468KM...15 ਮਿੰਟਾਂ ''ਚ ਚਾਰਜ ! ਨਵੀਂ ਟਾਟਾ ਪੰਚ EV ਲਾਂਚ, ਸਿਰਫ ਇੰਨੇ ''ਚ ਮਿਲ ਰਹੀ ਇਹ ਧਾਕੜ ਕਾਰ
Friday, Feb 20, 2026 - 03:28 PM (IST)
ਗੈਜੇਟ ਡੈਸਕ : ਇਲੈਕਟ੍ਰਿਕ ਵਾਹਨਾਂ ਦੇ ਬਾਜ਼ਾਰ ਵਿੱਚ ਆਪਣੀ ਸਰਦਾਰੀ ਕਾਇਮ ਰੱਖਦੇ ਹੋਏ ਟਾਟਾ ਮੋਟਰਜ਼ ਨੇ ਅੱਜ ਆਪਣੀ ਮਸ਼ਹੂਰ ਐਸ.ਯੂ.ਵੀ. Tata Punch EV ਦਾ ਨਵਾਂ ਫੇਸਲਿਫਟ ਮਾਡਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਬੇਹੱਦ ਆਕਰਸ਼ਕ ਲੁੱਕ ਅਤੇ ਦਮਦਾਰ ਫੀਚਰਸ ਨਾਲ ਪੇਸ਼ ਕੀਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ 9.69 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਪਰ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ BaaS (Battery-as-a-Service) ਮਾਡਲ ਦੇ ਤਹਿਤ ਇਸ ਨੂੰ ਸਿਰਫ 6.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਇਸ ਸਬੰਧੀ ਟਾਟਾ ਮੋਟਰਜ਼ ਨੇ ਗਾਹਕਾਂ ਦੀ ਸਭ ਤੋਂ ਵੱਡੀ ਚਿੰਤਾ ਯਾਨੀ ਬੈਟਰੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੰਪਨੀ ਇਸ ਦੀ ਬੈਟਰੀ 'ਤੇ ਲਾਈਫ ਟਾਈਮ ਵਾਰੰਟੀ ਦੇ ਰਹੀ ਹੈ, ਜਿਸ ਦਾ ਮਤਲਬ ਹੈ ਕਿ ਬੈਟਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਹੋਣ 'ਤੇ ਕੰਪਨੀ ਇਸ ਨੂੰ ਮੁਫਤ ਰਿਪੇਅਰ ਕਰੇਗੀ ਜਾਂ ਬਦਲੇਗੀ। ਇਹ ਆਪਣੇ ਸੈਗਮੈਂਟ ਦੀ ਪਹਿਲੀ ਅਜਿਹੀ ਕਾਰ ਹੈ ਜਿਸ 'ਤੇ ਇਹ ਸੁਵਿਧਾ ਮਿਲ ਰਹੀ ਹੈ।
ਘੱਟ ਸਮੇਂ 'ਚ ਹੋਵੇਗੀ ਚਾਰਜ
ਨਵੀਂ ਟਾਟਾ ਪੰਚ EV ਦੀ ਰੇਂਜ ਅਤੇ ਚਾਰਜਿੰਗ ਨੂੰ ਲੈ ਕੇ ਕੰਪਨੀ ਦਾ ਦਾਅਵਾ ਬਹੁਤ ਮਜ਼ਬੂਤ ਹੈ। ਇਹ ਕਾਰ 40kWh ਦੇ ਬੈਟਰੀ ਪੈਕ ਨਾਲ 468 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦਿੰਦੀ ਹੈ। ਚਾਰਜਿੰਗ ਦੇ ਮਾਮਲੇ ਵਿੱਚ, DC ਫਾਸਟ ਚਾਰਜਰ ਦੀ ਮਦਦ ਨਾਲ ਇਹ ਮਹਿਜ਼ 15 ਮਿੰਟਾਂ ਵਿੱਚ ਇੰਨੀ ਚਾਰਜ ਹੋ ਜਾਂਦੀ ਹੈ ਕਿ 135 ਕਿਲੋਮੀਟਰ ਤੱਕ ਚੱਲ ਸਕੇ। ਇਸ ਤੋਂ ਇਲਾਵਾ, ਸਿਰਫ 26 ਮਿੰਟਾਂ ਵਿੱਚ ਇਸ ਦੀ ਬੈਟਰੀ 80% ਤੱਕ ਚਾਰਜ ਹੋ ਸਕਦੀ ਹੈ।
ਹਾਈ-ਟੈਕ ਫੀਚਰਸ ਅਤੇ ਸੁਰੱਖਿਆ
ਕਾਰ ਦੇ ਅੰਦਰ 10.25 ਇੰਚ ਦੀ ਵੱਡੀ ਇੰਫੋਟੇਨਮੈਂਟ ਟੱਚਸਕ੍ਰੀਨ ਅਤੇ ਡਿਜੀਟਲ ਡਰਾਈਵਰ ਡਿਸਪਲੇਅ ਦਿੱਤੀ ਗਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ 6 ਏਅਰਬੈਗਸ ਸਟੈਂਡਰਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵਾਇਰਲੈੱਸ ਚਾਰਜਿੰਗ, ਵੈਂਟੀਲੇਟਿਡ ਸੀਟਾਂ ਅਤੇ 360 ਡਿਗਰੀ ਕੈਮਰਾ ਵਰਗੇ ਪ੍ਰੀਮੀਅਮ ਫੀਚਰਸ ਵੀ ਸ਼ਾਮਲ ਹਨ। ਭਾਰਤੀ ਬਾਜ਼ਾਰ ਵਿੱਚ ਇਸ ਦਾ ਸਿੱਧਾ ਮੁਕਾਬਲਾ Citroen eC3 ਨਾਲ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
