ਭਾਰਤ ’ਚ ਲਾਂਚ ਹੋਇਆ Tata Harrier ਦਾ ਡਾਰਕ ਐਡੀਸ਼ਨ, ਜਾਣੋ ਕੀਮਤ

08/31/2019 4:39:25 PM

ਆਟੋ ਡੈਸਕ– ਟਾਟਾ ਮੋਟਰਜ਼ ਨੇ ਆਪਣੀ ਲੋਕਪ੍ਰਸਿੱਧ ਕਾਰ ਹੈਰੀਅਰ ਦੇ ਡਾਰਕ ਮੋਡ ਨੂੰ ਆਖਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰਮ ਕੀਮਤ 16.76 ਲੱਖ ਰੁਪਏ ਰੱਖੀ ਗਈ ਹੈ। ਇਸ ਕਾਰ ’ਚ ਐਕਸਟੀਰੀਅਰ ਤੋਂ ਲੈ ਕੇ ਇੰਟਰੀਅਰ ਤਕ ਸਭ ਕੁਝ ਪੂਰੀ ਤਰ੍ਹਾਂ ਬਲੈਕ ਕਲਰ ’ਚ ਦਿੱਤਾ ਗਿਆ ਹੈ। ਟਾਟਾ ਮੋਟਰਜ਼ ਨੇਕਿਹਾ ਹੈ ਕਿ ਹੈਰੀਅਰ ਡਾਰਕ ਐਡੀਸ਼ਨ ’ਚ ਕੁਲ ਮਿਲਾ ਕੇ 14 ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਇਸ ਨੂੰ ਹੋਰ ਵੀ ਖਾਸ ਬਣਾਉਂਦੀਆਂ ਹਨ। 

PunjabKesari

SUV ’ਚ ਕੀਤੇ ਗਏ ਬਦਲਾਅ
ਇਸ ਕਾਰ ਦੇ ਇੰਟੀਰੀਅਰ ਨੂੰ ਪੂਰੀ ਤਰ੍ਹਾਂ ਬਲੈਕ ਕਲਰ ਨਾਲ ਬਣਾਇਆ ਗਿਆ ਹੈ। ਐੱਸ.ਯੂ.ਵੀ. ਦੇ ਸਟੈਂਡਰਡ ਵੇਰੀਐਂਟ ’ਚ ਜਿਥੇ ਡੈਸ਼ਬੋਰਡ ’ਤੇ ਬਾਕਸ ਵੁੱਡ ਦਾ ਇਸਤੇਮਾਲ ਕੀਤਾ ਗਿਆ ਹੈ ਉਥੇ ਹੀ ਡਾਰਕ ਐਡੀਸ਼ਨ ’ਚ ਉਸ ਜਗ੍ਹਾ ’ਤੇ ਬਲੈਕਸਟੋਨ ਮੈਟ੍ਰਿਕਸ ਇੰਸਰਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਗਨਮੈਟ ਗ੍ਰੇ ਫਿਨਿਸ਼ ਦਿੱਤੀ ਗਈ ਹੈ। ਨਵੇਂ ਵੇਰੀਐਂਟ ’ਚ ਬਲੈਕ ਲੈਦਰ ਸੀਟਸ ਦੇ ਨਾਲ ਡੋਰ ਪੈਡਸ ਅਤੇ ਅੰਦਰ ਕੀਅ ਡੋਰ ਹੈਂਡਲ ’ਤੇ ਵੀ ਬਲੈਕ ਫਿਨਿਸ਼ ਦਿੱਤੀ ਗਈ ਹੈ। ਇਸ ਵਿਚ 17 ਇੰਚ ਦੇ ਬਲੈਕਸਟੋਨ ਅਲੌਏ ਵ੍ਹੀਲਜ਼ ਮਿਲਣਗੇ। 

PunjabKesari

ਇੰਜਣ 
ਹੈਰੀਅਰ ਦੇ ਇਸ ਨਵੇਂ ਵੇਰੀਐਂਟ ’ਚ ਵੀ ਰੈਗੁਲਰ ਹੈਰੀਅਰ ’ਚ ਮਿਲਣ ਵਾਲਾ 2.- ਲੀਟਰ ਦਾ 4-ਸਿਲੰਡਰ ਡੀਜ਼ਲ ਇੰਜਣ ਲੱਗਾ ਹੈ ਜੋ 3,750 ਆਰ.ਪੀ.ਐੱਮ. ’ਤੇ 138 ਬੀ.ਐੱਚ.ਪੀ. ਦੀ ਪਾਵਰ ਅਤੇ 350Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।


Related News