ਸਕੋਡਾ ਆਟੋ ਇੰਡੀਆ ਨੇ ਨਵੀਂ ਕੁਸ਼ਾਕ ਕੀਤੀ ਲਾਂਚ, ਫੀਚਰਜ਼ ਤੇ ਸੇਫਟੀ ’ਚ ਵੱਡਾ ਅਪਗ੍ਰੇਡ
Wednesday, Jan 21, 2026 - 04:21 AM (IST)
ਨਵੀਂ ਦਿੱਲੀ - ਸਕੋਡਾ ਆਟੋ ਇੰਡੀਆ ਨੇ ਭਾਰਤੀ ਬਾਜ਼ਾਰ ’ਚ ਆਪਣੀ ਲੋਕਪ੍ਰਿਅ ਮਿਡ-ਸਾਈਜ਼ ਐੱਸ. ਯੂ. ਵੀ. ਕੁਸ਼ਾਕ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਨਵੀਂ ਕੁਸ਼ਾਕ ਬ੍ਰਾਂਡ ਦੀ ‘ਯੂਰਪੀਅਨ ਟੈਕਨਾਲੋਜੀ ਸਭ ਲਈ’ ਰਣਨੀਤੀ ਨੂੰ ਅੱਗੇ ਵਧਾਉਂਦੀ ਹੈ ਅਤੇ ਇੰਡੀਆ 2.0 ਪ੍ਰੋਗਰਾਮ ਤਹਿਤ ਕੰਪਨੀ ਦੀ ਪ੍ਰਮੁੱਖ ਪੇਸ਼ਕਸ਼ ਬਣੀ ਹੋਈ ਹੈ।
ਇਸ ’ਚ ਸੈਗਮੈਂਟ-ਫਰਸਟ 8-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ, ਪੈਨੋਰਮਿਕ ਸਨਰੂਫ, ਰੀਅਰ ਸੀਟ ਮਸਾਜ ਫੰਕਸ਼ਨ ਅਤੇ ਕਈ ਨਵੇਂ ਸਟੈਂਡਰਡ ਫੀਚਰਜ਼ ਦਿੱਤੇ ਗਏ ਹਨ। ਨਵੀਂ ਕੁਸ਼ਾਕ ’ਚ ਮਾਡਰਨ ਸਾਲਿਡ ਡਿਜ਼ਾਈਨ, ਨਵੀਂ ਫਰੰਟ ਗਰਿੱਲ, ਕੁਨੈਕਟਿਡ ਐੱਲ. ਈ. ਡੀ. ਟੇਲਲਾਈਟਸ ਅਤੇ ਨਵੇਂ ਕਲਰ ਆਪਸ਼ਨਜ਼ ਸ਼ਾਮਲ ਹਨ। ਐੱਸ. ਯੂ. ਵੀ. ’ਚ 1.0 ਟੀ. ਐੱਸ. ਆਈ. ਅਤੇ 1.5 ਟੀ. ਐੱਸ. ਆਈ. ਇੰਜਣ ਬਦਲ ਮਿਲਦੇ ਹਨ, ਜਿਨ੍ਹਾਂ ਦੇ ਨਾਲ ਮੈਨੂਅਲ, 8-ਸਪੀਡ ਆਟੋਮੈਟਿਕ ਅਤੇ 7-ਸਪੀਡ ਡੀ. ਐੱਸ. ਜੀ. ਟ੍ਰਾਂਸਮਿਸ਼ਨ ਦਾ ਬਦਲ ਦਿੱਤਾ ਗਿਆ ਹੈ।
ਸੇਫਟੀ ਦੇ ਲਿਹਾਜ਼ ਨਾਲ ਨਵੀਂ ਕੁਸ਼ਾਕ ਸਾਰੇ ਵੇਰੀਐਂਟਸ ’ਚ 6 ਏਅਰਬੈਗਸ ਸਮੇਤ 25 ਤੋਂ ਵੱਧ ਸੇਫਟੀ ਫੀਚਰਜ਼ ਦੇ ਨਾਲ ਆਉਂਦੀ ਹੈ ਅਤੇ ਫਾਈਵ-ਸਟਾਰ ਗਲੋਬਲ ਐੱਨ. ਸੀ. ਏ. ਪੀ. ਮਾਪਦੰਡਾਂ ’ਤੇ ਖਰੀ ਉਤਰਦੀ ਹੈ।
ਇਨਫੋਟੇਨਮੈਂਟ ਲਈ ਇਸ ’ਚ 10.1-ਇੰਚ ਟੱਚਸਕ੍ਰੀਨ, ਵਾਇਰਲੈੱਸ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇ ਅਤੇ ਗੂਗਲ ਆਟੋਮੋਟਿਵ ਏ. ਆਈ. ਤੋਂ ਸੰਚਾਲਿਤ ਵਾਇਸ ਅਸਿਸਟੈਂਟ ਦਿੱਤਾ ਗਿਆ ਹੈ। ਸਕੋਡਾ ਸੁਪਰ ਕੇਅਰ ਪੈਕੇਜ ਨਾਲ ਇਹ ਐੱਸ. ਯੂ. ਵੀ. ਆਸਾਨ ਅਤੇ ਭਰੋਸੇਮੰਦ ਓਨਰਸ਼ਿਪ ਦਾ ਵਾਅਦਾ ਕਰਦੀ ਹੈ।
