CBSE ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ, ਰਜਿਸਟ੍ਰੇਸ਼ਨ ਸ਼ੁਰੂ
Monday, Jun 03, 2024 - 08:58 AM (IST)
ਲੁਧਿਆਣਾ (ਵਿੱਕੀ)– ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) 10ਵੀਂ ਅਤੇ 12ਵੀਂ ਸਪਲੀਮੈਂਟਰੀ ਐਗਜ਼ਾਮ 15 ਜੁਲਾਈ ਤੋਂ ਸ਼ੁਰੂ ਹੋਣਗੇ। ਸੀ. ਬੀ. ਐੱਸ. ਈ. ਨੇ ਕਲਾਸ 10ਵੀਂ ਅਤੇ 12ਵੀਂ ਦੋਵਾਂ ਲਈ ਸਪਲੀਮੈਂਟਰੀ ਐਗਜ਼ਾਮ ਲਈ ਸੂਚਨਾ ਜਾਰੀ ਕਰ ਦਿੱਤੀ ਹੈ, ਜਿਸ ਦੇ ਬਾਅਦ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਕੇਵਲ ਉਹ ਵਿਦਿਆਰਥੀ, ਜਿਨ੍ਹਾਂ ਦਾ ਨਾਂ ਆਨਲਾਈਨ ਪ੍ਰਕਿਰਿਆ ਰਾਹੀਂ ਜਮ੍ਹਾ ਕੀਤਾ ਗਿਆ ਹੈ, ਉਹ ਹੀ ਸੀ. ਬੀ. ਐੱਸ. ਈ. ਸਪਲੀਮੈਂਟਰੀ ਐਗਜ਼ਾਮ 2024 ਵਿਚ ਸ਼ਾਮਲ ਹੋ ਸਕਣਗੇ। ਬੋਰਡ ਨੇ ਕਿਹਾ ਕਿ ਸੀ. ਬੀ. ਐੱਸ. ਈ. ਸਪਲੀਮੈਂਟਰੀ ਐਗਜ਼ਾਮ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨਾਲ ਸੰਪਰਕ ਕਰਨਾ ਸਕੂਲਾਂ ਦੀ ਜ਼ਿੰਮੇਦਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ! ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਹੱਥ
15 ਜੁਲਾਈ ਤੋਂ ਸ਼ੁਰੂ ਹੋਣਗੇ ਸਪਲੀਮੈਂਟਰੀ ਐਗਜ਼ਾਮ
ਪ੍ਰਾਈਵੇਟ ਵਿਦਿਆਰਥੀ CBSE ਦੀ ਅਧਿਕਾਰਿਕ ਵੈੱਬਸਾਈਟ ’ਤੇ ਜਾ ਕੇ ਸਪਲੀਮੈਂਟਰੀ ਐਗਜ਼ਾਮ ਲਈ ਅਪਲਾਈ ਕਰ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ 31 ਮਈ ਤੋਂ ਸ਼ੁਰੂ ਹੋ ਚੁੱਕੀ ਹੈ, ਜੋ 15 ਜੂਨ 2024 ਤਕ ਚੱਲੇਗੀ। CBSE ਵੱਲੋਂ ਜਾਰੀ ਸਪਲੀਮੈਂਟਰੀ ਸ਼ਡਿਊਲ ਦੇ ਅਨੁਸਾਰ ਕਲਾਸ 12ਵੀਂ ਲਈ ਸਾਰੇ ਵਿਸ਼ਿਆਂ ਦੇ ਸਪਲੀਮੈਂਟਰੀ ਐਗਜ਼ਾਮ ਇਕ ਹੀ ਦਿਨ ਮਤਲਬ 15 ਜੁਲਾਈ ਨੂੰ ਆਯੋਜਿਤ ਕੀਤੇ ਜਾਣਗੇ, ਜਦਕਿ ਬੋਰਡ ਕਲਾਸ 10ਵੀਂ ਦੇ ਸਪਲੀਮੈਂਟਰੀ ਐਗਜ਼ਾਮ 15 ਜੁਲਾਈ ਤੋਂ ਸ਼ੁਰੂ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਠੇਕੇ ਤੋਂ ਸ਼ਰਾਬ ਲਿਆ ਰਹੇ ਯਾਰਾਂ ਨਾਲ ਵਾਪਰੀ ਅਣਹੋਣੀ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਜਲਦੀ ਜਾਰੀ ਹੋਵੇਗਾ ਐਡਮਿਟ ਕਾਰਡ
ਅਧਿਕਾਰਕ ਸੂਚਨਾ ਦੇ ਅਨੁਸਾਰ ਐੱਲ. ਓ. ਸੀ. ਜਮ੍ਹਾ ਕਰਨਾ ਸੀ. ਬੀ. ਐੱਸ. ਈ. ਦੀ ਵੈੱਬਸਾਈਟ ’ਤੇ ਮੁਹੱਈਆ ਪ੍ਰੀਖਿਆ ਸੰਗਮ ਲਿੰਕ ਦੇ ਜ਼ਰੀਏ ਕੀਤਾ ਜਾਣਾ ਹੈ। ਕੇਵਲ ਉਹ ਰੈਗੂਲਰ ਵਿਦਿਆਰਥੀ, ਜਿਨ੍ਹਾਂ ਦਾ ਨਾਂ ਆਨਲਾਈਨ ਪ੍ਰਕਿਰਿਆ ਦੇ ਜ਼ਰੀਏ ਜਮ੍ਹਾ ਕੀਤਾ ਗਿਆ ਹੈ, ਉਨ੍ਹਾਂ ਨੂੰ ਸਪਲੀਮੈਂਟਰੀ ਪ੍ਰੀਖਿਆ ਵਿਚ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸਕੂਲਾਂ ਨੂੰ ਐੱਲ. ਓ. ਯੂ. ਜਮ੍ਹਾ ਕਰਨ ਲਈ ਸਿਸਟਮ ਵਿਚ ਲਾਗ ਇਨ ਕਰਨ ਲਈ ਆਪਣੇ ਸਬੰਧਤ ਨੰਬਰ ਨੂੰ ਯੂਜ਼ਰ ਆਈ. ਡੀ. ਤੇ ਉਨ੍ਹਾਂ ਕੋਲੋਂ ਪਹਿਲਾਂ ਤੋਂ ਮੁਹੱਈਆ ਪਾਸ ਵਰਡ ਉਪਯੋਗ ਕਰਨਾ ਹੋਵੇਗਾ। ਬੋਰਡ ਜਲਦ ਹੀ ਸਪਲੀਮੈਂਟਰੀ ਐਗਜ਼ਾਮ ਦਾ ਐਡਮਿਟ ਕਾਰਡ ਜਾਰੀ ਕਰੇਗਾ। ਅੈਡਮਿਟ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਖਾਮੀ ਹੋਣ ’ਤੇ ਸਕੂਲਾਂ ਨੂੰ ਬੋਰਡ ਦੇ ਸਬੰਧਤ ਖੇਤਰੀ ਦਫ਼ਤਰ ਨਾਲ ਸੰਪਰਕ ਕਰਨਾ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8