SONY ਦੇ ਇਸ ਸਮਾਰਟਫੋਨ ਦੀ ਵਿਕਰੀ ਅੱਜ ਤੋਂ ਭਾਰਤ ''ਚ ਹੋਵੇਗੀ ਸ਼ੁਰੂ

04/11/2017 12:26:30 PM

ਜਲੰਧਰ- ਜਾਪਾਨ ਦੀ ਕੰਜਿਊਮਰ ਇਲੈਕਟ੍ਰਾਨਿਕਸ ਕੰਪਨੀ ਸੋਨੀ ਐਕਸਪੀਰਿਆ ਐਕਸ ਜ਼ੈੱਡ. ਐੱਸ ਦੀ ਵਿਕਰੀ ਅੱਜ ਤੋਂ ਭਾਰਤ ''ਚ ਸ਼ੁਰੂ ਹੋਵੇਗੀ। ਇਹ ਫੋਨ ਫਲਿੱਪਕਾਰਟ ਅਤੇ ਆਫਲਾਈਨ ਰਿਟੇਲ ਸਟੋਰ ਰਾਹੀਂ ਖਰੀਦਣ ਲਈ ਉਪਲੱਬਧ ਹੋਵੇਗਾ। ਫੋਨ ਦੀ ਐਮ. ਆਰ. ਪੀ 51,990 ਰੁਪਏ ਹੈ ਪਰ ਇਸ ਨੂੰ ਬਾਜ਼ਾਰ ਤੋਂ 49,990 ਰੁਪਏ ਤੱਕ ਖਰੀਦਿਆ ਜਾ ਸਕਦਾ ਹੈ। ਐਕਸਪੀਰਿਆ ਐਕਸ ਜ਼ੈੱਡ. ਐੱਸ ਆਇਸ ਬਲੂ, ਵਾਰਮ ਸਿਲਵਰ ਅਤੇ ਬਲੈਕ ਕਲਰ ਵੇਰਿਅੰਟ ''ਚ ਮਿਲੇਗਾ। ਕੰਪਨੀ ਨੇ ਐਕਸਪੀਰਿਆ ਐਕਸ ਜ਼ੈੱਡ. ਐੱਸ ਦਾ ਡਿਊਲ-ਸਿਮ ਵੇਰਿਅੰਟ ਭਾਰਤ ''ਚ ਲਾਂਚ ਕੀਤਾ ਹੈ।

 

ਐਕਸਪੀਰਿਆ ਐਕਸ. ਜ਼ੈੱਡ. ਐੱਸ ''ਚ 5.2 ਇੰਚ ਦੀ ਫੁੱਲ ਐੱਚ. ਡੀ (1080x1920 ਪਿਕਸਲ) ਟ੍ਰੀਲਿਊਮਿਨੀਅਸ ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ''ਤੇ ਚੱਲਦਾ ਹੈ ਅਤੇ ਇਸ ''ਚ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਹੈ। ਗਰਾਫਿਕਸ ਲਈ ਐਡਰੇਨੋ 510 ਜੀ. ਪੀ. ਯੂ ਅਤੇ 4 ਜੀ. ਬੀ ਰੈਮ ਹੈ। ਇਹ ਡਿਵਾਇਸ 32 ਜੀ. ਬੀ ਅਤੇ 64 ਜੀ. ਬੀ  ਦੇ ਦੋ ਇਨਬਿਲਟ ਸਟੋਰੇਜ ਵੇਰਿਅੰਟ ''ਚ ਆਉਂਦਾ ਹੈ। ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਸਟੋਰੇਜ ਨੂੰ 256 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।

 

ਕੈਮਰੇ ਸੈਟਅਪ ''ਚ 19 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਜਦ ਕਿ ਸੈਲਫੀ ਲੈਣ ਲਈ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਸੋਨੀ ਐਕਸਪੀਰੀਆ ਐਕਸ. ਜ਼ੈੱਡ. ਐੱਸ ''ਚ 2900 ਐੱਮ. ਏ. ਐੱਚ ਦੀ ਬੈਟਰੀ ਹੈ। ਇਸ ਡਿਵਾਇਸ ਦਾ ਡਾਇਮੇਂਸ਼ਨ 146x72x8.1 ਮਿਲੀਮੀਟਰ ਅਤੇ ਭਾਰ 161 ਗਰਾਮ ਹੈ। ਕੁਨੈੱਕਟੀਵਿਟੀ ਲਈ ਫੋਨ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2, ਜੀ. ਪੀ. ਐੱਸ + ਗਲੋਨਾਸ, ਐੱਨ. ਐੱਫ. ਸੀ ਅਤੇ ਯੂ.ਐੱਸ. ਬੀ ਟਾਈਪ-ਸੀ (ਯੂ. ਐੱਸ. ਬੀ 3.1) ਜਿਹੇ ਫੀਚਰ ਹਨ। ਇਸ ਤੋਂ ਇਲਾਵਾ ਫੋਨ ''ਚ ਐਕਸੇਲੇਰੋਮੀਟਰ, ਏਬਿਅੰਟ ਲਾਈਟ ਸੈਂਸਰ, ਜਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਾਕਸੀਮਿਟੀ ਸੈਂਸਰ ਵੀ ਹੈ ।


Related News