ਤੁਹਾਡੀ ਆਮ ਘੜੀ ਨੂੰ ਸਮਾਰਟਵਾਚ ਵਿਚ ਬਦਲ ਦੇਣਗੇ Wena Watchstraps

02/17/2019 2:09:28 AM

ਗੈਜੇਟ ਡੈਸਕ : ਜੇ ਤੁਸੀਂ ਆਪਣੀ ਪੁਰਾਣੀ ਘੜੀ ਕਾਫੀ ਪਸੰਦ ਕਰਦੇ ਹੋ ਅਤੇ ਚਾਹੁੰਦੇ ਹੋ ਕਿ ਇਸ ਨੂੰ ਹੋਰ ਬਿਹਤਰ ਬਣਾਇਆ ਜਾਵੇ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ। ਜਾਪਾਨ ਦੀ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੇ ਅਜਿਹੇ ਸਮਾਰਟ ਵਾਚਸਟ੍ਰੈਪਸ ਲਿਆਉਣ ਦਾ ਐਲਾਨ ਕੀਤਾ ਹੈ ਜੋ ਤੁਹਾਡੀ ਆਮ ਘੜੀ ਨੂੰ ਸਮਾਰਟ ਵਾਚ ਵਿਚ ਬਦਲ ਦੇਣਗੇ। ਕੰਪਨੀ ਨੇ ਦੱਸਿਆ ਕਿ ਇਨ੍ਹਾਂ 2 ਮਾਡਲਾਂ ਨੂੰ Wena Active ਤੇ metal Wena Pro ਵਿਚ ਲਿਆਂਦਾ ਜਾਵੇਗਾ ਅਤੇ ਇਨ੍ਹਾਂ ਦੀ ਕੀਮਤ ਵੀ ਵੱਖ-ਵੱਖ ਹੋਵੇਗੀ। ਇਨ੍ਹਾਂ ਨੂੰ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ, ਜੋ ਆਪਣੀ ਪੁਰਾਣੀ ਘੜੀ ਵਿਚ ਨਵੇਂ ਫੀਚਰਜ਼ ਦੇਖਣਾ ਚਾਹੁੰਦੇ ਹਨ।

PunjabKesari

ਕਮਾਲ ਦੇ ਫੀਚਰਜ਼

ਇਨ੍ਹਾਂ ਸਮਾਰਟ ਵਾਚਸਟਰੈਪਸ ਵਿਚ ਸੈਂਸਰਜ਼ ਤੇ ਛੋਟੀ ਡਿਸਪਲੇਅ ਲੱਗੀ ਹੈ, ਜਦਕਿ ਖਾਸ ਤੌਰ ’ਤੇ ਤਿਆਰ ਛੋਟੀ ਬੈਟਰੀ ਵੀ ਇਸ ਵਿਚ ਲਾਈ ਗਈ ਹੈ। ਦੋਵਾਂ ਸਮਾਰਟ ਵਾਚਸਟਰੈਪਸ ਵਿਚ ਸਟੈੱਪਸ ਟਰੈਕਰ ਤੇ ਕੈਲੋਰੀ ਬਰਨਡ ਵਰਗੇ ਫੀਚਰਜ਼ ਦਿੱਤੇ ਗਏ ਹਨ। ਵਾਚਸਟਰੈਪਸ ਦੇ ਦੋਵੇਂ ਮਾਡਲ ਕਾਂਟੈਕਟਲੈੱਸ ਪੇਮੈਂਟਸ ਨੂੰ ਸੁਪੋਰਟ ਕਰਦੇ ਹਨ। ਦੱਸ ਦੇਈਏ ਕਿ ਸੋਨੀ ਨੇ  Wena Pay ਪਲੇਟਫਾਰਮ ਨੂੰ ਮਾਸਟਰਕਾਰਡ, NXP ਤੇ ਵਾਇਰਕਾਰਡ ਨਾਲ ਭਾਈਵਾਲੀ ਕਰ ਕੇ ਡਿਵੈਲਪ ਕੀਤਾ ਹੈ। ਇਨ੍ਹਾਂ ਵਿਚ 2 ਲਾਈਨਾਂ ਵਾਲੀ ਡਿਸਪਲੇਅ ਲਾਈ ਗਈ ਹੈ, ਜੋ ਸਮਾਰਟਫੋਨ ’ਤੇ ਕਾਲ ਜਾਂ ਨੋਟੀਫਿਕੇਸ਼ਨ ਆਉਣ ’ਤੇ ਉਸ ਨੂੰ ਸ਼ੋਅ ਕਰਦੀ ਹੈ। ਉੱਥੇ ਹੀ Wena Active ਸਮਾਰਟ ਵਾਚਸਟਰੈਪ ਵਿਚ ਵੱਖਰੇ ਤੌਰ ’ਤੇ GPS ਰਿਸੀਵਰ ਤੇ ਹਾਰਟ ਰੇਟ ਮਾਨੀਟਰ ਦਿੱਤਾ ਗਿਆ ਹੈ ਮਤਲਬ ਇਹ ਤੁਹਾਡੀ ਪੁਰਾਣੀ ਘੜੀ ਨੂੰ ਫਿੱਟਨੈੱਸ ਟਰੈਕਰ ਵਿਚ ਬਦਲ ਦੇਵੇਗਾ।

PunjabKesari

ਫਿਲਹਾਲ ਇਨ੍ਹਾਂ ਨੂੰ ਸਿਰਫ ਯੂ. ਕੇ. ਵਿਚ ਮੁਹੱਈਆ ਕਰਵਾਇਆ ਗਿਆ ਹੈ, ਜਿੱਥੇ  Wena Active strap ਦੀ ਕੀਮਤ GBP 349 (ਗ੍ਰੇਟ ਬ੍ਰਿਟੇਨ ਪਾਊਂਡ) (ਲਗਭਗ 32 ਹਜ਼ਾਰ ਰੁਪਏ) ਰੱਖੀ ਗਈ ਹੈ। ਇਸੇ ਤਰ੍ਹਾਂ Wena Pro strap ਦੀ ਕੀਮਤ GBP 399 (ਗ੍ਰੇਟ ਬ੍ਰਿਟੇਨ ਪਾਊਂਡ) (ਲਗਭਗ 36,700 ਰੁਪਏ) ਰੱਖੀ ਗਈ ਹੈ। ਆਸ ਹੈ ਕਿ ਇਨ੍ਹਾਂ ਨੂੰ ਜਲਦੀ ਹੀ ਭਾਰਤ ਵਿਚ ਵੀ ਮੁਹੱਈਆ ਕਰਵਾਇਆ ਜਾਵੇਗਾ।

PunjabKesari


Karan Kumar

Content Editor

Related News