ਰਾਹੁਲ ਗਾਂਧੀ ਨੇ ਕੀਤੀ ਚਿਣਾਈ, ਮਜ਼ਦੂਰਾਂ ਨਾਲ ਚਲਾਈ ਕਹੀ

Friday, Jul 05, 2024 - 05:11 PM (IST)

ਰਾਹੁਲ ਗਾਂਧੀ ਨੇ ਕੀਤੀ ਚਿਣਾਈ, ਮਜ਼ਦੂਰਾਂ ਨਾਲ ਚਲਾਈ ਕਹੀ

ਨਵੀਂ ਦਿੱਲੀ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ’ਚ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ। ਵੀਰਵਾਰ ਨੂੰ ਉਨ੍ਹਾਂ ਨੂੰ ਜੀ. ਟੀ. ਬੀ. ਨਗਰ ’ਚ ਕੁਝ ਮਜ਼ਦੂਰਾਂ ਤੋਂ ਨਾ ਸਿਰਫ ਉਨ੍ਹਾਂ ਦਾ ਹਾਲਚਾਲ ਜਾਣਿਆ, ਸਗੋਂ ਉਨ੍ਹਾਂ ਨਾਲ ਕਹੀ ਵੀ ਚਲਾਈ।

ਰਾਹੁਲ ਗਾਂਧੀ ਉਨ੍ਹਾਂ ਨਾਲ ਮਸਾਲਾ ਬਣਾਉਂਦੇ ਹੋਏ ਅਤੇ ਚਿਣਾਈ ਕਰਦੇ ਹੋਏ ਨਜ਼ਰ ਆਏ। ਕਾਂਗਰਸ ਪਾਰਟੀ ਦੇ ਅਧਿਕਾਰਕ ਐਕਸ ਹੈਂਡਲ ਤੋਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਗਈ।

ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਦੇ ਨਾਲ ਲਿਖਿਆ, ‘‘ਅੱਜ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਦੇ ਜੀ. ਟੀ. ਬੀ. ਨਗਰ ’ਚ ਮਜ਼ਦੂਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਹ ਮਿਹਨਤੀ ਮਜ਼ਦੂਰ ਹਿੰਦੁਸਤਾਨ ਦੀ ਅਰਥਵਿਵਸਥਾ ਦੀ ਰੀੜ੍ਹ ਹਨ। ਇਨ੍ਹਾਂ ਦੇ ਜੀਵਨ ਨੂੰ ਸਰਲ ਅਤੇ ਭਵਿੱਖ ਨੂੰ ਸੁਰੱਖਿਅਤ ਕਰਨਾ ਸਾਡੀ ਜ਼ਿੰਮੇਵਰੀ ਹੈ।’’ ਤਸਵੀਰਾਂ ’ਚ ਰਾਹੁਲ ਗਾਂਧੀ ਰੇਤ-ਸੀਮਿੰਟ ਮਿਲਾਉਂਦੇ ਹੋਏ ਅਤੇ ਚਿਣਾਈ ਕਰਦੇ ਹੋਏ ਵੀ ਦਿਸ ਰਹੇ ਹਨ। ਉਨ੍ਹਾਂ ਨੇ ਮਜ਼ਦੂਰਾਂ ਵਿਚ ਬੈਠ ਕੇ ਗੱਲਬਾਤ ਵੀ ਕੀਤੀ।


author

Rakesh

Content Editor

Related News