1 ਮਈ ਤੋਂ ਮਹਿੰਗੀਆਂ ਹੋਣਗੀਆਂ ਹੁੰਡਈ ਦੀਆਂ ਕਾਰਾਂ

Tuesday, Apr 28, 2026 - 10:53 PM (IST)

1 ਮਈ ਤੋਂ ਮਹਿੰਗੀਆਂ ਹੋਣਗੀਆਂ ਹੁੰਡਈ ਦੀਆਂ ਕਾਰਾਂ

ਆਟੋ ਡੈਸਕ- ਹੁੰਡਈ ਮੋਟਰ ਇੰਡੀਆ ਨੇ 1 ਮਈ 2026 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ ਵਾਧੇ ਦਾ ਐਲਾਨ ਕੀਤਾ ਹੈ। ਅਜਿਹੇ ’ਚ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਅਪ੍ਰੈਲ ਦੇ ਬਾਕੀ ਦਿਨ ਮੌਜੂਦਾ ਕੀਮਤਾਂ ’ਤੇ ਖਰੀਦਦਾਰੀ ਦਾ ਚੰਗਾ ਮੌਕਾ ਲੈ ਕੇ ਆਏ ਹਨ।

ਕੰਪਨੀ ਇਸ ਸਮੇਂ ਆਪਣੇ ਕਈ ਲੋਕਪ੍ਰਿਯ ਮਾਡਲਾਂ ’ਤੇ ਸੀਮਤ ਸਮੇਂ ਲਈ ਆਕਰਸ਼ਕ ਆਫਰਜ਼ ਦੇ ਰਹੀ ਹੈ। ਹੁੰਡਈ ਵਰਨਾ ’ਤੇ 35,000 ਰੁਪਏ ਤੱਕ, ਹੁੰਡਈ ਅਲਕਾਜ਼ਾਰ ’ਤੇ 60,000 ਤੱਕ, ਹੁੰਡਈ ਆਈ-20 ’ਤੇ 50,000 ਤੱਕ, ਹੁੰਡਈ ਔਰਾ ’ਤੇ 45,000 ਤੱਕ ਅਤੇ ਹੁੰਡਈ ਗ੍ਰੈਂਡ ਆਈ-10 ਨਿਓਸ ’ਤੇ 60,000 ਰੁਪਏ ਤੱਕ ਦੇ ਲਾਭ ਮਿਲ ਰਹੇ ਹਨ।

ਇਸ ਤੋਂ ਇਲਾਵਾ ਗਾਹਕਾਂ ਨੂੰ ਵਾਧੂ ਆਫਰਜ਼ ਦੇ ਨਾਲ ਕੁੱਲ 1 ਲੱਖ ਰੁਪਏ ਤੱਕ ਦੇ ਲਾਭ ਵੀ ਮਿਲ ਸਕਦੇ ਹਨ।


author

Rakesh

Content Editor

Related News