ਸੈਮਸੰਗ ਦੇ ਇਨ੍ਹਾਂ ਸਮਾਰਟਫੋਨਸ ਦੀਆਂ ਕੀਮਤਾਂ ਦਾ ਹੋਇਆ ਖੁਲਾਸਾ
Tuesday, Feb 05, 2019 - 01:41 AM (IST)

ਗੈਜੇਟ ਡੈਸਕ—ਸੈਮਸੰਗ 20 ਫਰਵਰੀ ਨੂੰ ਹੋਣ ਵਾਲੇ ਇਵੈਂਟ 'ਚ ਆਪਣੇ ਗਲੈਕਸੀ ਐੱਸ10 ਸੀਰੀਜ਼ ਲਾਂਚ ਕਰਨ ਵਾਲੀ ਜਾ ਰਹੀ ਹੈ। ਸੈਮਸੰਗ ਇਸ ਇਵੈਂਟ 'ਚ ਗਲੈਕਸੀ ਐੱਸ10, ਗਲੈਕਸੀ ਐੱਸ10+ ਅਤੇ ਗਲੈਕਸੀ ਐੱਸ.10. ਈ. ਲਾਂਚ ਕਰ ਸਕਦੀ ਹੈ। ਸੈਮਸੰਗੇ ਦੇ ਇਨ੍ਹਾਂ ਸਮਾਰਟਫੋਨ ਨੂੰ ਲੈ ਕੇ ਪਿਛਲੇ ਦਿਨੀਂ ਕਈ ਲੀਕ ਰਿਪੋਰਟਸ ਆ ਚੁੱਕੀਆਂ ਹਨ। ਰਿਪੋਰਟਸ 'ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ10 ਸੀਰੀਜ਼ ਦੇ ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ, ਨਵਾਂ ਫਲੈਗਸ਼ਿਪ ਪ੍ਰੋਸੈਸਰ, ਪੰਜ ਹੋਲ ਡਿਸਪਲੇਅ, ਇਨ-ਡਿਸਪਲੇਅ ਸਕੈਨਰ ਸਮੇਤ ਕਈ ਬਿਹਤਰੀਨ ਫੀਚਰ ਹੋ ਸਕਦੇ ਹਨ।
1.23 ਲੱਖ ਰੁਪਏ ਦਾ ਹੋ ਸਕਦਾ ਹੈ ਟਾਪ ਵੇਰੀਐਂਟ
ਹੁਣ ਇਕ ਨਵੀਂ ਲੀਕ ਰਿਪੋਰਟ 'ਚ ਸੈਮਸੰਗ ਗਲੈਕਸੀ ਐੱਸ10, ਗਲੈਕਸੀ ਐੱਸ+ ਅਤੇ ਗਲੈਕਸ ਐੱਸ10ਈ ਦੀ ਕੀਮਤਾਂ ਦਾ ਖੁਲਾਸਾ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਗਲੈਕਸੀ ਐੱਸ10+ ਦੇ ਟਾਪ ਵੇਰੀਐਂਟ ਦੀ ਕੀਮਤ 1,23,000 ਰੁਪਏ ਹੋ ਸਕਦੀ ਹੈ। ਇੰਡੀਅਨ ਟਿਪਸਟਰ ਈਰਸ਼ਾਨ ਅਗਰਵਾਲ ਨੇ ਇਕ ਇਮੇਜ ਸ਼ੇਅਰ ਕੀਤੀ ਹੈ ਜਿਸ 'ਚ ਸੈਮਸੰ ਗਲੈਕਸੀ ਐੱਸ10 ਸੀਰੀਜ਼ ਦੇ ਸਟੋਰੇਜ਼ ਵੇਰੀਐਂਟ ਅਤੇ ਯੂਰੋਪੀਅਨ ਪ੍ਰਾਈਸੇਜ ਦੇ ਬਾਰੇ 'ਚ ਦੱਸਿਆ ਗਿਆ ਹੈ। ਸਾਹਮਣੇ ਆਈਆਂ ਕੀਮਤਾਂ ਪਹਿਲੇ ਹੀ ਲੀਕ ਰਿਪੋਰਟਸ ਨਾਲ ਕਾਫੀ ਮਿਲਦੀਆਂ ਹਨ।
ਲੀਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ 6ਜੀ.ਬੀ.ਰੈਮ+128 ਜੀ.ਬੀ.ਇੰਟਰਨਲ ਸਟੋਰੇਜ਼ ਵਾਲੇ ਸੈਮਸੰਗ ਗਲੈਕਸੀ ਐੱਸ10 ਦੀ ਕੀਮਤ 899 ਯੂਰੋ (ਕਰੀਬ 73,700 ਰੁਪਏ) ਹੋ ਸਕਦੀ ਹੈ। ਉੱਥੇ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਸੈਮਸੰਗ ਗਲੈਕਸੀ ਐੱਸ10 ਦੀ ਕੀਮਤ 1,149 ਯੂਰੋ (ਕਰੀਬ 94,200 ਰੁਪਏ) ਹੋ ਸਕਦੀ ਹੈ। ਉੱਥੇ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਸੈਮਸੰਗ ਗਲੈਕਸੀ ਐੱਸ10+ ਕੀਮਤ 999 ਯੂਰੋ (ਕਰੀਬ 81,900 ਰੁਪਏ) ਅਤੇ 8ਜੀ.ਬੀ.ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਸੈਮਸੰਗ ਗਲੈਕਸੀ ਐੱਸ10+ ਦੀ ਕੀਮਤ 1,249 ਯੂਰੋ (ਕਰੀਬ 1,02,400 ਰੁਪਏ) ਹੋ ਸਕਦੀ ਹੈ। ਜਦਕਿ 12ਜੀ.ਬੀ. ਰੈਮ+1ਟੀ.ਬੀ. ਸਟੋਰੇਜ਼ ਵਾਲੇ ਵੇਰੀਐਂਟ ਸੈਮਸੰਗ ਗਲੈਕਸੀ ਐੱਸ10+ ਦੀ ਕੀਮਤ 1,499 ਯੂਰੋ (ਕਰੀਬ 1,23,000 ਰੁਪਏ) ਹੋਵੇਗੀ। 6ਜੀ.ਬੀ.ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਸੈਮਸੰਗ ਗਲੈਕਸੀ ਐੱਸ10ਈ ਦੀ ਕੀਮਤ 749 ਯੂਰੋ (ਕਰੀਬ 61,400 ਰੁਪਏ) ਹੋ ਸਕਦੀ ਹੈ।
EXCLUSIVE! Here's the full list of Samsung Galaxy S10e, S10 and S10+ variants that will be coming to Europe along with Official Pricing. This price list is for Netherlands, I don't have for other countries as of now, but the difference should be minimal b/w European countries. pic.twitter.com/WWSFzXjnFO
— Ishan Agarwal (@ishanagarwal24) February 1, 2019
ਲੀਕ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ10+ ਤਿੰਨ ਵੇਰੀਐਂਟ, ਸੈਮਸੰਗ ਗਲੈਕਸੀ ਐੱਸ10 ਦੋ ਵੇਰੀਐਂਟ ਅਤੇ ਸੈਮਸੰਗ ਗਲੈਕਸੀ ਐੱਸ10ਈ ਇਕ ਵੇਰੀਐਂਟ 'ਚ ਲਾਂਚ ਹੋ ਸਕਦਾ ਹੈ। ਲੀਕ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ10ਈ ਐਪਲ ਦੇ ਆਈਫੋਨ ਐਕਸ.ਆਰ. ਨੂੰ ਸਿੱਧੀ ਟੱਕਰ ਦੇਵੇਗਾ। ਇਹ ਸਮਾਰਟਫੋਨ ਕੈਨਰੀ ਯੈਲੋ, ਪ੍ਰਿਜਮ ਬਲੈਕ ਅਤੇ ਵ੍ਹਾਈਟ ਐਂਡ ਬਲਿਊ ਕਲਰ ਆਪਸ਼ਨ 'ਚ ਆਵੇਗਾ।