ਸੈਮਸੰਗ ਦੇ ਇਸ ਸਮਾਰਟਫੋਨ ''ਤੇ ਮਿਲ ਰਹੀ ਹੈ 2000 ਰੁਪਏ ਦੀ ਛੋਟ

Thursday, Dec 29, 2016 - 01:21 PM (IST)

ਸੈਮਸੰਗ ਦੇ ਇਸ ਸਮਾਰਟਫੋਨ ''ਤੇ ਮਿਲ ਰਹੀ ਹੈ 2000 ਰੁਪਏ ਦੀ ਛੋਟ
ਜਲੰਧਰ- ਸੈਮਸੰਗ ਗਲੈਕਸੀ J5 (2016) ਸਮਾਰਟਫੋਨ ਨੂੰ ਇਸ ਸਾਲ ਦੇ ਸ਼ੁਰੂ ''ਚ 13,990 ਰੁਪਏ ਕੀਮਤ ਨਾਲ ਪੇਸ਼ ਕੀਤਾ ਗਿਆ ਸੀ। ਇਸ ਸਮਾਰਟਫੋਨ ''ਤੇ 2000 ਰੁਪਏ ਦੀ ਛੋਟ ਦੇ ਦਿੱਤੀ ਗਈ ਹੈ, ਜਿਸ ਨਾਲ ਇਸ ਦੀ ਕੀਮਤ 11,990 ਰੁਪਏ ਰਹਿ ਗਈ ਹੈ। ਇਸ ਨੂੰ ਫਲਿੱਪਕਾਰਟ ''ਤੇ ਵਾਈਟ, ਗੋਲਡ ਅਤੇ ਹਲੈਕ ਕਲਰ ਆਪਸ਼ਨ ਨਾਲ ਬਿਕਰੀ ਲਈ ਉਪਲੱਬਧ ਕੀਤਾ ਗਿਆ ਹੈ। ਸੈਮਸੰਗ ਗਲੈਕਸੀ J5 (2016) 4ਜੀ ਸਮਾਰਟਫੋਨ ''ਚ 5.2 ਇੰਚ ਦੀ (1280x720) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਸੁਪਰ ਐਮੋਲੇਡ ਫੁੱਲ ਐੱਚ. ਡੀ. ਡਿਸਪਲੇ ਮੌਜੂਦ ਹੈ।

1.2GHz ਕਵਾਡ-ਕੋਰ 64 ਬਿਟ ਕੁਅਲਕਮ ਸਨੈਪਡ੍ਰੈਗਨ 410 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ''ਚ 2 ਜੀਬੀ ਦੀ ਰੈਮ ਨਾਲ 16 ਜੀਬੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਚ. ਡੀ. ਕਾਰਡ ਦੇ ਰਾਹੀ 64 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਐੱਲ. ਈ. ਡੀ. ਫਲੈਸ਼ ਨਾਲ 13MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 5MP ਦਾ ਫਰੰਟ ਕੈਮਰਾ ਮੌਜੂਦ ਹੈ। 


Related News