ਭਾਰਤ ''ਚ ਲਾਂਚ ਹੋਈ ਵੀਅਤਨਾਮ ਦੀ ਧਾਕੜ ਇਲੈਕਟ੍ਰਿਕ ਕਾਰ ! 30 ਮਿੰਟ ਚਾਰਜ ਕਰਨ ''ਤੇ ਚੱਲੇਗੀ 517KM

Wednesday, Apr 15, 2026 - 02:41 PM (IST)

ਭਾਰਤ ''ਚ ਲਾਂਚ ਹੋਈ ਵੀਅਤਨਾਮ ਦੀ ਧਾਕੜ ਇਲੈਕਟ੍ਰਿਕ ਕਾਰ ! 30 ਮਿੰਟ ਚਾਰਜ ਕਰਨ ''ਤੇ ਚੱਲੇਗੀ 517KM

ਗੈਜੇਟ ਡੈਸਕ : ਵੀਅਤਨਾਮ ਦੀ ਮਸ਼ਹੂਰ ਆਟੋ ਕੰਪਨੀ VinFast ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ VinFast VF MPV 7 ਲਾਂਚ ਕਰ ਦਿੱਤੀ ਹੈ। ਇਹ ਭਾਰਤ 'ਚ ਕੰਪਨੀ ਦੀ ਤੀਜੀ ਇਲੈਕਟ੍ਰਿਕ ਕਾਰ ਹੈ, ਜਿਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ₹24.49 ਲੱਖ ਰੱਖੀ ਗਈ ਹੈ। ਇਸ ਇਲੈਕਟ੍ਰਿਕ MPV 'ਚ 60.13 kWh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਇੱਕ ਵਾਰ ਫੁੱਲ ਚਾਰਜ ਹੋਣ 'ਤੇ 517 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ। 

ਇਸ ਦੀ ਮੋਟਰ 201 bhp ਦੀ ਪਾਵਰ ਤੇ 280 Nm ਦਾ ਟਾਰਕ ਪੈਦਾ ਕਰਦੀ ਹੈ, ਜਿਸ ਨਾਲ ਇਹ ਕਾਰ ਸਿਰਫ 10 ਸੈਕਿੰਡਾਂ 'ਚ 0 ਤੋਂ 100 ਕਿਲੋਮੀਟਰ ਦੀ ਰਫ਼ਤਾਰ ਫੜ ਲੈਂਦੀ ਹੈ। ਸੁਪਰ ਫਾਸਟ ਚਾਰਜਿੰਗ ਚਾਰਜਿੰਗ ਦੇ ਮਾਮਲੇ ਵਿੱਚ ਇਹ ਕਾਰ ਕਾਫੀ ਉੱਨਤ ਹੈ। ਇਹ ਸਿਰਫ 30 ਮਿੰਟਾਂ 'ਚ 10% ਤੋਂ 70% ਤੱਕ ਚਾਰਜ ਹੋ ਜਾਂਦੀ ਹੈ।

ਹਾਈ-ਟੈੱਕ ਇੰਟੀਰੀਅਰ ਤੇ ਫੀਚਰਸ
•ਬਿਨਾਂ ਬਟਨਾਂ ਵਾਲਾ ਕੈਬਿਨ: ਕਾਰ ਦੇ ਅੰਦਰ ਕੋਈ ਵੀ ਫਿਜ਼ੀਕਲ ਬਟਨ ਨਹੀਂ ਦਿੱਤਾ ਗਿਆ ਹੈ। ਸਾਰੇ ਕੰਟਰੋਲ (ਏਸੀ ਸਮੇਤ) 10.1-ਇੰਚ ਦੇ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਰਾਹੀਂ ਕੀਤੇ ਜਾਂਦੇ ਹਨ।
•AI ਅਸਿਸਟੈਂਟ: ਇਸ 'ਚ VIVI AI ਅਸਿਸਟੈਂਟ ਦਿੱਤਾ ਗਿਆ ਹੈ ਜੋ ਡਰਾਈਵਰ ਦੀ ਮਦਦ ਕਰਦਾ ਹੈ।
•ਡ੍ਰਾਈਵਿੰਗ ਮੋਡ: ਕਾਰ ਵਿੱਚ ਤਿੰਨ ਡ੍ਰਾਈਵਿੰਗ ਮੋਡ - ਈਕੋ, ਨਾਰਮਲ ਅਤੇ ਸਪੋਰਟ ਮਿਲਦੇ ਹਨ।
•ਸਪੇਸ: ਕਾਰ ਦੀ ਲੰਬਾਈ 4,740 mm ਹੈ ਅਤੇ ਇਸ ਵਿੱਚ 126 ਲੀਟਰ ਦਾ ਬੂਟ ਸਪੇਸ ਹੈ, ਜਿਸ ਨੂੰ ਸੀਟਾਂ ਫੋਲਡ ਕਰਕੇ 1,240 ਲੀਟਰ ਤੱਕ ਵਧਾਇਆ ਜਾ ਸਕਦਾ ਹੈ।

ਵਾਰੰਟੀ ਅਤੇ ਖਾਸ ਆਫਰ ਕੰਪਨੀ ਗਾਹਕਾਂ ਨੂੰ ਲੁਭਾਉਣ ਲਈ ਸ਼ਾਨਦਾਰ ਆਫਰ ਦੇ ਰਹੀ ਹੈ:
•10 ਸਾਲ ਦੀ ਬੈਟਰੀ ਵਾਰੰਟੀ ਤੇ 7 ਸਾਲ ਦੀ ਵਾਹਨ ਵਾਰੰਟੀ।
•31 ਮਾਰਚ 2029 ਤੱਕ ਮੁਫ਼ਤ ਚਾਰਜਿੰਗ ਦੀ ਸਹੂਲਤ।
•3 ਸਾਲ ਦੀ ਮੁਫ਼ਤ ਮੇਨਟੇਨੈਂਸ ਅਤੇ 75% ਤੱਕ ਬਾਈਬੈਕ ਵੈਲਿਊ ਦਾ ਵਾਅਦਾ।
ਭਾਰਤੀ ਬਾਜ਼ਾਰ ਵਿੱਚ ਇਹ ਕਾਰ ਮੁੱਖ ਤੌਰ 'ਤੇ BYD eMax 7 ਅਤੇ Kia Carens Clavis EV ਵਰਗੀਆਂ ਗੱਡੀਆਂ ਨੂੰ ਟੱਕਰ ਦੇਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News