Tecno ਨੇ ਲਾਂਚ ਕੀਤਾ ਆਪਣਾ ਪਹਿਲਾ 5G ਸਮਾਰਟਫੋਨ, ਮਿਲੇਗਾ ਟ੍ਰਿਪਲ ਰੀਅਰ ਕੈਮਰਾ

Tuesday, Dec 28, 2021 - 02:28 PM (IST)

Tecno ਨੇ ਲਾਂਚ ਕੀਤਾ ਆਪਣਾ ਪਹਿਲਾ 5G ਸਮਾਰਟਫੋਨ, ਮਿਲੇਗਾ ਟ੍ਰਿਪਲ ਰੀਅਰ ਕੈਮਰਾ

ਗੈਜੇਟ ਡੈਸਕ– ਟੈਕਨੋ ਨੇ ਆਪਣੇ ਪਹਿਲੇ 5ਜੀ ਸਮਾਰਟਫੋਨ Tecno Pova 5G ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਲਾਂਚਿੰਗ ਨਾਈਜੀਰੀਆ ’ਚ ਹੋਈ ਹੈ। Tecno Pova 5G ਦੇ ਨਾਲ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲੇਗੀ। ਇਸਤੋਂ ਇਲਾਵਾ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੋਵੇਗਾ। ਟੈਕਨੋ ਦੇ ਇਸ ਫੋਨ ’ਚ ਫਾਸਟ ਚਾਰਜਿੰਗ ਵੀ ਮਿਲੇਗੀ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 900 ਪ੍ਰੋਸੈਸਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

Tecno Pova 5G ਦੀ ਕੀਮਤ
ਫੋਨ ਦੀ ਕੀਮਤ 129,000 ਨਾਈਜੀਰੀਅਨ ਨਾਇਰਾ (ਕਰੀਬ 23,500 ਰੁਪਏ) ਰੱਖੀ ਗਈ ਹੈ। ਫੋਨ ਦੀ ਕੀਮਤ ਦੀ ਜਾਣਕਾਰੀ PhoneCorridor ਨੇ ਦਿੱਤੀ ਹੈ। ਫੋਨ ਨੂੰ ਅਜੇ ਤਕ ਕੰਪਨੀ ਦੀ ਵੈੱਬਸਾਈਟ ’ਤੇ ਲਿਸਟ ਨਹੀਂ ਕੀਤਾ ਗਿਆ। ਫੋਨ ਇਕ ਹੀ ਵੇਰੀਐਂਟ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਮਿਲੇਗਾ ਅਤੇ ਇਸਦੀ ਵਿਕਰੀ ਨੇਮਲੀ ਡੇਜਲ ਬਲੈਕ, ਪੋਲਰ ਸਿਲਵਰ ਅਤੇ ਪਾਵਰ ਬਲਿਊ ਰੰਗ ’ਚ ਹੋਵੇਗੀ। ਜ਼ਿਕਰਯੋਗ ਹੈ ਕਿ Tecno Pova 4G ਨੂੰ ਭਾਰਤ ’ਚ ਇਸੇ ਸਾਲ ਨਵੰਬਰ ’ਚ 9,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

Tecno Pova 5G ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ HiOS 8.0 ਦਿੱਤਾ ਗਿਆ ਹੈ। ਇਸਤੋਂ ਇਲਾਵਾ ਫੋਨ ’ਚ 6.95 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080x2460 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 120Hz ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 900 ਪ੍ਰੋਸੈਸਰ, 8 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਟ੍ਰਿਪਲ ਰੀਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 13 ਮੈਗਾਪਿਕਸਲ ਦਾ ਹੈ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਰੀਅਰ ਪੈਨਲ ’ਤੇ ਕਵਾਡ ਐੱਲ.ਈ.ਡੀ. ਫਲੈਸ਼ ਲਾਈਟ ਦਿੱਤੀ ਗਈ ਹੈ। 

ਕੁਨੈਕਟੀਵਿਟੀ ਲਈ ਫੋਨ ’ਚ ਡੀ.ਟੀ.ਐੱਸ. ਸਪੀਕਰ, ਬਲੂਟੁੱਥ v5.2, GPS/A-GPS, WiFi 802.11 b/g/n, USB ਟਾਈਪ-ਸੀ ਪੋਰਟ, ਐੱਫ.ਐੱਮ. ਰੇਡੀਓ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ 6000mAh ਦੀ ਬੈਟਰੀ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਹੈ। 

ਇਹ ਵੀ ਪੜ੍ਹੋ– ਜੀਓ ਨੇ ਪੇਸ਼ ਕੀਤਾ ‘ਹੈਪੀ ਨਿਊ ਈਅਰ’ ਆਫਰ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ


author

Rakesh

Content Editor

Related News