Sony ਨੇ ਪੇਸ਼ ਕੀਤਾ BMW ਕਾਰ ਤੋਂ ਵੀ ਮਹਿੰਗਾ TV

04/24/2019 4:33:00 PM

- 8K ਰੈਜ਼ੋਲਿਊਸ਼ਨ ਨੂੰ ਕਰੇਗਾ ਸਪੋਰਟ
- 49 ਲੱਖ ਰੁਪਏ ਰੱਖੀ ਗਈ ਕੀਮਤ

ਗੈਜੇਟ ਡੈਸਕ– ਜਪਾਨ ਦੀ ਇਲੈਕਟ੍ਰੋਨਿਕਸ ਕੰਪਨੀ ਸੋਨੀ ਨੇ BMW ਕਾਰ ਤੋਂ ਵੀ ਮਹਿੰਗੇ ਟੀਵੀ ਨੂੰ ਪੇਸ਼ ਕਰ ਦਿੱਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ 98-ਇੰਚ ਦੇ 8K ਟੀਵੀ ਦੀ ਕੀਮਤ 70,000 ਅਮਰੀਕੀ ਡਾਲਰ (ਕਰੀਬ 49 ਲੱਖ ਰੁਪਏ) ਰੱਖੀ ਗਈ ਹੈ। ਕੰਪਨੀ ਨੇ ਦੱਸਿਆ ਹੈ ਕਿ Sony MASTER Series Z9G 8K HDR TV ਪਹਿਲਾ ਅਜਿਹਾ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲਾ ਟੀਵੀ ਹੈ ਜੋ 8K ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦਾ ਹੈ। 

PunjabKesari

9 ਲੱਖ ਵਾਲੇ ਟੀਵੀ ਨੂੰ ਵੀ ਕੀਤਾ ਗਿਆ ਲਾਂਚ
ਇਸ ਤੋਂ ਇਲਾਵਾ ਕੰਪਨੀ ਨੇ ਅਫੋਰਡੇਬਲ ਰੇਂਜ ਦੱਸਦੇ ਹੋਏ ਇਕ Sony MASTER Series Z9G 8K HDR TV ਨੂੰ ਪੇਸ਼ ਕੀਤਾ ਹੈ ਜੋ ਕਿ 85-ਇੰਚ ਸਾਈਜ਼ ਦੇ ਪੈਨਲ ਦੇ ਨਾਲ ਆਏਗਾ। ਇਸ ਦੀ ਕੀਮਤ 13,000 ਅਮਰੀਕੀ ਡਾਲਰ (ਕਰੀਬ 9 ਲੱਖ ਰੁਪਏ) ਰੱਖੀ ਗਈ ਹੈ।

PunjabKesari

ਦੋਵਾਂ ਹੀ ਟੀਵੀ ਮਾਡਲਾਂ ’ਚ ਮਿਲਣਗੀਆਂ ਇਹ ਖੂਬੀਆਂ
- ਦੋਵੇਂ ਹੀ ਮਾਡਲ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ। 
- ਸਾਫਟਵੇਅਰ ਅਪਡੇਟ ਰਾਹੀਂ ਦੋਵਾਂ ਹੀ ਮਾਡਲਾਂ ’ਚ HomeKit ਅਤੇ AirPlay 2 ਵਰਗੇ ਫੀਚਰਜ਼ ਦਿੱਤੇ ਗਏ ਹਨ। 
- ਇਨ੍ਹਾਂ ਮਾਡਲਾਂ ’ਚ X1 ਅਲਟੀਮੇਟ ਪ੍ਰੋਸੈਸਰ ਦਿੱਤਾ ਗਿਆ ਹੈ ਜੋ 8K ਕੰਟੈਂਟ ਨੂੰ ਪਲੇਅਕਰਨ ’ਚ ਮਦਦ ਕਰਦਾ ਹੈ। 
- ਇਨ੍ਹਾਂ ਨੂੰ ਪੂਰੀ ਦੁਨੀਆ ’ਚ ਜੂਨ ਮਹੀਨੇ ਤਕ ਉਪਲੱਬਧ ਕਰਵਾਏ ਜਾਣ ਦੀ ਜਾਣਕਾਰੀ ਹੈ। 

PunjabKesari

4K TV's ਵੀ ਕੀਤੇ ਗਏ ਲਾਂਚ
ਇਨ੍ਹਾਂ ਤੋਂ ਇਲਾਵਾ ਸੋਨੀ ਨੇ 4K TV's ਨੂੰ ਵੀ ਲਾਂਚ ਕੀਤਾ ਹੈ ਜੋ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ ਅਤੇ ਇਨ੍ਹਾਂ ਦੇ ਵੀ ਜੂਨ ਤਕ ਬਾਜ਼ਾਰ ’ਚ ਆਉਣ ਦਾ ਅੰਦਾਜ਼ਾ ਹੈ। ਦੱਸ ਦੇਈਏ ਕਿ ਇਨ੍ਹਾਂ TV's ’ਚ ਸਭ ਤੋਂ ਛੋਟੇ ਸਕਰੀਨ ਸਾਈਜ਼ ਵਾਲਾ ਟੀਵੀ 55-ਇੰਚ ਦਾ ਹਵੋਗਾ। 

PunjabKesari


Related News