ਪੰਜਾਬ 'ਚ Love Marriage Ban! ਪਾਸ ਹੋਇਆ ਮਤਾ
Friday, Jul 18, 2025 - 10:00 AM (IST)

ਬਠਿੰਡਾ (ਵਿਜੇ ਵਰਮਾ): ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਨੇ Love Marriages 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ, ਜੇਕਰ ਪਿੰਡ ਦਾ ਕੋਈ ਵੀ ਕੁੜੀ-ਮੁੰਡਾ Love Marriage ਕਰਦਾ ਹੈ, ਤਾਂ ਨਾ ਸਿਰਫ਼ ਉਨ੍ਹਾਂ ਨੂੰ ਪਿੰਡ ਨਿਕਾਲਾ ਦੇ ਦਿੱਤਾ ਜਾਵੇਗਾ, ਬਲਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਪੰਚਾਇਤ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤੇ ਸਮਾਜ ਵਿਚ ਗਲਤ ਸੁਨੇਹਾ ਭੇਜਦੇ ਹਨ ਅਤੇ ਇਹ ਵਿਆਹ ਕਦੇ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ, ਇਸੇ ਕਰਕੇ ਇਹ ਫ਼ੈਸਲਾ ਲੈਣਾ ਇਕ ਮਜਬੂਰੀ ਬਣ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ CM ਮਾਨ!
ਪੂਰੇ ਪਿੰਡ 'ਚ ਬਣੀ ਸਹਿਮਤੀ
ਇਸ ਫ਼ੈਸਲੇ ਨੂੰ ਲੈਕੇ ਪਿੰਡ ਵਿਚ ਪੂਰੀ ਤਰ੍ਹਾਂ ਸਹਿਮਤੀ ਹੈ। ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਦਮ ਰਸਮੀ ਰਿਸ਼ਤਿਆਂ ਤੇ ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਪੰਚਾਇਤ ਨੇ ਸਾਫ਼ ਕਰ ਦਿੱਤਾ ਹੈ ਕਿ ਪਿੰਡ ਦੀਆਂ ਰਵਾਇਤਾਂ ਦਾ ਉਲੰਘਣ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਇੰਚਾਰਜ ਦੇ ਘਰ ED ਦੀ ਰੇਡ!
ਹੋਰ ਪਿੰਡਾਂ 'ਚ ਵੀ ਹੋ ਚੁੱਕੇ ਹਨ ਅਜਿਹੇ ਫ਼ੈਸਲੇ
ਇਹ ਪਹਿਲਾ ਮੌਕੇ ਨਹੀਂ ਹੈ ਜਦੋਂ ਕਿਸੇ ਪਿੰਡ ਦੀ ਪੰਚਾਇਤ ਵੱਲੋਂ ਅਜਿਹਾ ਫ਼ੈਸਲਾ ਲਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵਿਚ ਪੰਜਾਬ ਤੇ ਹਰਿਆਣਾ ਦੇ ਕਈ ਪਿੰਡਾਂ ਵਿਚ ਪੰਚਾਇਤਾਂ ਨੇ ਪ੍ਰੇਮ ਵਿਆਹ 'ਤੇ ਰੋਕ ਲਾਉਣ ਦੇ ਫ਼ੈਸਲੇ ਲਏ ਹਨ। ਹਾਲਾਂਕਿ, ਅਜਿਹੇ ਫ਼ੈਸਲਿਆਂ ਨੂੰ ਲੈ ਕੇ ਅਕਸਰ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਖੜੇ ਹੁੰਦੇ ਹਨ। ਕੋਟਸ਼ਮੀਰ ਪੰਚਾਇਤ ਦੇ ਇਸ ਫ਼ੈਸਲੇ 'ਤੇ ਪ੍ਰਸ਼ਾਸਨ ਦੀ ਕੀ ਰੁਖ਼ ਹੋਵੇਗਾ ਤੇ ਇਹ ਫ਼ੈਸਲਾ ਕਾਨੂੰਨ ਤੌਰ 'ਤੇ ਟਿੱਕ ਸਕੇਗਾ ਜਾਂ ਨਹੀਂ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8