ਛੋਟਾ ਹਾਥੀ ਲੈ ਲਓ ਪਰ ਭੁੱਲ ਕੇ ਵੀ ਨਾ ਖਰੀਦੋ ਮਹਿੰਦਰਾ ਦੀ ਇਹ ਗੱਡੀ...! ਹੈਰਾਨ ਕਰੇਗਾ ਪੂਰਾ ਮਾਮਲਾ
Tuesday, Apr 21, 2026 - 08:48 PM (IST)
ਆਟੋ ਡੈਸਕ- ਦੇਸ਼ ਦੀ ਨਾਮੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਸਭ ਤੋਂ ਪ੍ਰੀਮੀਅਮ ਇਲੈਕਟ੍ਰਿਕ ਕਾਰ BE.6 ਬੈਟਮੈਨ ਐਡੀਸ਼ਨ ਇੱਕ ਗਾਹਕ ਲਈ ਉਸ ਸਮੇਂ ਵੱਡੀ ਮੁਸੀਬਤ ਬਣ ਗਈ, ਜਦੋਂ 30 ਲੱਖ ਰੁਪਏ ਖਰਚਣ ਦੇ ਬਾਵਜੂਦ ਉਸ ਨੂੰ ਸੜਕ 'ਤੇ ਖੱਜਲ-ਖੁਆਰ ਹੋਣਾ ਪਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਗਾਹਕ ਨੇ ਆਨੰਦ ਮਹਿੰਦਰਾ 'ਤੇ ਭਰੋਸਾ ਤੋੜਨ ਅਤੇ 'ਮੇਕ ਇਨ ਇੰਡੀਆ' ਦੇ ਨਾਮ 'ਤੇ ਧੋਖਾ ਦੇਣ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਪੀੜਤ ਗਾਹਕ ਨੇ ਦੱਸਿਆ ਕਿ ਉਹ ਪਿਛਲੇ ਡੇਢ ਘੰਟੇ ਤੋਂ ਚਾਰਜਿੰਗ ਸਟੇਸ਼ਨ 'ਤੇ ਖੜ੍ਹਾ ਸੀ, ਪਰ ਉਸ ਦੀ ਲਗਜ਼ਰੀ ਕਾਰ ਚਾਰਜ ਨਹੀਂ ਹੋ ਸਕੀ। ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਦੇ ਸਾਹਮਣੇ ਹੀ MG ਦੀ ਵਿੰਡਸਰ ਕਾਰ ਅਤੇ ਕਈ ਛੋਟੇ ਹਾਥੀ ਫਾਸਟ ਚਾਰਜਰ ਨਾਲ ਚਾਰਜ ਹੋ ਕੇ ਚਲੇ ਗਏ ਪਰ ਮਹਿੰਦਰਾ ਦੀ ਸਭ ਤੋਂ ਮਹਿੰਗੀ ਗੱਡੀ ਉੱਥੇ ਹੀ ਫਸੀ ਰਹੀ। ਗਾਹਕ ਨੇ ਇਸ ਨੂੰ ਇੱਕ 'ਸਕੈਮ ਗਾਡੀ' ਕਰਾਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਮਹਿੰਦਰਾ ਦੀ ਇਹ ਇਲੈਕਟ੍ਰਿਕ ਗੱਡੀ ਕਦੇ ਨਾ ਖਰੀਦਣ।
ਵੀਡੀਓ ਵਿੱਚ ਗਾਹਕ ਦੀ ਕਸਟਮਰ ਸਪੋਰਟ ਟੀਮ ਨਾਲ ਹੋਈ ਗੱਲਬਾਤ ਨੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜਦੋਂ ਗਾਹਕ ਨੇ ਸੜਕ 'ਤੇ ਫਸੇ ਹੋਣ ਦੀ ਸ਼ਿਕਾਇਤ ਕੀਤੀ, ਤਾਂ ਸਪੋਰਟ ਟੀਮ ਨੇ ਉਸ ਨੂੰ 24 ਤੋਂ 48 ਘੰਟੇ ਤੱਕ ਇੰਤਜ਼ਾਰ ਕਰਨ ਲਈ ਕਿਹਾ ਤਾਂ ਜੋ ਉਹ ਮਾਮਲੇ ਦੀ ਜਾਂਚ ਕਰ ਸਕਣ। ਗਾਹਕ ਨੇ ਗੁੱਸੇ ਵਿੱਚ ਸਵਾਲ ਕੀਤਾ ਕਿ ਕੀ ਉਹ 48 ਘੰਟੇ ਤੱਕ ਗੱਡੀ ਚਾਰਜ ਨਾ ਕਰੇ ਅਤੇ ਕਿਤੇ ਵੀ ਨਾ ਜਾਵੇ? ਕੰਪਨੀ ਦੀ ਟੀਮ ਵੱਲੋਂ ਕੋਈ ਤੁਰੰਤ ਹੱਲ ਦੇਣ ਦੀ ਬਜਾਏ ਗਾਹਕ ਨੂੰ ਦੂਜੇ ਨਜ਼ਦੀਕੀ ਸਟੇਸ਼ਨ 'ਤੇ ਜਾਣ ਦੀ ਸਲਾਹ ਦਿੱਤੀ ਗਈ।
ਗਾਹਕ ਨੇ ਸਿੱਧੇ ਤੌਰ 'ਤੇ ਆਨੰਦ ਮਹਿੰਦਰਾ ਨੂੰ ਟੈਗ ਕਰਦਿਆਂ ਕਿਹਾ ਕਿ ਉਸ ਨੇ 'ਮੇਕ ਇਨ ਇੰਡੀਆ' ਦੇ ਵਾਅਦੇ ਅਤੇ ਮਹਿੰਦਰਾ ਬ੍ਰਾਂਡ 'ਤੇ ਭਰੋਸਾ ਕਰਕੇ ਆਪਣੀ ਮਿਹਨਤ ਦੀ ਕਮਾਈ ਲਗਾਈ ਸੀ ਪਰ ਬਦਲੇ ਵਿੱਚ ਉਸ ਨੂੰ ਬੇਵਫ਼ਾਈ ਮਿਲੀ।
