ਟਾਟਾ ਮੋਟਰਜ਼ ਨੇ ਸਫਾਰੀ ਅਤੇ ਹੈਰੀਅਰ ਨੂੰ ਨਵੇਂ ਅਵਤਾਰ ’ਚ ਕੀਤਾ ਲਾਂਚ
Wednesday, Oct 18, 2023 - 08:09 PM (IST)
ਆਟੋ ਡੈਸਕ– ਭਾਰਤ ਦੀ ਪ੍ਰਮੁੱਖ ਆਟੋਮੋਟਿਵ ਨਿਰਮਾਤਾ ਟਾਟਾ ਮੋਟਰਜ਼ ਨੇ ਅੱਜ ਆਪਣੀ ਆਈਕਾਨਿਕ ਪ੍ਰਮੁੱਖ ਐੱਸ. ਯੂ. ਵੀ. ਸਫਾਰੀ ਅਤੇ ਟ੍ਰੈਂਡ ਸਥਾਪਿਤ ਕਰਨ ਵਾਲੀ ਪ੍ਰੀਮੀਅਮ ਐੱਸ. ਯੂ. ਵੀ. ਹੈਰੀਅਰ ਨੂੰ ਨਵੇਂ ਅਵਤਾਰ ’ਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਡਿਜ਼ਾਈਨ ਵਿਚ ਅਹਿਮ ਬਦਲਾਅ ਅਤੇ ਕਈ ਦੂਰਦਰਸ਼ੀ ਤਕਨਾਲੋਜੀ ਨਾਲ ਨਵੀਂ ਸਫਾਰੀ ਅਤੇ ਹੈਰੀਅਰ ਉਦਯੋਗ ਵਿਚ ਨਵੇਂ ਮਿਆਰ ਸਥਾਪਿਤ ਕਰਨ ਲਈ ਸੰਪੂਰਣ ਤਜ਼ਰਬੇ ਨੂੰ ਬਿਹਤਰ ਬਣਾਏਗੀ।
ਮਸ਼ਹੂਰ ਗਲੋਬਲ ਐੱਨ. ਸੀ. ਏ. ਪੀ. 5 ਸਟਾਰ ਰੇਟਿੰਗ ਨਾਲ ਪ੍ਰਮਾਣਿਤ ਨਵੀਂ ਸਫਾਰੀ ਅਤੇ ਹੈਰੀਅਰ ਨੇ ਬਾਲਗ ਸਵਾਰ ਸੁਰੱਖਿਆ (33.05/34) ਅਤੇ ਬਾਲ ਸਵਾਰ ਸੁਰੱਖਿਆ (45.00/49) ਲਈ ਕਿਸੇ ਵੀ ਭਾਰਤੀ ਕਾਰ ਵਲੋਂ ਸਭ ਤੋਂ ਵੱਧ ਅੰਕ ਹਾਸਲ ਕਰਨ ਦੀ ਪ੍ਰਾਪਤੀ ਹਾਸਲ ਕੀਤੀ ਹੈ ਜੋ ਇਨ੍ਹਾਂ ਨੂੰ ਭਾਰਤੀ ਸੜਕਾਂ ’ਤੇ ਦੌੜਨ ਵਾਲੇ ਸਭ ਤੋਂ ਸੁਰੱਖਿਅਤ ਵਾਹਨ ਬਣਾਉਂਦੀ ਹੈ।
ਲੈਂਡ ਰੋਵਰ ਦੇ ਮਸ਼ਹੂਰ ਡੀ8 ਪਲੇਟਫਾਰਮ ਤੋਂ ਲਏ ਗਏ ਓਮੇਗਾਆਰਕ ਆਰਕੀਟੈਕਚਰ ’ਤੇ ਨਿਰਮਿਤ ਇਹ ਸ਼ਕਤੀਸ਼ਾਲੀ ਅਤੇ ਸਟਾਈਲਿਸ਼ ਐੱਸ. ਯੂ. ਵੀ. 16,19,000 ਰੁਪਏ (ਨਵੀਂ ਸਫਾਰੀ ਲਈ) ਅਤੇ 15,49,000 ਰੁਪਏ (ਨਵੀਂ ਹੈਰੀਅਰ ਲਈ) ਦੀ ਸ਼ੁਰੂਆਤੀ ਕੀਮਤ ’ਤੇ ਮੁਹੱਈਆ ਹੈ। ਇਨ੍ਹਾਂ ਨੂੰ ਚਾਰ ਵੱਖ-ਵੱਖ ਵੇਰੀਐਂਟ ’ਚ ਪੇਸ਼ ਕੀਤਾ ਜਾ ਰਿਹਾ ਹੈ ਜੋ ਅੱਜ ਦੇ ਐੱਸ. ਯੂ. ਵੀ. ਗਾਹਕਾਂ ਦੀਆਂ ਤਰਜੀਹਾਂ ਅਤੇ ਬਹੁਪੱਖੀ ਜੀਵਨ ਸ਼ੈਲੀ ਨੂੰ ਦਰਸਾਉਂਦੀਆਂ ਹਨ।
ਨਵੀਂ ਸਫਾਰੀ ਅਤੇ ਨਵੀਂ ਹੈਰੀਅਰ ਨੂੰ ਲਾਂਚ ਕਰਦੇ ਹੋਏ ਸੈਲੇਸ਼ ਚੰਦਰਾ, ਮੈਨੇਜਿੰਗ ਡਾਇਰੈਕਟਰ, ਟਾਟਾ ਮੋਟਰਜ਼ ਯਾਤਰੀ ਵ੍ਹੀਕਲਸ ਐਂਡ ਟਾਟਾ ਯਾਤਰੀ ਇਲੈਕਟ੍ਰਿਕ ਮੋਬਿਲਿਟੀ ਨੇ ਕਿਹਾ ਕਿ ਸੁਰੱਖਿਆ, ਉੱਤਮਤਾ ਅਤੇ ਤਜ਼ਰਬੇ ਦੇ ਮਾਮਲਿਆਂ ਵਿਚ ਨਵੀਂ ਸਫਾਰੀ ਅਤੇ ਨਵੀਂ ਹੈਰੀਅਰ ਇਕ ਨਵੇਂ ਦੌਰ ਦੀ ਸ਼ੁਰੂਆਤ ਕਰਦੀ ਹੈ।