ਸਾਵਧਾਨ! ਇਕ ਵੀਡੀਓ ਕਾਲ ਨਾਲ ਲੀਕ ਹੋ ਸਕਦੈ ਤੁਹਾਡਾ ਪਰਸਨਲ ਡਾਟਾ

01/08/2019 1:13:46 AM

ਗੈਜੇਟ ਡੈਸਕ—ਜਿਸ ਤੇਜ਼ੀ ਨਾਲ ਤਕਨੀਕ 'ਤੇ ਸਾਡੀ ਨਿਰਭਰਤਾ ਵਧ ਰਹੀ ਹੈ, ਉਸੇ ਤੇਜ਼ੀ ਨਾਲ ਇਸ ਦੇ ਨੁਕਸਾਨ ਵੀ ਸਾਹਮਣੇ ਆਉਣ ਲੱਗੇ ਹਨ। ਇਨੀਂ ਦਿਨੀ ਡਾਟਾ ਲੀਕ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਮੇਂ ਆਪਣੇ ਪਰਸਨਲ ਡਾਟਾ ਨੂੰ ਬਚਾਏ ਰੱਖਣਾ ਵੀ ਵੱਡਾ ਟਾਸਕ ਹੋ ਗਿਆ ਹੈ। ਅਜਿਹਾ ਨਹੀਂ ਹੈ ਕਿ ਸਿਰਫ ਅਸੁਰੱਖਿਅਤ ਐਪਸ ਦੇ ਇਸਤੇਮਾਲ ਨਾਲ ਹੀ ਤੁਹਾਨੂੰ ਖਤਰਾ ਹੈ। ਬਲਕਿ ਕਈ ਅਜਿਹੀਆਂ ਐਪਸ ਹਨ ਜੋ ਕਾਫੀ ਮਸ਼ਹੂਰ ਅਤੇ ਸੁਰੱਖਿਆ ਮੰਨਿਆਂ ਜਾਂਦੀਆਂ ਪਰ ਫਿਰ ਵੀ ਉਨ੍ਹਾਂ ਨਾਲ ਵੀ ਤੁਹਾਡਾ ਡਾਟਾ ਪੂਰੀ ਤਰ੍ਹਾਂ ਸੁਰੱੱਖਿਅਤ ਨਹੀਂ ਹੈ।

ਇਸ ਕ੍ਰਮ 'ਚ ਮਸ਼ਹੂਰ ਵੀਡੀਓ ਕਾਲਿੰਗ ਐਪ ਸਕਾਈਪ ਨਾਲ ਜੁੜਿਆ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਸਕਾਈਪ ਦੀ ਐਂਡ੍ਰਾਇਡ ਐਪਸ ਰਾਹੀਂ ਸਮਾਰਟਫੋਨ ਨੂੰ ਅਨਲਾਕ ਕੀਤੇ ਬਿਨ੍ਹਾਂ ਹੀ ਪਰਸਨਲ ਡਾਟਾ ਪਾ ਲੈਣ ਦਾ ਦਾਅਵਾ ਕੀਤਾ ਗਿਆ ਹੈ। ਦੱਖਣੀ-ਪੂਰਬੀ ਯੂਰੋਪ ਦੇ ਸੂਬੇ ਕੋਸੋਵੋ ਦੇ ਰਹਿਣ ਵਾਲੇ ਸਾਈਬਰ ਐਕਸਪੇਰਟ ਨੇ ਇਕ ਵੀਡੀਓ ਰਾਹੀਂ ਇਹ ਦਾਅਵਾ ਕੀਤਾ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਸਕਾਈਪ ਕਾਲ ਨੂੰ ਰਿਸੀਵ ਕਰਨ ਤੋਂ ਬਾਅਦ ਸਮਾਰਟਫੋਨ ਨੂੰ ਅਨਲਾਕ ਕੀਤੇ ਬਿਨ੍ਹਾਂ ਹੀ ਮੈਸੇਜ ਭੇਜਣ ਤੋਂ ਲੈ ਕੇ ਗੈਲਰੀ ਤੱਕ ਓਪਨ ਕੀਤੀ ਜਾ ਸਕਦੀ ਹੈ।

ਸਾਈਬਰ ਐਕਸਪਰਟ ਨੇ ਦੱਸਿਆ ਕਿ ਇਕ ਦਿਨ ਅਚਾਨਕ ਉਨ੍ਹਾਂ ਨੇ ਸਕਾਈਪ ਕਾਲ ਰਿਸੀਵ ਕਰਨ ਤੋਂ ਬਾਅਦ ਆਪਣਾ ਪਰਸਨਲ ਡਾਟਾ ਐਕਸੈੱਸ ਕਰਨਾ ਚਾਹਿਆ ਸੀ ਜੋ ਉਹ ਬਿਨ੍ਹਾਂ ਸਮਾਰਟਫੋਨ ਅਨਲਾਕ ਕੀਤੇ ਹੀ ਕਰ ਪਾਏ ਸਨ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਕਰਨ ਲਈ ਇਸ ਦਾ ਵੀਡੀਓ ਬਣਾ ਲਿਆ। ਹਾਲਾਂਕਿ ਵੀਡੀਓ ਨੂੰ ਪਬਲਿਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਅਕਤੂਬਰ 2018 'ਚ ਇਸ ਨੂੰ ਮਾਈਕ੍ਰੋਸਾਫਟ ਨੂੰ ਵੀ ਭੇਜਿਆ ਸੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਦਸੰਬਰ 2018 'ਚ ਇਸ ਕਮੀ ਨੂੰ ਠੀਕ ਕਰ ਲਿਆ ਹੈ ਹਾਲਾਂਕਿ ਇਸ ਸਬੰਧ 'ਚ ਕੰਪਨੀ ਨੇ ਕੋਈ ਵੀ ਆਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਇਹ ਸਲਾਹ ਦਿੰਦੇ ਹਾਂ ਕਿ ਜੇਕਰ ਤੁਸੀਂ ਇਸ ਐਪ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਸ ਨੂੰ ਅਪਡੇਟੇਡ ਜ਼ਰੂਰ ਰੱਖੋ।


Related News