ਆ ਗਈ ਦੇਸ਼ ਦੀ ਸਭ ਤੋਂ ਸਸਤੀ 7-ਸੀਟਰ ਕਾਰ, ਜਾਣੋ ਕੀਮਤ ਤੇ ਖੂਬੀਆਂ
Wednesday, Feb 18, 2026 - 05:26 PM (IST)
ਆਟੋ ਡੈਸਕ- ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ 7-ਸੀਟਰ ਐੱਮ.ਪੀ.ਵੀ. Nissan Gravite ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਉਦੈਪੁਰ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਦੌਰਾਨ ਲਾਂਚ ਕੀਤੀ ਗਈ ਇਹ ਕਾਰ ਹੁਣ ਦੇਸ਼ ਦੀ ਸਭ ਤੋਂ ਸਸਤੀ 7-ਸੀਟਰ ਕਾਰ ਬਣ ਗਈ ਹੈ, ਜਿਸ ਦੀ ਸ਼ੁਰੂਆਤੀ ਕੀਮਤ ਮਹਿਜ਼ 5.65 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ।
ਨਿਸਾਨ ਗ੍ਰੇਵਾਇਟ ਮੁੱਖ ਤੌਰ 'ਤੇ ਰੇਨੋ ਟ੍ਰਾਈਬਰ 'ਤੇ ਅਧਾਰਿਤ ਹੈ ਪਰ ਇਸ ਦੀ ਕੀਮਤ ਟ੍ਰਾਈਬਰ (5.76 ਲੱਖ ਰੁਪਏ) ਨਾਲੋਂ ਵੀ ਘੱਟ ਹੈ। ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਪਹਿਲੇ 5,000 ਗਾਹਕਾਂ ਨੂੰ ਵਿਸ਼ੇਸ਼ ਸ਼ੁਰੂਆਤੀ ਕੀਮਤ ਦਾ ਫਾਇਦਾ ਮਿਲੇਗਾ।
ਇਸ ਕਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਵਿੱਚ ਦਿੱਤਾ ਗਿਆ AI ਵੌਇਸ ਅਸਿਸਟੈਂਸ ਫੀਚਰ ਹੈ, ਜਿਸ ਨੂੰ ਨਿਸਾਨ ਨੇ 'ਅਕੀਰਾ' ਦਾ ਨਾਮ ਦਿੱਤਾ ਹੈ। ਇਹ ਫੀਚਰ ਯੂਜ਼ਰਸ ਨੂੰ ਵੌਇਸ ਚੈਟ ਦੀ ਸਹੂਲਤ ਦਿੰਦਾ ਹੈ। ਹਾਲਾਂਕਿ, ਲਾਂਚ ਦੇ ਦੌਰਾਨ ਲਾਈਵ ਡੈਮੋ ਦੌਰਾਨ ਕੁਝ ਤਕਨੀਕੀ ਖਾਮੀ ਕਾਰਨ ਇਹ ਸਿਸਟਮ ਰਿਸਪਾਂਸ ਨਹੀਂ ਕਰ ਸਕਿਆ।
ਇੰਜਣ ਅਤੇ ਮਾਈਲੇਜ
• ਇੰਜਣ: 1.0 ਲੀਟਰ, 3-ਸਿਲੰਡਰ ਪੈਟਰੋਲ ਇੰਜਣ (72 HP ਪਾਵਰ, 96 Nm ਟਾਰਕ)।
• ਟ੍ਰਾਂਸਮਿਸ਼ਨ: 5-ਸਪੀਡ ਮੈਨੂਅਲ ਅਤੇ 5-ਸਪੀਡ AMT ਗੇਅਰਬਾਕਸ।
• ਮਾਈਲੇਜ: ਮੈਨੂਅਲ ਵੇਰੀਐਂਟ 19.3 ਕਿਲੋਮੀਟਰ ਅਤੇ AMT ਵਰਜ਼ਨ 19.6 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਦਿੰਦਾ ਹੈ।
• ਮੇਨਟੇਨੈਂਸ: ਕੰਪਨੀ ਅਨੁਸਾਰ ਇਸ ਦਾ ਰੱਖ-ਰਖਾਅ ਖਰਚਾ ਮਹਿਜ਼ 40 ਪੈਸੇ ਪ੍ਰਤੀ ਕਿਲੋਮੀਟਰ ਹੈ।
ਨਿਸਾਨ ਗ੍ਰੇਵਾਇਟ ਵਿੱਚ 8-ਇੰਚ ਦਾ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰਪਲੇਅ/ਐਂਡਰਾਇਡ ਆਟੋ, ਵਾਇਰਲੈੱਸ ਚਾਰਜਿੰਗ ਅਤੇ ਸੁਰੱਖਿਆ ਲਈ 6 ਏਅਰਬੈਗਸ ਦਿੱਤੇ ਗਏ ਹਨ। ਕੰਪਨੀ ਨੇ ਇਸ ਦਾ ਇੱਕ ਲਿਮਟਿਡ 'ਲਾਂਚ ਐਡੀਸ਼ਨ' (ਸਿਰਫ਼ 1,001 ਯੂਨਿਟ) ਵੀ ਪੇਸ਼ ਕੀਤਾ ਹੈ, ਜਿਸ ਵਿੱਚ JBL ਸਾਊਂਡ ਸਿਸਟਮ ਅਤੇ ਐਂਬੀਅੰਟ ਲਾਈਟਿੰਗ ਵਰਗੇ ਵਾਧੂ ਫੀਚਰਸ ਹਨ।
