10:30 AM (IST)
ਗੈਜੇਟ ਡੈਸਕ - ਗੂਗਲ ਨੇ ਆਪਣੇ ਪ੍ਰਸਿੱਧ ਵੈੱਬ ਬ੍ਰਾਊਜ਼ਰ Chrome ਲਈ ਦੋ ਵੱਡੇ ਅਤੇ ਨਵੇਂ ਫੀਚਰ ਰੋਲ ਆਊਟ ਕੀਤੇ ਹਨ, ਜਿਸ ਨਾਲ ਇੰਟਰਨੈੱਟ ਚਲਾਉਣ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ। ਇਨ੍ਹਾਂ ਨਵੇਂ ਫੀਚਰਸ 'ਚ 'ਵਰਟੀਕਲ ਟੈਬਸ' ਅਤੇ 'ਅਪਡੇਟਡ ਰੀਡਿੰਗ ਮੋਡ' ਸ਼ਾਮਲ ਹਨ।
ਹੁਣ ਸਾਈਡ 'ਤੇ ਦਿਖਣਗੇ ਸਾਰੇ ਟੈਬਸ
ਸਰੋਤਾਂ ਅਨੁਸਾਰ, ਹੁਣ ਤੱਕ ਕ੍ਰੋਮ 'ਚ ਟੈਬਸ ਸਰਚ ਬਾਰ ਦੇ ਉੱਪਰ ਦਿਖਾਈ ਦਿੰਦੇ ਸਨ, ਪਰ ਹੁਣ ਯੂਜ਼ਰਸ ਇਹਨਾਂ ਨੂੰ ਬ੍ਰਾਊਜ਼ਰ ਦੇ ਖੱਬੇ ਪਾਸੇ ਵਰਟੀਕਲ ਰੂਪ 'ਚ ਦੇਖ ਸਕਣਗੇ। ਇਸ ਫੀਚਰ ਨਾਲ ਕ੍ਰੋਮ ਨੂੰ ਇਕ ਨਵਾਂ ਲੁੱਕ ਮਿਲਿਆ ਹੈ ਅਤੇ ਹੁਣ ਹਰ ਟੈਬ ਦਾ ਪੂਰਾ ਟਾਈਟਲ ਆਸਾਨੀ ਨਾਲ ਪੜ੍ਹਿਆ ਜਾ ਸਕੇਗਾ। ਇਹ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੋਵੇਗਾ ਜੋ ਇਕੋ ਸਮੇਂ ਕਈ ਟੈਬਸ ਖੋਲ੍ਹ ਕੇ ਰੱਖਦੇ ਹਨ।
ਰੀਡਿੰਗ ਮੋਡ 'ਚ ਵੱਡਾ ਬਦਲਾਅ
ਵਰਟੀਕਲ ਟੈਬਸ ਦੇ ਨਾਲ-ਨਾਲ ਰੀਡਿੰਗ ਮੋਡ ਨੂੰ ਵੀ ਅਪਡੇਟ ਕੀਤਾ ਗਿਆ ਹੈ। ਹੁਣ ਇਹ 'ਫੁੱਲ-ਪੇਜ ਇੰਟਰਫੇਸ' ਦੇ ਨਾਲ ਉਪਲਬਧ ਹੈ। ਇਹ ਫੀਚਰ ਵੈੱਬਪੇਜ ਤੋਂ ਵਿਗਿਆਪਨ (Ads) ਅਤੇ ਸਾਈਡਬਾਰ ਵਰਗੀਆਂ ਫਾਲਤੂ ਚੀਜ਼ਾਂ ਨੂੰ ਹਟਾ ਕੇ ਸਿਰਫ ਟੈਕਸਟ 'ਤੇ ਫੋਕਸ ਕਰਦਾ ਹੈ, ਜਿਸ ਨਾਲ ਪੜ੍ਹਨ ਦਾ ਅਨੁਭਵ ਹੋਰ ਵੀ ਵਧੀਆ ਹੋ ਜਾਂਦਾ ਹੈ।
ਸੁੰਦਰ ਪਿਚਾਈ ਨੇ ਦਿੱਤੀ ਜਾਣਕਾਰੀ
ਗੂਗਲ ਦੇ ਸੀ.ਈ.ਓ. (CEO) ਸੁੰਦਰ ਪਿਚਾਈ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇਕ ਖਾਸ ਅੰਦਾਜ਼ 'ਚ ਟਵੀਟ ਕਰਕੇ ਇਨ੍ਹਾਂ ਫੀਚਰਸ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਵਰਟੀਕਲ ਟੈਬਸ ਦੀ ਖਾਸਿਅਤ ਬਾਰੇ ਦੱਸਦਿਆਂ ਯੂਜ਼ਰਸ ਨੂੰ ਇਸ ਨਵੇਂ ਅਪਡੇਟ ਬਾਰੇ ਜਾਣਕਾਰੀ ਦਿੱਤੀ।
ਇਸ ਤਰ੍ਹਾਂ ਕਰੋ ਇਸਤੇਮਾਲ
ਇਨ੍ਹਾਂ ਫੀਚਰਸ ਨੂੰ ਵਰਤਣਾ ਬਹੁਤ ਆਸਾਨ ਹੈ:
ਵਰਟੀਕਲ ਟੈਬਸ - ਕ੍ਰੋਮ ਵਿੰਡੋ 'ਤੇ ਰਾਈਟ ਕਲਿੱਕ ਕਰੋ ਅਤੇ "Show Tabs Vertically" ਵਿਕਲਪ ਨੂੰ ਚੁਣੋ।
ਰੀਡਿੰਗ ਮੋਡ - ਕਿਸੇ ਵੀ ਵੈੱਬਪੇਜ 'ਤੇ ਰਾਈਟ ਕਲਿੱਕ ਕਰਕੇ "Open in reading mode" ਨੂੰ ਸਿਲੈਕਟ ਕਰੋ।
ਜੇਕਰ ਤੁਹਾਨੂੰ ਅਜੇ ਤੱਕ ਇਹ ਫੀਚਰ ਨਹੀਂ ਮਿਲੇ ਹਨ, ਤਾਂ ਤੁਹਾਨੂੰ ਆਪਣਾ ਗੂਗਲ ਕ੍ਰੋਮ ਬ੍ਰਾਊਜ਼ਰ ਅਪਡੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
