3 ਸਕਰੀਨਜ਼ ਨਾਲ ਸੈਮਸੰਗ ਦਾ ਇਹ ਸਮਾਰਟਫੋਨ ਅਗਲੇ ਸਾਲ ਹੋਵੇਗਾ ਲਾਂਚ

05/07/2018 4:52:39 PM

ਜਲੰਧਰ-ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਯੂਜ਼ਰਸ ਲਈ ਮੋਸਡ ਅਵੇਟਿਡ ਫੋਲਡਬੇਲ ਸਮਾਰਟਫੋਨ ਨੂੰ ਅਗਲੇ ਸਾਲ ਫਰਵਰੀ 'ਚ ਲਾਂਚ ਕਰੇਗੀ। ਇਸ ਦੀ ਜਾਣਕਾਰੀ ਸਾਊਥ ਕੋਰੀਅਨ ਨਿਊਜ਼ਪੇਪਰ ' ਦ ਬੈੱਲ ' (The Bell) ਤੋਂ ਮਿਲੀ ਹੈ। ਜਾਣਕਾਰੀ ਮੁਤਾਬਕ ਇਹ ਸਮਾਰਟਫੋਨ ਫਰਵਰੀ ਜਾਂ ਮਾਰਚ ਦੇ ਅੰਤ ਤੱਕ 'ਗਲੈਕਸੀ X' ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ ਅਤੇ ਯੂਜ਼ਰਸ ਇਸ ਫੋਨ ਦਾ ਲਾਭ ਐੱਮ. ਡਬਲਿਊ. ਸੀ. 2019 ਬਾਰਸੀਲੋਨਾ 'ਚ ਪ੍ਰਾਪਤ ਕਰ ਸਕਦੇ ਹਨ।

 

ਸੈਮਸੰਗ ਫੋਲਡਬੇਲ ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਸਮਾਰਟਫੋਨ ਦਾ ਕੋਡਨੇਮ ' ਵਿਨਰ ' (Winner) ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਹੈਂਡਸੈੱਟ ਨੂੰ ਪਹਿਲਾਂ ' ਵੈਲੀ ' (Valley) ਨਾਂ ਦਿੱਤਾ ਗਿਆ ਸੀ। ਸੈਮਸੰਗ ਨੇ ਪਿਛਲੇ ਸਾਲ ਹੀ ਗਲੈਕਸੀ S10 ਦੇ ਪਾਰਟਸ ਲਈ ਕਈ ਕੰਪਨੀਆਂ ਨਾਲ ਪਾਰਟਨਰਸ਼ਿਪ ਕੀਤੀ ਹੈ। ਗਲੈਕਸੀ X ਫੋਲਡ ਇਨ ਡਿਜ਼ਾਈਨ ਨਾਲ ਆਉਦਾ ਹੈ। ਇਸ ਸਮਾਰਟਫੋਨ 'ਚ 3.5 ਇੰਚ ਦੇ 3 ਓ. ਐੱਲ. ਈ. ਡੀ. ਸਕਰੀਨਜ਼ ਨਾਲ ਆਵੇਗਾ। ਪਹਿਲਾਂ ਸਕਰੀਨ ਫੋਨ ਦੇ ਬਾਹਰੀ ਹਿੱਸੇ 'ਚ ਦਿੱਤਾ ਗਿਆ ਹੈ ਅਤੇ ਬਾਕੀ ਦੋ ਸਕਰੀਨਜ਼ ਫੋਨਜ਼ ਦੇ ਅੰਦਰੂਨੀ ਹਿੱਸੇ 'ਚ ਹੈ। ਦੋਵੇਂ ਸਕਰੀਨਜ਼ ਨੂੰ ਇਕੋ ਸਮੇਂ ਖੋਲਣ 'ਤੇ ਇਕ 7 ਇੰਚ ਦਾ ਵੱਡਾ ਡਿਸਪਲੇਅ ਬਣਦਾ ਹੈ। ਫੋਲਡ ਇਨ ਡਿਜ਼ਾਈਨ ਦਾ ਫਾਇਦਾ ਇਹ ਹੈ ਕਿ ਫੋਨ ਨੂੰ ਉਸ ਸਮੇਂ ਵੀ ਵਰਤੋਂ ਕੀਤੀ ਜਾ ਸਕਦੀ ਹੈ ਜਦੋਂ ਦੋ ਪੈਨਲਜ਼ ਬੰਦ ਹੋਣ।

 

ਸੈਮਸੰਗ ਨੇ ਫੋਨ ਨੂੰ ਲੈ ਕੇ ਪਹਿਲਾਂ ਕਰ ਦਿੱਤਾ ਸੀ ਐਲਾਨ-
ਸੈਮਸੰਗ ਗਲੈਕਸੀ X ਸਮਾਰਟਫੋਨ 'ਤੇ ਕਈ ਸਾਲਾਂ ਤੋਂ ਕੰਮ ਕਰ ਰਹੀਂ ਹੈ। ਸੀ. ਈ. ਐੱਸ 2018 'ਚ ਸੈਮਸੰਗ ਦੇ ਮੋਬਾਇਲ ਬਿਜ਼ਨੈੱਸ ਹੈੱਡ ਡੀ. ਜੇ. ਕੋਹ ਨੇ ਕਿਹਾ ਸੀ, ''ਸੈਮਸੰਗ ਗਲੈਕਸੀ X ਵਰਗਾ ਫੋਨ ਜਰੂਰ ਹੈ ਅਤੇ ਇਸ 'ਤੇ ਫਿਲਹਾਲ ਕੰਮ ਕਰ ਰਹੇ ਹਾਂ।''

 

ਸੈਮਸੰਗ ਗਲੈਕਸੀ X ਤੋਂ ਇਲਾਵਾ ਗਲੈਕਸੀ S10 'ਤੇ ਕੰਮ ਕਰ ਰਿਹਾ ਹੈ। ਇਹ ਫੋਨ ਸੈਮਸੰਗ ਗਲੈਕਸੀ S9 ਦਾ ਅਗਲਾ ਵਰਜਨ ਹੋਵੇਗਾ। ਬੈੱਲ (Bell) ਅਖਬਾਰ ਮੁਤਾਬਕ ਅਨੁਸਾਰ ਸੈਮਸੰਗ ਨੂੰ ਲਾਸ ਵੇਗਸ ਦੇ ਸੀ. ਈ. ਐੱਸ. 2019 'ਚ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਗਲੈਕਸੀ S10 'ਚ ਡਿਸਪਲੇਅ, ਫਿੰਗਰਪ੍ਰਿੰਟ ਸੈਂਸਰ ਤੋਂ ਇਲਾਵਾ 3ਡੀ ਡਿਜ਼ਾਈਨ ਅਤੇ ਆਈਫੋਨ ਵਰਗਾ ਕੈਮਰਾ ਮੌਜੂਦ ਹੋ ਸਕਦਾ ਹੈ।


Related News