Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ

Thursday, Sep 08, 2022 - 05:44 PM (IST)

Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ

ਗੈਜੇਟ ਡੈਸਕ– ਐਪਲ ਨੇ ਫਾਰ ਆਊਟ ਈਵੈਂਟ ’ਚ ਆਈਫੋਨ 14 ਨੂੰ ਲਾਂਚ ਕਰ ਦਿੱਤਾ ਹੈ। ਇਸਤੋਂ ਇਲਾਵਾ ਇਸ ਈਵੈਂਟ ’ਚ ਕੰਪਨੀ ਨੇ ਕਈ ਦੂਜੇ ਪ੍ਰੋਡਕਟਸ ਜਿਵੇਂ ਏਅਪੌਡਸ ਅਤੇ ਸਮਾਰਟਵਾਚ ਨੂੰ ਵੀ ਪੇਸ਼ ਕੀਤਾ ਹੈ। ਆਈਫੋਨ 14 ਨੂੰ ਲੈ ਕੇ ਯੂਜ਼ਰਸ ਖੁਸ਼ ਨਹੀਂ ਹਨ। ਇਸਦੇ ਡਿਜ਼ਾਈਨ ’ਚ ਕੁਝ ਵੀ ਨਵਾਂ ਨਹੀਂ ਹੈ। ਇਸਤੋਂ ਇਲਾਵਾ ਇਸ ਵਿਚ ਪੁਰਾਣੇ ਪ੍ਰੋਸੈਸਰ ਦਾ ਹੀ ਇਸਤੇਮਾਲ ਕੀਤਾ ਗਿਆ ਹੈ। 

ਇਸ ਕਾਰਨ ਲੋਕ ਇਸਦਾ ਮਜ਼ਾਕ ਉਡਾ ਰਹੇ ਹਨ। ਲੋਕ ਆਈਫੋਨ 14 ਨੂੰ ਲੈ ਕੇ ਮੀਮਸ ਬਣਾ ਰਹੇ ਹਨ। ਨਵੇਂ ਆਈਫੋਨ 14 ਦਾ ਮਜ਼ਾਕ ਐਪਲ ਦੇ ਕੋ-ਫਾਊਂਡਰ Steve Jobs ਦੀ ਧੀ Eve Jobs ਨੇ ਵੀ ਉਡਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਜਿਸ ਵਿਚ ਇਕ ਵਿਅਕਤੀ ਦੁਕਾਨ ਤੋਂ ਇਕ ਨਵੀਂ ਕਮੀਜ਼ ਖਰੀਦ ਰਿਹਾ ਹੈ ਜਦਕਿ ਉਸੇ ਰੰਗ ਅਤੇ ਡਿਜ਼ਾਈਨ ਦੀ ਕਮੀਜ਼ ਉਸਨੇ ਪਹਿਨੀ ਵੀ ਹੋਈ ਹੈ। ਇਸਨੂੰ ਲੈ ਕੇ ਕੈਪਸ਼ਨ ’ਚ ਲਿਖਿਆ ਗਿਆ ਹੈ, ‘ਆਈਫੋਨ 13 ਤੋਂ ਆਈਫੋਨ 14 ’ਤੇ ਅਪਗ੍ਰੇਡ ਕਰਦਾ ਹੋਇਆ ਮੈਂ।’

ਇਹ ਵੀ ਪੜ੍ਹੋ- ਯੂਜ਼ਰਜ਼ ਦੀ ਜਾਨ ਬਚਾਏਗਾ iPhone 14, ਐਕਸੀਡੈਂਟ ਹੋਣ ’ਤੇ ਐਮਰਜੈਂਸੀ ਨੰਬਰ ’ਤੇ ਭੇਜੇਗਾ ਅਲਰਟ

PunjabKesari

ਇਹ ਵੀ ਪੜ੍ਹੋ- 28 ਲੱਖ ਰੁਪਏ ’ਚ ਵਿਕਿਆ 15 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸ

ਇਸਤੋਂ ਇਲਾਵਾ ਸਿਰਫ ਟਵਿਟਰ ਯੂਜ਼ਰਜ਼ ਹੀ ਨਹੀਂ ਸਗੋਂ ਦਿੱਗਜ ਬ੍ਰਾਂਡ ਸੈਮਸੰਗ ਨੇ ਵੀ ਐਪਲ ਨੂੰ ਟ੍ਰੋਲ ਕੀਤਾ ਹੈ। ਸੈਮਸੰਗ ਨੇ ਟਵੀਟ ਕੀਤਾ ਹੈ, ‘ਸਾਨੂੰ ਦੱਸਣਾ ਜਦੋਂ ਇਹ ਫੋਲਡ ਹੋਣ ਲੱਗੇ।’ ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ’ਚ ਆਪਣੇ ਨਵੇਂ ਫੋਲਡੇਬਲ ਫੋਨ ਨੂੰ ਲਾਂਚ ਕੀਤਾ ਸੀ। 

PunjabKesari

ਇਹ ਵੀ ਪੜ੍ਹੋ- ਇਕ ਸਕਿੰਟ ’ਚ 6 iPhone ਤਿਆਰ ਕਰਦੀ ਹੈ ਕੰਪਨੀ, ਜਾਣੋ ਪੂਰਾ ਪ੍ਰੋਸੈਸ

ਇਨਫਿਨਿਕਸ ਇੰਡੀਆ ਨੇ ਇਸਨੂੰ ਲੈ ਕੇ ਟਵੀਟ ਕੀਤਾ ਹੈ, ‘ਕਿਊਂ ਜੀ, ਵੇਖ ਲਿਆ ਕੱਲ੍ਹ ਈਵੈਂਟ? ਹੁਣ ਜ਼ਮੀਨ ’ਤੇ ਪਰਤ ਆਓ ਅਤੇ ਚੁੱਪਚਾਪ ਇਨਫਿਨਿਕਸ ਦਾ ਸਮਾਰਟਫੋਨ ਲੈ ਲਓ।’

PunjabKesari

ਇਹ ਵੀ ਪੜ੍ਹੋ- iPhone 14 ਦੀ ਲਾਂਚਿੰਗ ਤੋਂ ਪਹਿਲਾਂ Apple ਨੂੰ ਲੱਗਾ ਵੱਡਾ ਝਟਕਾ, ਜਾਣੋ ਕੀ ਹੈ ਪੂਰਾ ਮਾਮਲਾ

ਟਵਿਟਰ ’ਤੇ ਇਕ ਯੂਜ਼ਰ ਨੇ ਨਵੇਂ ਆਈਫੋਨ ਦਾ ਮਜ਼ਾਕ ਉਡਾਉਂਦੇ ਹੋਏ ਲਿਖਿਆ ਹੈ ਕਿ ਆਈਫੋਨ 14 ਕੁਝ ਨਹੀਂ, ਆਈਫੋਨ 13 ਹੀ ਵਾਧੂ ਪੈਸਿਆਂ ਨਾਲ ਹੈ।

PunjabKesari

ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ


author

Rakesh

Content Editor

Related News