16MP ਦੇ ਫਰੰਟ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Sony Xperia XA1 Ultra

Thursday, Jul 20, 2017 - 04:17 PM (IST)

16MP ਦੇ ਫਰੰਟ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Sony Xperia XA1 Ultra

ਜਲੰਧਰ- ਸੋਨੀ ਨੇ ਐਕਸਪੀਰੀਆ ਸੀਰੀਜ਼ ਦਾ ਆਪਣਾ ਨਵਾਂ ਸਮਾਰਟਫੋਨ ਐਕਸਪੀਰੀਆ ਐਕਸ ਏ1 ਅਲਟਰਾ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਪਿਛਲੇ ਸਾਲ ਲਾਂਚ ਹੋਏ ਐਕਸਪੀਰੀਆ ਐਕਸ ਏ 1 ਦਾ ਅਪਗ੍ਰੇਡਿਡ ਵੇਰੀਅੰਟ ਹੈ। ਐਕਸਪੀਰੀਆ ਐਕਸ ਏ 1 ਅਲਟਰਾ ਦੇਸ਼ ਭਰ ਦੇ ਸਾਰੇ ਸੋਨੀ ਸੈਂਟਰ ਅਤੇ ਵੱਡੇ ਇਲੈਕਟ੍ਰੋਨਿਕ ਸਟੋਰਾਂ 'ਚ ਮਿਲੇਗਾ। ਸੋਨੀ ਐਕਸਪੀਰੀਆ ਐਕਸ ਏ 1 ਅਲਟਰਾ ਬਲੈਕ, ਵਾਈਟ ਅਤੇ ਗੋਲਡ ਕਲਰ ਵੇਰੀਅੰਟ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਇਸੇ ਸਾਲ ਐੱਮ.ਡੂਬਲਯੂ.ਸੀ. 2017 'ਚ ਸੋਨੀ ਐਕਸਪੀਰੀਆ 1, ਸੋਨੀ ਐਕਸ.ਜ਼ੈੱਡ. ਪ੍ਰੀਮੀਅਮ ਅਤੇ ਐਕਸਪੀਰੀਆ ਐਕਸ.ਜ਼ੈੱਡ.ਐੱਸ. ਸਮਾਰਟਫੋਨ ਦੇ ਨਾਲ ਲਾਂਚ ਕੀਤਾ ਗਿਆ ਸੀ। 

Sony Xperia XA1 Ultra ਦੀ ਕੀਮਤ ਤੇ ਆਫਰ
ਸੋਨੀ ਐਕਸਪੀਰੀਆ ਐਕਸ ਏ 1 ਅਲਟਰਾ ਦੀ ਕੀਮਤ ਭਾਰਤ 'ਚ 29,990 ਰੁਪਏ ਹੈ। ਸੋਨੀ ਨੇ ਆਪਣੇ ਨਵੇਂ ਸਮਾਰਟਫੋਨ ਦੇ ਨਾਲ ਬੰਡਲ ਆਫਰ ਵੀ ਪੇਸ਼ ਕੀਤੇ ਹਨ। ਇਸ ਫੋਨ ਦੇ ਨਾਲ ਬਾਕਸ 'ਚ 1,490 ਰੁਏ ਦੀ ਕੀਮਤ ਵਾਲਾ ਕੁਇੱਕ ਚਾਰਜਰ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਤਿੰਨ ਮਹੀਨਿਆਂ ਲਈ ਸੋਨੀ ਐੱਲ.ਆਈ.ਵੀ. ਦਾ ਸਬਸਕ੍ਰਿਪਸ਼ਨ ਵੀ ਮੁਫਤ ਮਿਲੇਗਾ। ਐਕਸ ਏ 1 ਅਲਟਰਾ ਦੇ ਨਾਲ ਸਟਾਈਲ ਕਵਰ ਸਟੈਂਡ ਖਰੀਦਣ 'ਤੇ 1,000 ਰੁਪਏ ਦੀ ਛੋਟ ਮਿਲੇਗੀ। ਇਸ ਕਵਰ 'ਚ ਇਕ ਇਨਬਿਲਟ ਸਟੈਂਡ ਹੈ ਜਿਸ ਨਾਲ ਨਿਬਾਂ ਕਿਸੇ ਪਰੇਸ਼ਾਨੀ ਦੇ ਦੇਰ ਤੱਕ ਫੋਨ 'ਤੇ ਵੀਡੀਓ ਦੇਖਣ 'ਚ ਪਰੇਸ਼ਾਨੀ ਨਹੀਂ ਹੋਵੇਗੀ। 
 

Sony Xperia XA1 Ultra ਦੇ ਫੀਚਰ
ਇਸ ਫੋਨ 'ਚ 6-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇ ਹੈ ਜੋ ਈਮੇਜ ਐਨਹੈਂਸਮੈਂਟ ਟੈਕਨਾਲੋਜੀ ਨਾਲ ਲੈਸ ਹੈ। ਫੋਨ 'ਚ 64-ਬਿਟ ਮੀਡੀਆਟੈੱਕ ਹੀਲੀਓ ਪੀ20 ਆਕਟਾ-ਕੋਰ ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਮਾਲੀ ਟੀ880 ਐੱਮ.ਪੀ. 2 900 ਮੈਗਾਹਰਟਜ਼ ਜੀ.ਪੀ.ਯੂ. ਅਤੇ 4ਜੀ.ਬੀ. ਰੈਮ ਹੈ। ਇਸ ਸਮਾਰਟਫੋਨ 'ਚ 32 ਜੀ.ਬੀ. ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ। 
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਰਿਅਰ ਅਤੇ ਫਰੰਟ ਕੈਮਰਾ ਹੈ। ਰਿਅਰ ਦੀ ਗੱਲ ਕਰੀਏ ਤਾਂ ਇਸ ਵਿਚ ਹਾਈਬ੍ਰਿਡ ਆਟੋਫੋਕਸ, 24 ਐੱਮ.ਐੱਮ. ਵਾਈਡ-ਐਂਗਲ ਲੈਂਜ਼, ਅਪਰਚਰ ਐੱਫ/2.0, 5ਐਕਸ ਜ਼ੂਮ ਅਤੇ ਐੱਚ.ਡੀ.ਆਰ. ਮੋਡ ਦੇ ਨਾਲ 23 ਮੈਗਾਪਿਕਸਲ ਐਕਸਮਾਰ ਆਰ.ਐੱਸ. ਈਮੇਜ ਸੈਂਸਰ ਹੈ। ਫੋਨ 'ਚ ਫਰੰਟ 'ਤੇ 16 ਮੈਗਾਪਿਕਸਲ ਐਕਸਮਾਰ ਆਰ.ਐੱਸ. ਸੈਂਸਰ ਹੈ ਜੋ ਫਰੰਟ ਫਲੈਸ਼, 23 ਐੱਮ.ਐੱਮ. ਵਾਈਡ-ਐਂਗਲ ਲੈਂਜ਼, ਅਪਰਚਰ ਐੱਫ/2.0, ਓ.ਆਈ.ਐੱਸ. ਅਤੇ ਆਟੋਫੋਕਸ ਦੇ ਨਾਲ ਆਉਂਦਾ ਹੈ। ਫੋਨ 'ਚ 2700 ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ ਇਹ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। 
ਕੁਨੈਕਟੀਵਿਟੀ ਲਈ ਫੋਨ 'ਚ ਐੱਲ.ਟੀ.ਈ. (4ਜੀ), ਐੱਲ.ਟੀ.ਈ. ਕੈਟ 6/4, ਜੀ.ਐੱਸ.ਐੱਮ. ਜੀ.ਪੀ.ਆਰ.ਐੱਸ./ਐੱਜ (2ਜੀ) ਅਤੇ ਯੂ.ਐੱਸ.ਟੀ.ਐੱਸ. ਐੱਚ.ਐੱਸ.ਪੀ.ਏ+ (3ਜੀ) ਵਰਗੇ ਆਫਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੋਨ 'ਚ ਬਲੂਟੂਥ 4.2, ਵਾਈ-ਫਾਈ ਮਰੀਕਾਸਟ, ਜੀ.ਪੀ.ਐੱਸ.+ ਗਲੋਨਾਸ, ਗੂਗਲ ਕਾਸਟ ਅਤੇ ਐੱਨ.ਐੱਫ.ਸੀ. ਵਰਗੇ ਕੁਨੈਕਟੀਵਿਟੀ ਫੀਚਰ ਵੀ ਹਨ। ਫੋਨ ਦਾ ਡਾਈਮੈਂਸ਼ਨ 165x79x8.1 ਮਿਲੀਮੀਟਰ ਅਤੇ ਭਾਰ 188 ਗ੍ਰਾਮ ਹੈ।


Related News