ਨਸ਼ੇ ਦੇ ਮੁੱਦੇ ''ਤੇ CM ਮਾਨ ਦਾ ਵਿਰੋਧੀਆਂ ''ਤੇ ਹਮਲਾ, ਪੰਜਾਬ ''ਚ ਨਸ਼ੇ ਨਾਲ ਹੋਈ ਨਸਲਕੁਸ਼ੀ
Tuesday, Jul 15, 2025 - 04:59 PM (IST)

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖਰੀ ਦਿਨ ਸੀ, ਜੋਕਿ ਹੰਗਾਮੇ ਭਰਪੂਰ ਵੀ ਰਿਹਾ। ਸੈਸ਼ਨ ਦੀ ਕਾਰਵਾਈ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਬਿੱਲ 'ਤੇ ਜਿੱਥੇ ਬਹਿਸ ਹੋਈ, ਉਥੇ ਹੀ ਨਸ਼ਿਆਂ ਦੇ ਮੁੱਦੇ 'ਤੇ ਵੀ ਬਹਿਸਬਾਜ਼ੀ ਕੀਤੀ ਗਈ। ਹਾਲਾਂਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਬਿੱਲ ਬਹਿਸ ਤੋਂ ਬਾਅਦ ਪਾਸ ਨਹੀਂ ਹੋਇਆ ਹੈ ਪਰ ਮੁੱਖ ਮੰਤਰੀ ਮਾਨ ਦੇ ਪ੍ਰਸਤਾਵ 'ਤੇ ਇਸ ਨੂੰ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: Punjab: ਧੀ ਨੂੰ ਹੋਸਟਲ ਛੱਡ ਕੇ ਵਾਪਸ ਆ ਰਹੇ ਪਿਓ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਉਥੇ ਹੀ ਨਸ਼ੇ ਦੇ ਮੁੱਦੇ 'ਤੇ ਵੀ ਅੱਜ ਖ਼ੂਬ ਹੰਗਾਮਾ ਹੋਇਆ। ਨਸ਼ੇ ਦੇ ਮੁੱਦੇ 'ਤੇ ਭਗਵੰਤ ਮਾਨ ਵੱਲੋਂ ਭਾਸ਼ਣ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਸ਼ਣ ਦੌਰਾਨ ਵਿਰੋਧੀਆਂ 'ਤੇ ਬੇਹੱਦ ਹਮਲੇ ਬੋਲੇ। ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਮਗਰੋਂ ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਹੁਣ ਪੰਜਾਬ ਵਿਧਾਨ ਦਾ ਵਿਸ਼ੇਸ਼ ਸੈਸ਼ਨ ਖ਼ਤਮ ਹੋ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਵਿਧਾਨ ਸਭਾ ਵਿਚ ਨਸ਼ੇ 'ਤੇ ਚਰਚਾ ਦੌਰਾਨ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਨਸ਼ੇ ਨਾਲ ਨਸਲਕੁਸ਼ੀ ਕੀਤੀ ਗਈ ਹੈ। ਨਸ਼ੇ ਨੇ ਘਰਾਂ ਵਿਚ ਸੱਥਰ ਵਿਛਾਏ ਹਨ। ਉਨ੍ਹਾਂ ਕਿਹਾ ਕਿ ਸਾਡਾ 'ਯੁੱਧ ਨਸ਼ਿਆਂ ਵਿਰੁੱਧ' ਲਗਾਤਾਰ ਜਾਰੀ ਹੈ ਅਤੇ ਵੱਡੇ-ਵੱਡੇ ਮਗਰਮੱਛ ਵੀ ਕਿਸੇ ਕਿਸਮ ਵਿਚ ਬਖ਼ਸ਼ੇ ਨਹੀਂ ਜਾਣਗੇ। ਪੰਜਾਬ ਭਰ ਵਿਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ 7 ਹਜ਼ਾਰ ਤੋਂ ਵੱਧ ਪਿੰਡਾਂ ਵਿਚ ਜਾ ਕੇ ਨਸ਼ਿਆਂ ਖ਼ਿਲਾਫ਼ ਸਹੁੰ ਚੁਕਾਈ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸਲੀ ਨਸ਼ਾ ਤਸਕਰ ਖ਼ੁਦ ਨਸ਼ਾ ਵੇਚਣ ਨਹੀਂ ਆਉਂਦੇ ਹਨ। ਸੱਤਾ, ਪਿੰਦੀ ਤੇ ਭੋਲਾ ਇਹ ਕਿੱਥੋਂ ਗਏ। ਉਨ੍ਹਾਂ ਕਿਹਾ ਕਿ ਅਸੀਂ ਹੁਣ ਫੜ੍ਹੇ ਹਨ ਅਤੇ ਕਿੱਥੋਂ-ਕਿੱਥੋਂ ਪ੍ਰਾਪਰਟੀਆਂ ਨਿਕਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਤਾ ਨਹੀਂ ਚਿੱਟੇ ਰੰਗ ਦਾ ਕਾਲਾ ਕਲੰਕ ਕਿੱਥੋਂ ਲੱਗਿਆ ਹੈ। ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਗਏ ਹਨ। ਇਸ ਦੇ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਉਥੇ ਹੀ ਮੰਤਰੀ ਤਰੁਣਪ੍ਰੀਤ ਸਿੰਘ ਦੇ ਬਿਆਨ ਦੌਰਾਨ ਕਾਂਗਰਸ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਮੰਤਰੀ ਨੇ ਦੋਸ਼ ਲਗਾਇਆ ਕਿ ਵਿਧਾਇਕ ਨੇ ਦੁਰਵਿਵਹਾਰ ਕੀਤਾ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੰਤਰੀ ਨੇ ਵਿਧਾਇਕ ਨੂੰ ਨਾਮ ਲੈ ਕੇ ਨਸ਼ਾ ਤਸਕਰ ਕਿਹਾ। ਹਾਲਾਂਕਿ ਡਿਪਟੀ ਸਪੀਕਰ ਨੇ ਦਖ਼ਲ ਦਿੰਦੇ ਹੋਏ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖੋ। ਪੂਰਾ ਪੰਜਾਬ ਤੁਹਾਨੂੰ ਵੇਖ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e