Smart TV ਵਾਰ-ਵਾਰ ਹੋ ਰਿਹੈ ਹੈਂਗ ਤਾਂ ਨਾ ਹੋਵੋ ਪਰੇਸ਼ਾਨ, ਇੰਝ ਹੋਵੇਗਾ ਠੀਕ
Monday, Dec 09, 2024 - 05:59 AM (IST)
ਗੈਜੇਟ ਡੈਸਕ- ਸਮਾਰਟ ਟੀਵੀ ਹੁਣ ਮਨੋਰੰਜਨ ਦਾ ਅਹਿਮ ਹਿੱਸਾ ਬਣ ਚੁੱਕੇ ਹਨ ਪਰ ਜਦੋਂ ਇਹ ਵਾਰ-ਵਾਰ ਹੈਂਗ ਹੋਣ ਲੱਗੇ ਤਾਂ ਖਿੱਝ ਆਉਣ ਲਗਦੀ ਹੈ। ਅਜਿਹਾ ਹਰਡਵੇਅਰ, ਸਾਫਟਵੇਅਰ ਜਾਂ ਨੈੱਟਵਰਕ ਸਮੱਸਿਆਵਾਂ ਕਾਰਨ ਹੋ ਸਕਦਾ ਹੈ। ਜੇਕਰ ਤੁਹਾਡਾ ਸਮਾਰਟ ਟੀਵੀ ਵਾਰ-ਵਾਰ ਰੁਕਦਾ ਹੈ ਜਾਂ ਸਲੋ ਹੋ ਜਾਂਦਾ ਹੈ ਤਾਂ ਇਥੇ ਦਿੱਤੇ ਗਏ ਆਸਾਨ ਅਤੇ ਪ੍ਰਭਾਵੀ ਹੱਲ ਤੁਹਾਡੀ ਮਦਦ ਕਰ ਸਕਦੇ ਹਨ। ਆਓ ਜਾਣਦੇ ਹਾਂ...
1 ਟੀਵੀ ਨੂੰ ਰੀਸਟਾਰਟ ਕਰੋ
- ਕਦੇ-ਕਦੇ ਲੰਬੇ ਸਮੇਂ ਤਕ ਟੀਵੀ ਆਨ ਰਹਿਂ ਕਾਰਨ ਇਹ ਸਲੋ ਹੋ ਸਕਦਾ ਹੈ।
- ਕਿਵੇਂ ਕਰੋ : ਟੀਵੀ ਨੂੰ ਬੰਦ ਕਰੋ ਅਤੇ ਉਸ ਨੂੰ ਮੇਨ ਪਾਵਰ ਸਵਿੱਚ ਤੋਂ ਵੀ ਡਿਸਕੁਨੈਕਟ ਕਰੋ. 5-10 ਮਿੰਟਾਂ ਬਾਅਦ ਦੁਬਾਰਾ ਚਾਲੂ ਕਰੋ।
- ਇਹ ਤਰੀਕਾ ਛੋਟੀਆਂ-ਛੋਟੀਆਂ ਤਕਨੀਕੀ ਗੜਬੜੀਆਂ ਨੂੰ ਠੀਕ ਕਰ ਸਕਦਾ ਹੈ।
2. ਸਾਫਟਵੇਅਰ ਅਪਡੇਟ ਕਰੋ
- ਪੁਰਾਣਾ ਸਾਫਟਵੇਅਰ ਟੀਵੀ ਦੇ ਪਰਫਾਰਮੈਂਸ ਨੂੰ ਪ੍ਰਭਾਵਿਤ ਕਰ ਸਕਦਾ ਹੈ।
- ਕਿਵੇਂ ਕਰੋ : ਸੈਟਿੰਗਸ 'ਚ ਜਾਓ ਅਤੇ 'ਸਾਫਟਵੇਅਰ ਅਪਡੇਟ' ਆਪਸ਼ਨ ਲੱਭੋ।
- ਜੇਕਰ ਕੋਈ ਨਵੀਂ ਅਪਡੇਟ ਆਈ ਹੈ ਤਾਂ ਉਸ ਨੂੰ ਡਾਊਨਲੋਡ ਅਤੇ ਇੰਸਟਾਲ ਕਰੋ।
- ਅਪਡੇਟ ਹਮੇਸ਼ਾ ਬਗਸ ਅਤੇ ਗੜਬੜੀਆਂ ਨੂੰ ਠੀਕ ਕਰਦੇ ਹਨ।
3. ਬੇਲੋੜੇ ਐਪਸ ਅਤੇ ਡਾਟਾ ਹਟਾਓ
- ਸਮਾਰਟ ਟੀਵੀ 'ਤੇ ਜ਼ਿਆਦਾ ਐਪਸ ਇੰਸਟਾਲ ਹੋਣ ਨਾਲ ਸਟੋਰੇਜ ਅਤੇ ਮੈਮਰ 'ਤੇ ਦਬਾਅ ਵਧਦਾ ਹੈ।
- ਕਿਵੇਂ ਕਰੋ : ਇਸਤੇਮਾਲ ਨਾ ਹੋਣ ਵਾਲੇ ਐਪਸ ਨੂੰ ਅਨਇੰਸਟਾਲ ਕਰੋ।
- ਕੈਸ਼ੇ ਮੈਮਰੀ ਨੂੰ ਕਲੀਅਰ ਕਰਨ ਲਈ 'ਸਟੋਰੇਜ ਕਲੀਅਰ' ਜਾਂ 'ਕੈਸ਼ੇ ਕਲੀਅਰ' ਆਪਸਨ ਦਾ ਇਸਤੇਮਾਲ ਕਰੋ।
4. ਇੰਟਰਨੈੱਟ ਕੁਨੈਕਸ਼ਨ ਦੀ ਜਾਂਚ ਕਰੋ
- ਸਲੋਅ ਇੰਟਰਨੈੱਟ ਵੀ ਟੀਵੀ ਦੇ ਹੈਂਗ ਹੋਣ ਦਾ ਕਾਰਨ ਬਣ ਸਕਦਾ ਹੈ।
- ਇੰਝ ਕਰੋ ਜਾਂਚ : ਆਪਣੇ ਰਾਊਟਰ ਨੂੰ ਰੀਸਟਾਰਟ ਕਰੋ।
- ਇੰਟਰਨੈੱਟ ਸਪੀਡ ਟੈਸਟ ਕਰੋ ਅਤੇ ਯਕੀਨੀ ਕਰੋ ਕਿ ਕੁਨੈਕਸ਼ਨ ਸਥਿਰ ਹੈ।
- ਜੇਕਰ ਸਮੱਸਿਆ ਬਣੀ ਰਹਿੰਦੀ ਹੈ ਤਾਂ ਆਪਣੇ ਇੰਟਰਨੈੱਟ ਪ੍ਰੋਵਾਈਡਰ ਨਾਲ ਸੰਪਰਕ ਕਰੋ।
5. ਫੈਕਟਰੀ ਰੀਸੈੱਟ ਕਰੋ
- ਜੇਕਰ ਉਪਰ ਦਿੱਤੇ ਗਏ ਉਪਾਅ ਕੰਮ ਨਹੀਂ ਕਰਦੇ ਤਾਂ ਫੈਕਟਰੀ ਰੀਸੈੱਟ ਆਖਰੀ ਆਪਸ਼ਨ ਹੋ ਸਕਦਾ ਹੈ।
- ਕਿਵੇਂ ਕਰੋ : 'ਸੈਟਿੰਗਸ' 'ਚ ਜਾਓ ਅਤੇ 'ਫੈਕਟਰੀ ਰੀਸੈੱਟ' ਜਾਂ 'ਰੀਸੈੱਟ ਟੂ ਡਿਫਾਲਟ' ਆਪਸ਼ਨ ਚੁਣੋ।
- ਧਿਆਨ ਦਿਓ ਕਿ ਇਹ ਪ੍ਰਕਿਰਿਆ ਤੁਹਾਡੇ ਸਾਰੇ ਡਾਟਾ ਅਤੇ ਸੈਟਿੰਗਸ ਨੂੰ ਮਿਟਾ ਦੇਵੇਗੀ, ਇਸ ਲਈ ਪਹਿਲਾਂ ਬੈਕਅਪ ਲੈ ਲਓ।