ਯਾਤਰੀ ਜਲਦ ਹੀ ਬਿਨਾਂ ਇੰਟਰਨੈੱਟ ਵੀ ਬੁੱਕ ਕਰ ਸਕਣਗੇ ਟੈਕਸੀ

Sunday, Mar 20, 2016 - 04:55 PM (IST)

ਯਾਤਰੀ ਜਲਦ ਹੀ ਬਿਨਾਂ ਇੰਟਰਨੈੱਟ ਵੀ ਬੁੱਕ ਕਰ ਸਕਣਗੇ ਟੈਕਸੀ

ਜਲੰਧਰ- ਟੈਕਸੀ ਮਾਰਕੀਟ ''ਚ ਕੰਪਨੀਆਂ ਅੱਗੇ ਵਧਣ ਲਈ ਕਈ ਤਰ੍ਹਾਂ ਦੀ ਟੈਕਨਾਲੋਜੀ ਦੀ ਵਰਤੋਂ ਕਰ ਰਹੀਆਂ ਹਨ ਜਿਸ ਨਾਲ ਯਾਤਰਾ ਕਰਨ ਨੂੰ ਹੋਰ ਵੀ ਆਸਾਨ ਤੇ ਸੁਰੱਖਿਅਤ ਬਣਾਇਆ ਜਾ ਸਕੇ। ਇਸ ਲਈਗੁੜਗਾਓਂ ਦੀ ਬੈਕਸੀ ਬਾਈਕ-ਟੈਕਸੀ ਐਪ ਇਕ ਨਵਾਂ ਫੀਚਰ ਪੇਸ਼ ਕਰੇਗੀ ਜਿਸ ਨਾਲ ਟੈਕਸੀ ਬੁੱਕ ਕਰਨ ਵਾਲੇ ਐਪ ਲਈ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ। ਬਾਈਕ-ਟੈਕਸੀ ਹੈਲਿੰਗ ਐਪ ਜੋ ਕਿ ਫਿਲਹਾਲ ਗੁੜਗਾਓਂ ਅਤੇ ਫਰੀਦਾਬਾਦ ''ਚ ਅਗਲੇ ਹਫਤੇ ਤੱਕ 30.000 ਯੂਜ਼ਰਜ਼ ਲਈ ਉਪਲੱਬਧ ਕਰਵਾਇਆ ਜਾਵੇਗਾ। 

 

ਬੈਕਸੀ ਦੇ ਕੋ-ਫਾਊਂਡਰ ਅਤੇ ਸੀ.ਟੀ.ਓ. ਮਨੂ ਰਾਣਾ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਜਿਨ੍ਹਾਂ ਗਾਹਕਾਂ ਕੋਲ ਐਂਡ੍ਰਾਇਡ ਸਮਾਰਟਫੋਨ ਹਨ ਉਹ ਬਿਨਾਂ ਇੰਟਰਨੈੱਟ ਕੁਨੈਕਸ਼ਨ ਦੇ ਇਸ ਨਵੇਂ ਬੈਕਸੀ ਐਪ ਦੀ ਵਰਤੋਂ ਕਰ ਸਕਦੇ ਹਨ। ਇਸ ਐਪ ਨੂੰ ਓਪਨ ਕਰ ਕੇ ਇਸ ''ਤੇ ਬੁਕ ਬਟਨ ਨੂੰ ਟੈਪ ਕਰਨਾ ਹੋਵੇਗਾ ਜਿਸ ਨਾਲ ਤੁਹਾਡੇ ਨਜ਼ਦੀਕ ਸਥਿਤ ਟੈਕਸੀ ਲੋਕੇਸ਼ਨ ''ਤੇ ਪੁੱਜ ਜਾਵੇਗੀ ਪਰ ਜੇਕਰ ਤੁਹਾਡਾ ਐਪ ਆਫਲਾਈਨ ਹੈ ਤਾਂ ਇਹ ਤੁਹਾਡੀ ਲੋਕੇਸ਼ਨ ਦੀ ਜਾਣਕਾਰੀ ਐਸ.ਐਮ.ਐੱਸ ਦੇ ਤੌਰ ''ਤੇ ਸਰਵਰ ਨੂੰ ਭੇਜੇਗਾ ਤੇ ਐਸ.ਐਮ.ਐੱਸ. ਦੁਆਰਾ ਹੀ ਟੈਕਸੀ ਦੀ ਜਾਣਕਾਰੀ ਯੂਜ਼ਰਜ਼ ਨੂੰ ਵੀ ਦਵੇਗਾ। ਇਸ ਨਾਲ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੇ ਸਫਰ ''ਤੇ ਜਾਣ ਲਈ ਐਪ ਦੀ ਵਰਤੋਂ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।  


Related News