ਟਾਟਾ ਮੋਟਰਸ ਨੇ ਰੈੱਡ ਡਾਰਕ ਰੇਂਜ ਨਾਲ ਪੇਸ਼ ਕੀਤਾ ਬੀ. ਐੱਸ-6 ਫੇਜ-2 ਦਾ ਅਪਗਰੇਡ ਪੋਰਟਫੋਲੀਓ
Saturday, Mar 18, 2023 - 11:07 AM (IST)
ਆਟੋ ਡੈਸਕ- ਟਾਟਾ ਮੋਟਰਸ ਨੇ ਆਰ. ਡੀ. ਈ. ਅਤੇ ਈ-20 ਅਨੁਪਾਲਨ ਵਾਲੇ ਇੰਜਨ ਦੇ ਨਾਲ ਯਾਤਰੀ ਵਾਹਨਾਂ ਦੀ ਆਪਣੀ ਬੀ. ਐੱਸ-6 ਫੇਜ-2 ਰੇਂਜ ਨੂੰ ਪੇਸ਼ ਕੀਤਾ ਹੈ। ਟਾਟਾ ਮੋਟਰਸ ਨੇ ਪੈਟਰੋਲ, ਡੀਜ਼ਲ ਅਤੇ ਸੀ. ਐੱਨ. ਜੀ. ਦੇ ਪਾਵਰ ਟ੍ਰੇਨ ਬਦਲਾਂ ’ਚ ਨਵੇਂ ਫੀਚਰਸ ਦੇ ਨਾਲ ਆਪਣੇ ਪੋਰਟਫੋਲੀਓ ਨੂੰ ਨਵੇਂ ਅੰਦਾਜ਼ ’ਚ ਪੇਸ਼ ਕੀਤਾ ਹੈ, ਜੋ ਜ਼ਿਆਦਾ ਸੁਰੱਖਿਆ, ਡ੍ਰਾਈਵ ਕਰਨ ਦੀ ਬਿਹਤਰ ਯੋਗਤਾ, ਜ਼ਿਆਦਾ ਆਰਾਮ ਅਤੇ ਆਸਾਨੀ ਪ੍ਰਦਾਨ ਕਰਦਾ ਹੈ।
ਇਸ ਪੋਰਟਫੋਲੀਓ ਦੇ ਨਾਲ ਕੰਪਨੀ ਨੇ ਸਾਰੀਆਂ ਰੇਂਜਾਂ ਲਈ ਆਪਣੀ ਸਟੈਂਡਰਡ ਵਾਰੰਟੀ ਨੂੰ ਵਧਾ ਕੇ 2 ਸਾਲ/75,000 ਕਿ. ਮੀ. ਦੀ ਜਗ੍ਹਾ 3 ਸਾਲ/1 ਲੱਖ ਕਿ. ਮੀ. ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਰੈੱਡ ਡਾਰਕ ਐੱਸ. ਯੂ. ਵੀ. ਦੀ ਆਪਣੀ ਨਵੀਂ ਰੇਂਜ ਦੀ ਆਮਦ ਦਾ ਐਲਾਨ ਕੀਤਾ ਹੈ, ਜੋ ਭਾਰਤ ਦੀ ਨੰਬਰ 1 ਐੱਸ. ਯੂ. ਵੀ.-ਨੈਕਸਾਨ, ਕੰਪਨੀ ਦੀ ਪ੍ਰੀਮੀਅਮ ਐੱਸ. ਯੂ. ਵੀ.-ਹੈਰੀਅਰ ਅਤੇ ਇਸ ਦੀ ਪ੍ਰਮੁੱਖ ਐੱਸ. ਯੂ. ਵੀ.-ਸਫਾਰੀ ਦਾ ਇਕ ਵੱਡਾ ਬਾਜ਼ਾਰ ਮਾਡਲ ਹੈ।
ਆਲਟਰੋਜ਼ ਅਤੇ ਪੰਚ ਦੀ ਲੋ. ਐਂਡ ਡ੍ਰਾਈਵਿੰਗ ਯੋਗਤਾ ’ਚ ਇਸ ਤਰ੍ਹਾਂ ਵਾਧਾ ਕੀਤਾ ਗਿਆ ਹੈ ਕਿ ਉਹ ਛੋਟੇ ਗਿਅਰਸ ’ਚ ਵੀ ਸ਼ਾਨਦਾਰ ਅਨੁਭਵ ਪੇਸ਼ ਕਰਦੇ ਹਨ। ਡੀਜ਼ਲ ਇੰਜਨ ’ਤੇ ਭਰੋਸੇ ਨੂੰ ਮਜ਼ਬੂਤ ਅਤੇ ਗਾਹਕਾਂ ਨੂੰ ਵੱਧ ਬਦਲ ਪੇਸ਼ ਕਰਦੇ ਹੋਏ ਕੰਪਨੀ ਨੇ ਆਲਟਰੋਜ਼ ਅਤੇ ਨੈਕਸਾਨ ਦੋਵਾਂ ਕਾਰਾਂ ਲਈ ਰੇਵੋਟਾਰਕ ਡੀਜ਼ਲ ਇੰਜਨ ਨੂੰ ਅਪਗ੍ਰੇਡ ਕੀਤਾ ਹੈ।
ਇਸ ਤੋਂ ਇਲਾਵਾ ਬਿਹਤਰ ਪ੍ਰਫਾਰਮੈਂਸ ਡਲਿਵਰ ਕਰਨ ਲਈ ਨੈਕਸਾਨ ਡੀਜ਼ਲ ਇੰਜਨ ਨੂੰ ਰੀ-ਟਿਊਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਦੀਆਂ ਉਮੀਦਾਂ ਮੁਤਾਬਿਕ ਨਵੀਂ ਰੇਂਜ ਜ਼ਿਆਦਾ ਸ਼ਾਨਦਾਰ ਇਨ-ਕੈਬਿਨ ਐਕਸਪੀਰੀਅੰਸ ਪੇਸ਼ ਕਰਦਾ ਹੈ, ਜਿਸ ਨੂੰ ਇਕ ਜ਼ਿਆਦਾ ਸ਼ਾਂਤ ਕੈਬਿਨ, ਲੋਅਰ ਐੱਨ. ਵੀ. ਐੱਚ. ਅਤੇ ਨਵੇਂ ਫੀਚਰਸ ਦੇ ਨਾਲ ਬਿਹਤਰੀਨ ਬਣਾਇਆ ਗਿਆ ਹੈ, ਜੋ ਡ੍ਰਾਈਵਿੰਗ ਨੂੰ ਵਧੇਰੇ ਸੁਵਿਧਾਜਨਕ, ਸੁਰੱਖਿਅਤ ਅਤੇ ਆਨੰਦਦਾਇਕ ਬਣਾਉਂਦੇ ਹਨ।