ਟੈਸਲਾ ਦੀ ਡ੍ਰਾਈਵਰਲੈੱਸ ਕਾਰ ਬਣੀ ਵਿਅਕਦੀ ਦੀ ਮੌਤ ਦਾ ਕਾਰਨ !

Friday, Jul 01, 2016 - 03:24 PM (IST)

 ਟੈਸਲਾ ਦੀ ਡ੍ਰਾਈਵਰਲੈੱਸ ਕਾਰ ਬਣੀ ਵਿਅਕਦੀ ਦੀ ਮੌਤ ਦਾ ਕਾਰਨ !

ਜਲੰਧਰ : ਟੈਸਲਾ ਨੇ ਇਕ ਪ੍ਰੈੱਸ ਵਾਰਤਾ ''ਚ ਇਹ ਗੱਲ ਮੰਨੀ ਕਿ ਟੈਸਲਾ ਦੀ ਡ੍ਰਾਈਵਰਲੈੱਸ ਕਾਰ ਕਰਕੇ ਇਕ ਵਿਅਕਤੀ ਦੀ ਕਾਰ ਐਕਸੀਡੈਂਟ ''ਚ ਮੌਤ ਹੋ ਗਈ ਹੈ। ਕਾਰ ਦਾ ਡ੍ਰਾਈਵਰ ਟੈਸਲਾ ਦੀ ਮੋਡਲ ਐੱਸ ਕਾਰ ਚਲਾ ਰਿਹਾ ਸੀ ਤੇ ਉਸ ਨੇ ਕਾਰ ਦਾ ਆਟੋ ਪਾਇਲਟ ਮੋਡ ਐਕਟੀਵੇਟ ਕੀਤਾ ਹੋਇਆ ਸੀ। ਇਹ ਐਕਸੀਡੈਂਟ 7 ਮਈ ਨੂੰ ਵਿਲਿਸਟਨ ਫਲੋਰੀਡਾ ਵਿਖੇ ਵਾਪਰਿਆ ਸੀ, ਜਿਸ ''ਚ 40 ਸਾਲਾ ਡ੍ਰਾਈਵਰ ਜੋਸ਼ੁਆ ਡੀ. ਬ੍ਰਾਊਨ ਦੀ ਟ੍ਰੱਕ-ਟ੍ਰੇਲਰ ਨਾਲ ਟਕਰਾ ਜਾਣ ਕਾਰਨ ਮੌਤ ਹੋ ਗਈ ਸੀ। 

 

ਟੈਸਲਾ ਵੱਲੋਂ ਇਸ ''ਤੇ ਦੁੱਖ ਪ੍ਰਗਟਾਇਆ ਗਿਆ ਤੇ ਕਿਹਾ ਗਿਆ ''''ਇਹ ਪਹਿਲੀ ਵਾਰ ਹੈ ਕਿ ਟੈਸਲਾ ਆਟੋਪਾਇਲਟ ਮੋਡ ''ਚ ਪ੍ਰਫਾਰਮ ਨਾ ਕਰ ਪਾਈ ਹੋਵੇ।'''' ਟੈਸਲਾ ਨੇ ਆਪਣੇ ਬਿਆਨ ''ਚ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਾਰ ਦੇ 130 ਮਿਲੀਅਨ ਮੀਲ ਦੇ ਆਟੋਪਾਇਲਟ ਆਪ੍ਰੇਸ਼ਨ ''ਚ ਇਹ ਪਹਿਲੀ ਮੌਤ ਹੈ। ਨਾਲ ਹੀ ਇਹ ਵੀ ਕਿਹਾ ਗਿਆ ਕਿ ਇਹ ਸਿਸਟਮ ਤੁਹਾਨੂੰ ਅਸਿਸਟ ਕਰਨ ਲਈ ਹੈ ਤੇ ਜਦੋਂ ਤੁਸੀਂ ਇਸ ਦੀ ਵਰਤੋਂ ਕਰਦੇ ਹੋਵੋ ਤਾਂ ਆਪਣੇ ਦੋਵੇਂ ਹੱਥ ਸਟੇਅਰਿੰਗ ਵ੍ਹੀਲ ''ਤੇ ਹੀ ਰੱਖੋ। 

 

 

ਜਿਸ ਟ੍ਰੱਕ-ਟ੍ਰੇਲਰ ਨਾਲ ਕਾਰ ਦਾ ਐਕਸੀਡੈਂਟ ਹੋਇਆ ਸੀ, ਉਸ ਨੂੰ 62 ਸਾਲਾ ਫ੍ਰੈਂਕ ਬੈਰਿਸ ਚਲਾ ਰਹੇ ਸੀ ਤੇ ਉਸ ਨੇ ਆਪਣੇ ਬਿਆਨ ''ਚ ਕਿਹਾ ਕਿ ਜਦੋਂ ਟੈਸਲਾ ਚਾਲਕ ਉਸ ਦੇ ਟ੍ਰੱਕ ਨਾਲ ਟਕਰਾਇਆ, ਉਸ ਸਮੇਂ ਉਹ ਕਾਰ ''ਚ ਹੈਰੀ ਪੋਟਰ ਫਿਲਮ ਪਲੇ ਕਰ ਰਿਹਾ ਸੀ ਤੇ ਐਕਸੀਡੈਂਟ ਦੌਰਾਨ ਡ੍ਰਾਈਵਰ ਦੀ ਮੌਤ ਤੋਂ ਬਾਅਦ ਵੀ ਕਾਰ ''ਚ ਉਕਤ ਮੂਵੀ ਪਲੇ ਹੋ ਰਹੀ ਸੀ।


Related News