ਪੰਜਾਬ ਦੇ ਇਸ ਜ਼ਿਲ੍ਹੇ ਲਈ 19 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਮੁਸੀਬਤ!

Tuesday, Jul 15, 2025 - 04:36 PM (IST)

ਪੰਜਾਬ ਦੇ ਇਸ ਜ਼ਿਲ੍ਹੇ ਲਈ 19 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਮੁਸੀਬਤ!

ਜਲੰਧਰ (ਮਨੋਜ)–ਮਹਾਨਗਰ ਦੀ ਸਭ ਤੋਂ ਵੱਡੀ ਸਬਜ਼ੀ ਅਤੇ ਫਰੂਟ ਮੰਡੀ ਮਕਸੂਦਾਂ ਦੀ ਨਵ-ਨਿਯੁਕਤ ਕਮੇਟੀ ਨੇ ਮੰਡੀ ਵਿਚ ਵਪਾਰੀਆਂ ਅਤੇ ਆੜ੍ਹਤੀਆਂ ’ਤੇ ਹੋ ਰਹੇ ਅੱਤਿਆਚਾਰ ਖ਼ਿਲਾਫ਼ ਮੰਡੀ ਬੋਰਡ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਮਕਸੂਦਾਂ ਮੰਡੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਸ਼ੈਂਟੀ ਬਤਰਾ ਅਤੇ ਚੇਅਰਮੈਨ ਮੋਨੂੰ ਪੁਰੀ ਨੇ ਦੱਸਿਆ ਕਿ ਮੰਡੀ ਵਿਚ ਫੈਲੀ ਅਵਿਵਸਥਾ ਮੰਡੀ ਬੋਰਡ ਦੇ ਅਫ਼ਸਰਾਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਅਤੇ ਮੰਡੀ ਵਿਚ ਵਪਾਰੀਆਂ ਤੋਂ ਧੱਕੇਸ਼ਾਹੀ ਨਾਲ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ ਪਰ ਸਹੂਲਤ ਦੇ ਨਾਂ ਮੰਡੀ ਬੋਰਡ ਵੱਲੋਂ ਕੁਝ ਨਹੀਂ ਕੀਤਾ ਜਾਂਦਾ।

ਇਹ ਵੀ ਪੜ੍ਹੋ: ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ ਨਸਲਕੁਸ਼ੀ

PunjabKesari

ਮਕਸੂਦਾਂ ਸਬਜ਼ੀ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਨੇ ਮੰਡੀ ਬੋਰਡ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕਰਕੇ ਮੰਡੀ ਵਿਚ ਵਧ ਰਹੀ ਨਾਜਾਇਜ਼ ਵਸੂਲੀ ਅਤੇ ਗੁੰਡਾਗਰਦੀ ਬਾਰੇ ਪ੍ਰਸ਼ਾਸਨਿਕ ਅਫ਼ਸਰਾਂ ਨੂੰ ਜਾਣੂ ਕਰਵਾਇਆ ਅਤੇ ਅਲਟੀਮੇਟਮ ਦਿੱਤਾ। ਪ੍ਰਧਾਨ ਮਹਿੰਦਰਜੀਤ ਸਿੰਘ ਸ਼ੈਂਟੀ ਬਤਰਾ ਅਤੇ ਚੇਅਰਮੈਨ ਮੋਨੂੰ ਪੁਰੀ ਨੇ ਕਿਹਾ ਕਿ ਵਪਾਰੀਆਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ 18 ਜੁਲਾਈ ਤਕ ਕੋਈ ਕਾਰਵਾਈ ਨਾ ਕੀਤੀ ਗਈ ਤਾਂ 19 ਜੁਲਾਈ ਨੂੰ ਮੰਡੀ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਆੜ੍ਹਤੀਆਂ ਅਤੇ ਵਪਾਰੀ ਵਰਗ ਦੇ ਹੱਕ ਲਈ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ।

PunjabKesari

ਇਹ ਵੀ ਪੜ੍ਹੋ: Punjab: ਧੀ ਨੂੰ ਹੋਸਟਲ ਛੱਡ ਕੇ ਵਾਪਸ ਆ ਰਹੇ ਪਿਓ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

ਇਸ ਮੌਕੇ ਡਿੰਪੀ ਸਚਦੇਵਾ, ਪ੍ਰਵੇਸ਼ ਕੁਮਾਰ, ਗੋਲਡੀ ਖਾਲਸਾ, ਸੋਨੂੰ ਖਾਲਸਾ, ਮਿੰਟੂ ਭਾਂਬਰੀ, ਸਰਜੂ ਕਤਿਆਲ, ਕਿਸ਼ਨ ਅਨੇਜਾ, ਗੁਲਸ਼ਨ ਮਕਾਨੀ, ਕਮਲ ਸਚਦੇਵਾ, ਭੋਮੀ ਓਬਰਾਏ, ਸ਼ੇਰਾ, ਵਿਸ਼ਵ ਗਰੋਵਰ, ਮਨਜੀਤ ਕੁਮਾਰ, ਰਿੰਕੂ ਦੂਆ, ਪ੍ਰਿੰਸ ਬਤਰਾ, ਰਾਜਿੰਦਰ ਕੁਮਾਰ ਛੋਟੂ, ਗੁਰਮਿੰਦਰ ਿਸੰਘ ਕੁੱਕੂ, ਸੰਨੀ ਓਬਰਾਏ, ਸੋਨੂੰ ਤੁਲੀ, ਗੋਰੂ ਤੁਲੀ, ਵੈਭਵ ਸਚਦੇਵਾ, ਪੱਪੂ ਬਲੂਜਾ, ਸੁਖਵਿੰਦਰ ਭੋਲੂ, ਆਸ਼ੂ ਆਹੂਜਾ, ਪਵਨ ਮਦਾਨ, ਜਸਜੀਤ ਸਿੰਘ, ਕਾਕਾ, ਰਾਜੂ, ਸਿਮਰਨ, ਰੋਹਿਤ ਸ਼ਰਮਾ, ਸੁਖਦੇਵ ਸਿੰਘ, ਮਦਨ ਗਿਰਧਰ, ਹਨੀ ਕੱਕੜ, ਰਾਜੂ ਸ਼ਰਮਾ, ਕਮਲ ਸ਼ਰਮਾ, ਸੰਜੀਵ ਸ਼ਰਮਾ, ਨਰੇਸ਼ ਕੁਮਾਰ, ਟੈਣੀ, ਗਰੀਸ਼ ਕੁਮਾਰ, ਸੰਨੀ ਗੁਗਨਾਨੀ, ਪੰਮਾ, ਅਸ਼ਵਨੀ ਪੁਪਨੇਜਾ, ਬਲਦੇਵ ਸ਼ਰਮਾ, ਸੰਜੇ, ਲਾਭ ਸਿੰਘ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News