ਇਸ ਸਾਲ ਦੇ ਟਾਪ 10 ਐਪਸ ਆਪਣੇ ਸਮਾਰਟਫੋਨ ''ਚ ਡਾਊਨਲੋਡ ਕਰਨਾ ਭੁੱਲ ਤਾਂ ਨਹੀਂ ਗਏ
Thursday, Dec 10, 2015 - 10:19 AM (IST)

ਜਲੰਧਰ : ਅੱਜ ਤੋਂ ਕੁਝ ਸਾਲ ਪਹਿਲਾਂ 2008 ''ਚ ਐਪਸ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ ਤੇ ਅਉਂਦੇ ਹੀ ਇਨ੍ਹਾਂਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸ਼ੁਰੂਆਤੀ ਸਾਲਾਂ ''ਚ ਐਪਸ ਦਾ ਮੁਨਾਫਾ ਪੂਰੀ ਮਿਊਜ਼ਿਕ ਇੰਡਸਟਰੀ ਤੋਂ ਦੁਗਣਾ ਹੋ ਗਿਆ ਸੀ। ਜੇ ਵਰਤਮਾਨ ਦੀ ਗੱਲ ਕੀਤੀ ਜਾਵੇ ਤਾਂ ਐਪਸ ਸਾਡੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਬਣ ਗਈਆਂ ਹਨ। ਸਾਡੇ ਰੋਜ਼ ਦੇ ਕਈ ਤਰ੍ਹਾਂ ਦੇ ਕੰਮ ਇਨ੍ਹਾਂ ਐਪਸ ''ਤੇ ਹੀ ਨਿਰਭਰ ਕਰਦੇ ਹਨ, ਚਾਗੇ ਉਹ ਰਸਤਾ ਲਭਣ ਲਈ ਮੈਪਸ ਹੋਣ ਜਾਂ ਈ-ਮੇਲਜ਼ ਚੈੱਕ ਕਰਨੀਆਂ ਹੋਣ ਆਦਿ ਕੰਮ ਅਸੀਂ ਐਪਸ ਦੇ ਜ਼ਰੀਰੇ ਹੀ ਕਰਦੇ ਹਾਂ। ਹਰ ਸਾਲ ਮਾਰਕੀਟ ''ਚ ਨਵੀਆਂ ਐਪਸ ਆਂਦੀਆਂ ਹਨ। ਉਨ੍ਹਾਂ ''ਚੋਂ ਕੁਝ ਤਾਂ ਲੋਕਾਂ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਹਨ ਤੇ ਕੁਝ ਜ਼ਿਆਦਾ ਕਮਾਲ ਨਹੀਂ ਕਰ ਪਾਂਦੀਆਂ। ਇਸੇ ਤਹਿਤ ਇਹ ਹਨ 2015 ਦੀਆਂ ਟਾਪ 10 ਐਪਸ :
Time Out: Discover your city
ਇਹ ਐਪ ਮਾਰਕੀਟ ''ਚ ਤਾਂ ਬਹੁਤ ਪਿਹਲਾਂ ਤੋਂ ਹੈ ਪਰ ਇਸ ''ਚ ਆਏ ਅਪਡੇਟ ਕਰਕੇ ਲੋਕਾਂ ਨੂੰ ਇਹ ਐਪ ਬਹੁਤ ਪਸੰਦ ਆ ਰਿਹਾ ਹੈ। ਵੱਖ-ਵੱਖ ਸ਼ਹਿਰਾਂ ਨੂੰ ਐਸਕਪਲੋਰ ਕਰਨ ਵਾਲਿਆਂ ਲਈ ਹੀ ਇਹ ਐਪ ਬਣੀ ਹੈ। ਜੇ ਤੁਸੀਂ ਕੋਈ ਟ੍ਰਿਪ ਪਲੈਨ ਕਰ ਰਹੇ ਹੋ ਤਾਂ ਇਹ ਐਪ ਤੁਹਾਡੇ ਬਹੁਤ ਕੰਮ ਆਵੇਗੀ।
Microsoft Outlook
ਆਊਟਲੁਕ ਵੱਲੋਂ ਦਿੱਤੇ ਜਾਣ ਵਾਲੇ ਫੀਚਰ ਜਿਵੇਂ ਕੈਲੇਂਡਰਜ਼, ਅਟੈਚਮੈਂਟਸ ''ਤੇ ਆਸਾਨੀ ਨਾਲ ਅਸੈੱਸ ਇਸ ਨੂੰ ਰੋਜ਼ ਦੇ ਕੰਮਾ ਲਈ ਇਕ ਜ਼ਰੂਰੀ ਐਪ ਬਣਾ ਦਿੰਦਾ ਹੈ। ਆਊਟਲੁਕ ਵੱਲੋਂ Office CFE, Outlook.com, Apple’s iCloud, Gmail, and Yahoo Mail ਨੂੰ ਇਕ ਐਪ ''ਚ ਮਰਜ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਸਾਰੇ ਮੈਸਿਜ ਤੁਹਾਨੂੰ ਇਕ ਹੀ ਜਗ੍ਹਾ ''ਤੇ ਮਿਲ ਜਾਂਦੇ ਹਨ।
Slack
ਕਈ ਕੰਪਨੀਆਂ ''ਚ ਅੰਦਰੂਨੀ ਗੱਲਬਾਤ ਲਈ Slack ਨੂੰ ਯੂਜ਼ ਕੀਤਾ ਜਾਂਦਾ ਹੈ। ਇਸ ਐਪ ਨਾਲ ਤੁਸੀਂ ਆਪਣੇ ਸਹਿਕਰਮਚਾਰੀ ਨਾਲ ਪ੍ਰਾਇਵੇਟਲੀ ਚੈਟ ਦੇ ਨਾਲ-ਨਾਲ ਵੱਡੇ-ਵੱਡੇ ਗਰੁੱਪ ਡਿਸਕਸ਼ਨ ਵੀ ਕਰ ਸਕਦੇ ਹੋ। ਫਾਈਲ ਸ਼ਿਅਰਿੰਗ ਫੀਚਰ ਦੇ ਨਾਲ ਇਹ ਆਫਿਸ ਵਰਕ ਲਈ ਬੈਸਟ ਐਪ ਹੈ।
Messenger
ਫੇਸਬੁਕ ਦਾ ਇਹ ਐਪ ਦੁਨੀਆ ''ਚ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੈ। ਇਸ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ 2015 ਦੇ ਅੱਧ ਤਕ ਇਸ ਦੇ ਯੂਜ਼ 700 ਮਿਲੀਅਨ ਹੋ ਚੁਕੇ ਸੀ।
Wunderlist
ਇਸ ਨੂੰ ਇਕ ਅਲਟੀਮੇਟ get-stuff-done ਐਪ ਕਿਹਾ ਜਾ ਸਕਦਾ ਹੈ। ਇਸ ਨਾਲ ਤੁਸੀਂ ਪ੍ਰਈਵੇਟ ਰਿਮਾਈਂਡਰਜ਼ ਤੇ ਅਪੋਇੰਟਮੈਂਟ ਲਿਸਟ ਤਿਆਰ ਕਰ ਸਕਦੇ ਹੋ, ਜਿਸ ਨੂੰ ਤੁਸੀਂ ਆਪਣੇ ਦੋਸਤਾਂ ਜਾਂ ਸਹਿਕਰਮਚਾਰੀਆਂ ਨਾਲ ਸ਼ੇਅਰ ਵੀ ਕਰ ਸਕਦੇ ਹੋ। ਇਹ ਐਪ ਬਾਕੀ ਡਿਵਾਈਜ਼ਾਂ ਨਾਲ ਵੀ ਸਿੰਕ ਹੋ ਜਾਂਦਾ ਹੈ, ਜਿਸ ਨਾਲ ਤੁਸੀਂ ਕਿਤੋਂ ਵੀ ਇਨਫਾਰਮੇਸ਼ਨ ਨੂੰ ਅਸੈੱਸ ਕਰ ਸਕਦੇ ਹੋ।
Evernote
ਇਸ ਐਪ ''ਚ ਤੁਸੀਂ ਆਪਣੇ ਸਾਰੇ ਪਲੈਨ, ਆਈਡੀਆਜ਼ ਆਦਿ ਇਕ ਹੀ ਜਗ੍ਹਾ ''ਤੇ ਸਟੋਰ ਕਰ ਸਕਦੇ ਹੋ। ਤੁਸੀਂ ਇਸ ''ਚ ਨੋਟ ਬਣਾਉਂਦੇ ਹੋਏ ਕੋਈ ਵੀ ਫੋਟੋ, ਵੈੱਬ ਪੇਜ, ਟੈਕਸਟ ਜਾਂ ਆਡੀਓ ਫਾਈਲ ਐਡ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਉਸ ਨੂੰ ਲਭਣ ''ਚ ਬਹੁਤ ਆਸਾਨੀ ਹੁੰਦੀ ਹੈ।
Truecaller
ਇਸ ਐਪ ਨਾਲ ਤੁਸੀਂ ਅਣਪਛਾਤੀਆਂ ਕਾਲਸ ਦੀ ਪਛਾਣ ਕਰ ਸਕਦੇ ਹੋ, ਨਾਲ ਹੀ ਅਣਚਾਹੀਆਂ ਕਾਲਸ ਨੂੰ ਬਲਾਕ ਵੀ ਕਰ ਸਕਦੇ ਹੋ। ਇਸ ਦੇ ਇਲਾਵਾ ਹੋਰ ਕਈ ਫੀਚਰ ਤੁਹਾਨੂੰ ਇਸ ਐਪ ਨੂੰ ਡਾਊਨਲੋਡ ਤਕਨ ਸਈ ਮਜਬੂਰ ਕਰ ਦੇਣਗੇ।
Hotstar
ਇਸ ਐਪ ਨਾਲ ਤੁਸੀਂ ਲਾਈਵ ਸਟ੍ਰੀਮਿੰਗ ਕਰ ਸਕਦੇ ਹੋ। ਇਹ ਐਪ ਭਾਰਤ ''ਚ ਬਹੁਤ ਮਸ਼ਹੂਰ ਹੈ ਕਿਉਂਕਿ 3g ਤੇ 4g ਨੈਟਵਰਕ ਦਾ ਵਿਸਤਾਰ ਹੋਣ ਕਰਕੇ ਇਸ ਐਪ ਵੱਲੋਂ ਦਿੱਤੀ ਜਾਣ ਵਾਲੀ ਵੱਖ-ਵੱਖ ਸਟ੍ਰੀਮਿੰਗ ਸਰਵਿਸ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ।
Colorfy - Coloring Book
ਗੂਗਲ ਪਲੇਅ ਸਟੋਰ ''ਤੇ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤੀ ਗਈ ਇਹ ਫ੍ਰੀ ਐਪ ਇਕ ਫਨ ਐਕਟੀਵਿਟੀ ਐਪ ਹੈ। ਇਸ ''ਚ ਅਲਗ-ਅਲਗ ਸ਼ੇਪਸ ''ਚ ਅਲਗ-ਅਲਗ ਰੰਗ ਭਰ ਕੇ ਤੁਸੀਂ ਇਕ ਵੱਖਰੀ ਕਲਾਕ੍ਰਿਤੀ ਬਣਾ ਸਕਦੇ ਹੋ ਤੇ ਨਾਲ ਹੀ ਉਸ ਨੂੰ ਸੋਸ਼ਲ ਨੈਟਵਰਕਸ ''ਤੇ ਸ਼ੇਅਰ ਵੀ ਕਰ ਸਕਦੇ ਹੋ।
Sunrise Calendar
ਇਹ ਐਪ ਅਪੋਇੰਟਮੈਂਟ ਆਦਿ ਨੂੰ ਸ਼ਡਿਊਲ ਕਰਨ ਲਈ ਸਭ ਤੋਂ ਬੈਸਟ ਹੈ, ਉਦਾਹਰਣ ਲਈ ਜਦੋਂ ਤੁਸੀਂ ਕਿਸੇ ਨੂੰ ਈਮੇਲ ਕਰ ਰਹੇ ਹੋ ਤਾਂ ਇਸ ਐਪ ਰਾਹੀਂ ਤੁਸੀਂ ਈਮੇਲ ''ਚ ਹੀ ਆਪਣੇ ਕੈਲੰਡਰ ਸ਼ਡਿਊਲ ਸੈਂਡ ਕਰ ਸਕਦੇ ਹੋ। ਸਨਰਾਈਜ਼ ਐਪ ਲਿੰਕਡਇਨ ਅਤੇ ਟਵਿਟਰ ਨਾਲ ਸਿੰਕ ਕਰਕੇ, ਜਿਸ ਨਾਲ ਤੁਹਾਡੀ ਮੀਟਿੰਗ ਹੈ ਉਸ ਬਾਰੇ ਵੀ ਦੱਸਦੀ ਹੈ। ਇਹ ਐਪ ਗੂਗਲ ਕੈਲੰਡਰ ਅਤੇ ਆਈ ਕਲਾਊਡ ਨੂੰ ਵੀ ਸਪੋਰਟ ਕਰਦੀ ਹੈ।