ਸੋਨਾਕਸ਼ੀ-ਜ਼ਹੀਰ ਦਾ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ! ਇਸ ਦਿਨ ਹੋਵੇਗੀ ਹਲਦੀ ਸੈਰੇਮਨੀ

06/19/2024 10:29:39 AM

ਮੁੰਬਈ- ਸੋਨਾਕਸ਼ੀ ਸਿਨਹਾ ਆਖ਼ਰਕਾਰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲੈ ਜਾ ਰਹੀ ਹੈ। ਜਦੋਂ ਤੋਂ ਅਦਾਕਾਰਾ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਦੋਵੇਂ ਸੁਰਖੀਆਂ 'ਚ ਹਨ। ਹੁਣ ਦੋਵੇਂ ਵਿਆਹ ਤੋਂ ਪਹਿਲਾਂ ਆਪਣੇ ਦੋਸਤਾਂ ਨਾਲ ਪਾਰਟੀ ਕਰਦੇ ਨਜ਼ਰ ਆਏ ਹਨ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ, ਜੋ ਹੁਣ ਵਾਇਰਲ ਹੋ ਰਹੀਆਂ ਹਨ। ਹੁਣ ਇਹ ਖੁਲਾਸਾ ਹੋਇਆ ਹੈ ਕਿ ਦੋਵੇਂ 20 ਜੂਨ ਨੂੰ ਆਪਣੀ ਹਲਦੀ ਸੇਰੇਮਨੀ ਦੀ ਮੇਜ਼ਬਾਨੀ ਕਰਨਗੇ।

ਇਹ ਖ਼ਬਰ ਵੀ ਪੜ੍ਹੋ- 'Mirzapur 3' ਦੇ ਟ੍ਰੇਲਰ ਦਾ ਇੰਤਜ਼ਾਰ ਹੋਇਆ ਖ਼ਤਮ, ਮੇਕਰਸ ਨੇ ਰਿਲੀਜ਼ ਡੇਟ ਦਾ ਕੀਤਾ ਐਲਾਨ

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਹਲਦੀ ਸੇਰੇਮਨੀ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਤੇ ਆਯੋਜਿਤ ਕੀਤਾ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਨਿੱਜੀ ਸਮਾਰੋਹ ਹੋਵੇਗਾ, ਜਿਸ 'ਚ 50 ਤੋਂ ਵੱਧ ਲੋਕ ਮੌਜੂਦ ਨਹੀਂ ਹੋਣਗੇ। ਅਦਾਕਾਰਾ ਹਲਦੀ ਸਮਾਰੋਹ ਦੀ ਡੇਕੋਰੇਸ਼ਨ ਨੂੰ ਲਾਈਟ ਰੱਖਣਾ ਚਾਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ- ਸ਼ਰਧਾ ਕਪੂਰ ਨੇ ਆਪਣਾ ਰਿਲੇਸ਼ਨ ਕੀਤਾ ਆਫੀਸ਼ੀਅਲ, ਜਾਣੋ ਕੌਣ ਹੈ ਅਦਾਕਾਰਾ ਦੇ ਦਿਲ ਦਾ ਰਾਜਾ

ਕਿੱਥੇ ਲੱਗੇਗੀ ਸੋਨਾਕਸ਼ੀ ਸਿਨਹਾ-ਜ਼ਹੀਰ ਇਕਬਾਲ ਨੂੰ ਹਲਦੀ?
ਸੂਤਰ ਮੁਤਾਬਕ ਹਲਦੀ ਦੀ ਰਸਮ ਸੋਨਾਕਸ਼ੀ ਦੇ ਬਾਂਦਰਾ ਸਥਿਤ ਨਵੇਂ ਘਰ 'ਚ ਹੋਵੇਗੀ, ਜੋ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਖਰੀਦਿਆ ਹੈ। ਇਸ ਸੇਰੇਮਨੀ 'ਚ ਸਿਰਫ ਕਰੀਬੀ ਦੋਸਤ ਅਤੇ ਪਰਿਵਾਰ ਹੀ ਮੌਜੂਦ ਹੋਣਗੇ ਅਤੇ ਇਸ ਸੇਰੇਮਨੀ ਬਹੁਤ ਹੀ ਘੱਟ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਇਸੇ ਕਾਰਨ ਜੋੜੇ ਨੇ ਇਸ ਸੇਰੇਮਨੀ ਲਈ ਅਦਾਕਾਰਾ ਦਾ ਘਰ ਚੁਣਿਆ ਹੈ।

ਇਹ ਖ਼ਬਰ ਵੀ ਪੜ੍ਹੋ- Cotton Candy ਡਰੈੱਸ 'ਚ ਨਜ਼ਰ ਆਈ ਲਾੜੀ, ਲਵ ਬਰਡ ਰਾਧਿਕਾ-ਅਨੰਤ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ

ਅਦਾਕਾਰਾ ਨੇ ਕੀਤੀ ਬੈਚਲੋਰੇਟ ਪਾਰਟੀ
ਵਿਆਹ ਤੋਂ ਪਹਿਲਾਂ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਆਪਣੇ ਦੋਸਤਾਂ ਨਾਲ ਇਸ ਪਲ ਦਾ ਪੂਰਾ ਆਨੰਦ ਲਿਆ। ਦੁਲਹਨ ਨੇ ਆਪਣੇ ਦੋਸਤਾਂ ਨਾਲ ਬੈਚਲੋਰੇਟ ਪਾਰਟੀ ਦਾ ਆਨੰਦ ਮਾਣਿਆ। ਇਸ ਪਾਰਟੀ 'ਚ ਜ਼ਹੀਰ ਦੀ ਭੈਣ ਸਨਮ ਰਤਨਸੀ ਅਤੇ ਹੁਮਾ ਕੁਰੈਸ਼ੀ ਵੀ ਮੌਜੂਦ ਸਨ। ਪਾਰਟੀ ਦੀ ਥੀਮ ਬਲੈਕ ਸੀ ਅਤੇ ਅਦਾਕਾਰਾ ਕਾਲੇ ਚਮਕਦਾਰ ਪਹਿਰਾਵੇ 'ਚ ਤਬਾਹੀ ਮਚਾ ਰਹੀ ਸੀ।ਸੋਨਾਕਸ਼ੀ ਸਿਨਹਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਪਾਰਟੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News