ਸਨੈਪਚੈਟ ਨੇ ਭਾਰਤੀ ਯੂਜ਼ਰਸ ਲਈ ਜਾਰੀ ਕੀਤਾ ਇਹ ਫੀਚਰ
Monday, Jul 13, 2020 - 09:15 PM (IST)

ਗੈਜੇਟ ਡੈਸਕ—ਸਨੈਪਚੈਟ ਨੇ ਭਾਰਤੀ ਯੂਜ਼ਰਸ ਲਈ ਇਨ-ਐਪ (ਐਮ 'ਚ) ਮੈਂਟਲ ਹੈਲਥ ਸਪੋਰਟ ਫੀਚਰ ਜਾਰੀ ਕੀਤਾ ਹੈ। ਇਸ ਫੀਚਰ ਨੂੰ Here For You ਨਾਂ ਦਿੱਤਾ ਗਿਆ ਹੈ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ ਜੋ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ। ਇਸ ਫੀਚਰ ਨੂੰ ਖਾਸਤੌਰ 'ਤੇ ਇਨਫੈਕਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਜਾਰੀ ਕੀਤਾ ਗਿਆ ਹੈ। ਸਨੈਪਚੈਟ ਨੇ ਇਸ ਫੀਚਰ ਨੂੰ ਮਾਰੀਵਾਲੀ ਹੈਲਥ (Mariwala Health) ਅਤੇ ਮਾਨਸ ਫਾਊਂਡੇਸ਼ਨ ਨਾਲ ਸਾਂਝੇਦਾਰੀ 'ਚ ਜਾਰੀ ਕੀਤਾ ਹੈ। ਇਹ ਫੀਚਰ ਉਨ੍ਹਾਂ ਲੋਕਾਂ ਦੀ ਮਦਦ ਕਰੇਗਾ ਜਿਹੜੇ ਲੋਕ ਕਿਸੇ ਗੱਲ ਨੂੰ ਲੈ ਕੇ ਤਣਾਏ 'ਚ ਹਨ ਜਾਂ ਕਿਸੇ ਤਰ੍ਹਾਂ ਦੀ ਗੱਲ ਨਾਲ ਪ੍ਰੇਸ਼ਾਨ ਹਨ। Here For You ਫੀਚਰ ਤਹਿਤ ਲੋਕਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਜੇਕਰ ਉਨ੍ਹਾਂ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਤਣਾਅ 'ਚ ਹੈ ਤਾਂ ਉਸ ਦੀ ਪਛਾਣ ਕਿਵੇਂ ਕਰੇਗਾ।
ਜੈਨਿਫਰ ਪਾਰਕ ਸਟਾਊਟ, ਗਲੋਬਲ ਪਬਲਿਕ ਪਾਲਿਸੀ, ਸਨੈਪ ਦੇ ਵੀਪੀ ਨੇ ਕਿਹਾ ਕਿ ਅਸੀਂ ਫਰਵਰੀ 'ਚ ਇਸ ਦੀ ਸ਼ੁਰੂਆਤ ਕੀਤੀ ਕਿਉਂਕਿ ਸਾਨੂੰ ਮਹਿਸੂਸ ਹੋਇਆ ਹੈ ਕਿ ਕੋਰੋਨਾਵਾਇਰਸ ਦੇ ਕਾਰਣ ਸਾਡੇ ਯੂਜ਼ਰਸ ਨੂੰ ਮਾਨਸਿਕ ਤੌਰ 'ਤੇ ਸਮਰਥਨ ਦੀ ਲੋੜ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡਾ ਇਹ ਕਦਮ ਲੋਕਾਂ ਨੂੰ ਫਾਇਦਾ ਪਹੁੰਚਾਵੇਗਾ। ਮਾਰੀਵਾਲਾ ਹੈਲਥ ਨੇ ਆਪਣੇ ਬਿਆਨ 'ਚ ਕਿਹਾ ਕਿ ਐਪ 'ਚ ਵੀਡੀਓ ਰਾਹੀਂ ਲੋਕਾਂ ਨੂੰ ਤਣਾਅ ਅਤੇ ਅਸਵਾਦ ਨੂੰ ਦੂਰ ਕਰਨ 'ਚ ਮਦਦ ਕੀਤਾ ਜਾਵੇਗਾ। ਇਸ ਫੀਚਰ ਦਾ ਲਾਭ ਲੈਣ ਲਈ ਭਾਰਤੀ ਯੂਜ਼ਰਸ ਨੂੰ ਐਪ 'ਚ ‘anxiety', ‘depression', ‘loneliness', ‘suicide', ‘mental health' ‘wellbeing' ਵਰਗੇ ਕੀਵਰਡ ਸ਼ਰਚ ਕਰਨੇ ਹੋਣਗੇ।