Yamaha FZ25 ਨੂੰ ਟੱਕਰ ਦੇਣ ਆ ਰਹੀ ਹੈ Suzuki ਦੀ ਇਹ ਬਾਈਕ

Tuesday, Dec 25, 2018 - 04:42 PM (IST)

ਆਟੋ ਡੈਸਕ– ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਭਾਰਤ ’ਚ Gixxer 250 ਬਾਈਕ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਸੁਜ਼ੂਕੀ ਆਪਣੀ ਨਵੀਂ 250 ਸੀਸੀ ਵਾਲੀ ਬਾਈਕ ਨੂੰ ਨੇਕਡ ਅਤੇ ਫੇਅਰਡ ਸਪੋਰਟ ਵੇਰੀਐਂਟ ’ਚ ਬਾਜ਼ਾਰ ’ਚ ਉਤਾਰੀ ਜਾਵੇਗੀ। ਅਜਿਹੀਆਂ ਰਿਪੋਰਟਾਂ ਹਨ ਕਿ ਪਹਿਲਾਂ ਬਾਈਕ ਨੇਕਡ ਵਰਜਨ ਲਾਂਚ ਕੀਤਾ ਜਾਵੇਗਾ। ਇਸ ਦੇ ਕੁਝ ਸਮੇਂ ਬਾਅਦ ਫੁੱਲ ਫੇਅਰਡ ਵਰਜਨ ਆਏਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਬਾਈਕ ਨੂੰ ਜਨਵਰੀ 2019 ’ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦਾ ਮੁਕਾਬਲਾ Yamaha FZ25 ਨਾਲ ਹੋਵੇਗਾ।

PunjabKesari

ਸੁਜ਼ੂਕੀ GSX-250R ਸੁਪਰ ਸਪੋਰਟਸ ਮੋਟਰਸਾਈਕਲ ’ਚ ਟਵਿਨ ਸਿਲੰਡਰ ਇੰਜਣ ਹੈ। ਪਰ ਭਾਰਤ ’ਚ ਜਿਕਸਰ 250 ਨੂੰ ਨਵੇਂ ਸਿੰਗਲ-ਸਿਲੰਡਰ 250cc ਇੰਜਣ ਨਾਲ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫੀਚਰਜ਼ ’ਚ ਵੀ ਬਦਲਾਅ ਦੇਖਣ ਨੂੰ ਮਿਲਣਗੇ। ਨਵੇਂ ਸੇਫਟੀ ਨੋਰਮ ਨੂੰ ਦੇਖਦੇ ਹੋਏ ਨਵੀਂ ਬਾਈਕ ’ਚ ਡਿਊਲ ਚੈਨਲ ਏ.ਬੀ.ਐੱਸ. ਮਿਲ ਸਕਦਾ ਹੈ।

PunjabKesari

ਇਸ ਤੋਂ ਇਲਾਵਾ ਜਿਕਸਰ 250 ਦੇ ਨੇਕਡ ਵਰਜਨ ਦੀ ਲੁੱਕ ਕਾਫੀ ਹੱਦ ਤਕ Haojue DR300 ਯਾਨੀ GSX S300 ਦੀ ਤਰ੍ਹਾਂ ਹੋਵੇਗਾ। ਉਥੇ ਹੀ ਫੁੱਲ ਫੇਅਰਡ ਵੇਰੀਐਂਟ ਦੀ ਲੁੱਕ ਇੰਟਰਨੈਸ਼ਨਲ ਬਾਜ਼ਾਰ ’ਚ ਉਪਲੱਬਧ ਸੁਜ਼ੂਕੀ GSX S300 ਸੁਪਰ ਸਪੋਰਟਸ ਮੋਟਰਸਾਈਕਲ ਦੀ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਇਸ ਬਾਈਕ ਨੂੰ ਭਾਰਤ ’ਚ ਕਿਸ ਕੀਮਤ ’ਤੇ ਲਾਂਚ ਕੀਤਾ ਜਾਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।


Related News