ਸੈਮਸੰਗ ਨੇ ਲਾਂਚ ਕੀਤਾ ਅਨੋਖਾ AirDresser, ਕੱਪੜਿਆਂ ਨੂੰ ਵਾਰ-ਵਾਰ ਧੋਣ ਤੋਂ ਮਿਲੇਗੀ ਆਜ਼ਾਦੀ

Wednesday, Dec 23, 2020 - 01:08 PM (IST)

ਸੈਮਸੰਗ ਨੇ ਲਾਂਚ ਕੀਤਾ ਅਨੋਖਾ AirDresser, ਕੱਪੜਿਆਂ ਨੂੰ ਵਾਰ-ਵਾਰ ਧੋਣ ਤੋਂ ਮਿਲੇਗੀ ਆਜ਼ਾਦੀ

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ ਸੈਮਸੰਗ ਨੇ ਆਪਣਾ ਨਵਾਂ ਅਤੇ ਅਨੋਖਾ ਏਅਰਡ੍ਰੈਸਰ ਪੇਸ਼ ਕੀਤਾ ਹੈ ਜੋ ਕੱਪੜਿਆਂ ਦੀ ਦੇਖਭਾਲ ਲਈ ਆਪਣੀ ਤਰ੍ਹਾਂ ਦਾ ਪਹਿਲਾ ਸਮਾਰਟ ਸਲਿਊਸ਼ਨ ਹੈ। ਸੈਮਸੰਗ ਦਾ ਇਹ ਨਵਾਂ ਇਨੋਵੇਸ਼ਨ ਕੱਪੜਿਆਂ ਤੋਂ ਧੂੜ, ਪ੍ਰਦੂਸ਼ਣ ਅਤੇ ਕੀਟਾਣੂ ਦੂਰ ਕਰਨ, ਉਨ੍ਹਾਂ ਨੂੰ ਨਵੇਂ ਵਰਗਾ ਬਣਾਉਣ ਅਤੇ ਵਾਇਰਸ ਖ਼ਤਮ ਕਰਨ ਲਈ ਤੇਜ਼ ਹਵਾ ਅਤੇ ਭਾਫ਼ ਦਾ ਇਸਤੇਮਾਲ ਕਰਦਾ ਹੈ ਤਾਂ ਜੋ ਘਰ ਅਤੇ ਦਫ਼ਤਰ ’ਚ ਤੁਹਾਡੇ ਕੱਪੜਿਆਂ ਦੀ ਬਿਹਤਰੀਨ ਦੇਖਭਾਲ ਹੋ ਸਕੇ। ਏਅਰਡ੍ਰੈਸਰ ’ਚ ਜੈੱਟਸਟੀਮ ਨਾਲ ਕੱਪੜੇ ਸੈਨੀਟਾਈਜ਼ ਹੁੰਦੇ ਹਨ ਅਤੇ ਇਨਫਲੁਐਂਜ਼ਾ, ਐਡੀਨੋਵਾਇਰਸ ਅਤੇ ਹਰਪੀਸ ਵਾਇਰਸ ਸਮੇਤ 99.9 ਫੀਸਦੀ ਵਾਇਰਸ ਅਤੇ ਬੈਕਟੀਰੀਆ ਦੂਰ ਹੋ ਜਾਂਦੇ ਹਨ। ਸੈਮਸੰਗ ਦੇ ਇਸ ਏਅਰਡ੍ਰੈਸਰ ਦਾ ਇਸਤੇਮਾਲ ਕਾਰਪੋਰੇਟ ਬੈੱਡਰੂਮ, ਵੀ.ਆਈ.ਪੀ. ਲਾਊਂਜ, ਕਲੱਬ, ਹੋਟਲ, ਲਗਜ਼ਰੀ ਰਿਟੇਲਰ, ਡਿਜ਼ਾਇਨਰ ਆਦਿ ਕੋਲ ਆਰਾਮ ਨਾਲ ਹੋ ਸਕਦਾ ਹੈ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

PunjabKesari

ਇਹ ਵੀ ਪੜ੍ਹੋ– ਆਈਫੋਨ ਤੇ ਮੈਕਬੁੱਕ ਤੋਂ ਬਾਅਦ ਹੁਣ ‘ਐਪਲ’ ਲਿਆ ਰਹੀ ਇਲੈਕਟ੍ਰਿਕ ਕਾਰ, ਜਾਣੋ ਕਦੋਂ ਹੋਵੇਗੀ ਲਾਂਚ

ਇਸ ਦੀ ਲਾਂਚਿੰਗ ’ਤੇ ਸੈਮਸੰਗ ਇੰਡੀਆ ਦੇ ਕੰਜ਼ਿਊਮਰ ਇਲੈਟ੍ਰੋਨਿਕਸ ਬਿਜ਼ਨੈੱਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਜੂ ਪੁੱਲਨ ਨੇ ਕਿਹਾ ਕਿ ਉਪਭੋਗਤਾਵਾਂ ਦੀ ਜ਼ਰੂਰਤ ਦੀ ਡੂੰਘੀ ਜਾਣਕਾਰੀ ਦੀ ਮਦਦ ਨਾਲ ਅਤੇ ਘਰਾਂ ’ਚ ਕੱਪੜਿਆਂ ਦੀ ਦੇਖਭਾਲ ਦਾ ਤਰੀਕਾ ਬਦਲਣ ਲਈ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਕੇ ਤਿਆਰ ਕੀਤਾ ਗਿਆ ਏਅਰਡ੍ਰੈਸਰ ਕੱਪੜਿਆਂ ਨੂੰ ਰੋਜ਼ਾਨਾ ਨਵਾਂ ਬਣਾਉਣ ਲਈ ਕਾਰਗਰ ਸਲਿਊਸ਼ਨ ਹੈ। ਸਾਨੂੰ ਯਕੀਨ ਹੈ ਕਿ ਉਪਭੋਗਤਾ ਏਅਰਡ੍ਰੈਸਰ ਨਾਲ ਕੱਪੜਿਆਂ ਦੀ ਬਿਹਤਰ ਦੇਖਭਾਲ ਅਤੇ ਆਸਾਨ ਰੱਖ-ਰਖਾਅ ਦਾ ਆਨੰਦ ਲੈਣਗੇ ਕਿਉਂਕਿ ਇਹ ਕੱਪੜਿਆਂ ਨੂੰ ਸੈਨੀਟਾਈਜ਼ ਕਰਦਾ ਹੈ ਅਤੇ 99.9 ਫੀਸਦੀ ਵਾਇਰਸ ਅਤੇ ਬੈਕਟੀਰੀਆ ਦੂਰ ਕਰਦਾ ਹੈ। ਸਾਨੂੰ ਭਰੋਸਾ ਹੈ ਕਿ ਵਾਸ਼ਿੰਗ ਮਸ਼ੀਨ ਅਤੇ ਡ੍ਰਾਇਰ ਦੀ ਤਰ੍ਹਾਂ ਇਹ ਵੀ ਜ਼ਰੂਰੀ ਘਰੇਲੂ ਉਪਕਰਣ ਬਣ ਜਾਵੇਗਾ। 

ਇਨ੍ਹਾਂ 5 ਤਰੀਕਿਆਂ ਨਾਲ ਕੱਪੜਿਆਂ ਦੀ ਸਫਾਈ ਕਰਦਾ ਹੈ ਸੈਮਸੰਗ ਏਅਰਡ੍ਰੈਸਰ

PunjabKesari
ਇਹ ਵੀ ਪੜ੍ਹੋ– 2020 ’ਚ ਇਸ ਯੂਟਿਊਬਰ ਨੇ ਕਮਾਏ ਸਭ ਤੋਂ ਜ਼ਿਆਦਾ ਪੈਸੇ, ਉਮਰ ਤੇ ਕਮਾਈ ਜਾਣ ਉੱਡ ਜਾਣਗੇ ਹੋਸ਼

ਜੈੱਟ-ਸਟੀਮ- ਜੈੱਟ-ਸਟੀਮ ਗਰਮ ਭਾਫ ਨੂੰ ਕੱਪੜਿਆਂ ਦੇ ਅੰਦਰ ਡੂੰਘਾਈ ਤਕ ਭੇਜ ਕੇ 99.9 ਫੀਸਦੀ ਵਾਇਰਸ, ਬੈਕਟੀਰੀਆ, 100 ਫੀਸਦੀ ਕੀਟਾਣੂ, 99 ਫੀਸਦੀ ਬਦਬੂ ਕਰਨ ਵਾਲੀਆਂ ਗੈਸਾਂ ਅਤੇ 99 ਫੀਸਦੀ ਦੂਜੇ ਨੁਕਸਾਨਦੇਹ ਪਦਾਰਥ ਖ਼ਤਮ ਕਰਕੇ ਕੱਪੜਿਆਂ ਨੂੰ ਸੈਨੀਟਾਈਜ਼ ਕਰਦੀ ਹੈ। ਇਹ ਕੱਪੜਿਆਂ ਅਤੇ ਲੈਦਰ ਅਸੈਸਰੀਜ਼ ਅਤੇ ਨਰਮ ਖਿਡੌਣਿਆਂ ਵਰਗੇ ਕਈ ਹੋਰ ਸਾਮਾਨ ਨੂੰ ਨਿਯਮਿਤ ਤੌਰ ’ਤੇ ਵਾਇਰਸ ਮੁਕਤ ਕਰਨ ਲਈ ਇਕਦਮ ਸਹੀ ਉਪਕਰਣ ਹੈ। 

ਜੈੱਟ-ਏਅਰ- ਜੈੱਟ-ਏਅਰ ਅਤੇ ਏਅਰ ਹੈਂਗਰ ਹਵਾ ਦਾ ਤਾਕਤਵਰ ਝੌਂਕਾ ਛੱਡਦੇ ਹਨ, ਜਿਸ ਨਾਲ ਡੂੰਘਾਈ ਤਕ ਜੰਮੀ ਧੂੜ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ’ਚ ਬੇਹੱਦ ਘੱਟ ਆਵਾਜ਼ ਅਤੇ ਵਾਈਬ੍ਰੇਸ਼ਨ ਹੁੰਦੀ ਹੈ ਅਤੇ ਘਰ ਤੇ ਬਾਥਰੂਮ ’ਚ ਸ਼ਾਂਤੀ ਬਣੀ ਰਹਿੰਦੀ ਹੈ। 

ਹੀਟਪੰਪ ਡ੍ਰਾਇੰਗ- ਹੀਟਪੰਪ ਡ੍ਰਾਇੰਗ ਕੱਪੜਿਆਂ ਨੂੰ ਘੱਟ ਤਾਪਮਾਨ ’ਤੇ ਸੁਕਾਉਂਦੀ ਹੈ ਤਾਂ ਜੋ ਕੱਪੜੇ ਖ਼ਰਾਬ ਹੋਣ ਅਤੇ ਸੁੰਘੜਣ ਦਾ ਖ਼ਤਰਾ ਘੱਟ ਹੋਵੇ। 

ਡੀਓਡਰਾਈਜ਼ਿੰਗ ਫਿਲਟਰ- ਡੀਓਡਰਾਈਜ਼ਿੰਗ ਫਿਲਟਰ ਪਸੀਨੇ, ਤੰਬਾਕੂ ਅਤੇ ਖ਼ੁਰਾਕ ਪਦਾਰਥਾਂ ਕਾਰਨ ਕੱਪੜਿਆਂ ’ਤੇ ਜਮਾ ਗੰਧ ਵਾਲੇ ਕਣਾਂ ਨੂੰ ਫੜਦਾ ਅਤੇ ਘੱਟ ਕਰ ਦਿੰਦਾ ਹੈ। ਨਾਲ ਹੀ ਇਹ ਉਨ੍ਹਾਂ ਕਣਾਂ ਨੂੰ ਯੂਨਿਟ ਦੇ ਅੰਦਰ ਜਮਾ ਹੋਣ ਤੋਂ ਰੋਕਦਾ ਹੈ ਤਾਂ ਜੋ ਹਮੇਸ਼ਾ ਬਦਬੂ ਨਾ ਆਏ। 

ਸੈਲਫ ਕਲੀਨ- ਇਹ ਤਕਨੀਕ ਤੁਹਾਡੇ ਸਮਾਰਟ ਏਅਰਡ੍ਰੈਸਰ ਦੇ ਅੰਦਰੋਂ ਨਮੀ ਦੂਰ ਕਰਦੀ ਹੈ, ਉਸ ਨੂੰ ਸੈਨੀਟਾਈਜ਼ ਅਤੇ ਬਦਬੂ ਰਹਿਤ ਬਣਾਉਂਦੀ ਹੈ ਤਾਂ ਜੋ ਤੁਹਾਡੇ ਕੱਪੜੇ ਤਰੋਤਾਜ਼ਾ ਬਣੇ ਰਹਿਣ। 40 ਸਾਈਕਲ ਪੂਰੀ ਹੋਣ ਤੋਂ ਬਾਅਦ ਹਰ ਵਾਰ ਇਹ ਯੂਜ਼ਰ ਨੂੰ ਦੱਸਦੀ ਵੀ ਹੈ ਕਿ ਹੁਣ ਯੂਨਿਟ ਨੂੰ ਸਫਾਈ ਦੀ ਲੋੜ ਹੈ।

PunjabKesari

ਇਹ ਵੀ ਪੜ੍ਹੋ–  ਸੈਮਸੰਗ ਗਲੈਕਸੀ ਬਡਸ ਪ੍ਰੋ ’ਚ ਮਿਲੇਗਾ ਥਿਏਟਰ ਵਰਗਾ ਦਮਦਾਰ ਸਾਊਂਡ

ਕੀਮਤ ਅਤੇ ਉਪਲਬੱਧਤਾ
ਏਅਰਡ੍ਰੈਸਰ ਦੀ ਕੀਮਤ 1,10,000 ਰੁਪਏ ਹੈ ਅਤੇ ਇਹ ਸੈਮਸੰਗ ਦੇ ਅਧਿਕਾਰਤ ਆਨਲਾਈਨ ਸਟੋਰ ਸੈਮਸੰਗ ਸ਼ਾਪ, ਈ-ਕਾਮਰਸ ਪੋਟਰਲ ਐਮਾਜ਼ੋਨ ਅਤੇ ਫਲਿਪਕਾਰਟ ’ਤੇ 24 ਦਸੰਬਰ, 2020 ਤੋਂ ਉਪਲੱਬਧ ਹੋਵੇਗਾ। ਗਾਹਕ 10,000 ਰੁਪਏ ਦੀ ਛੋਟ ਅਤੇ 5,555 ਰੁਪਏ ਦੀ (18 ਮਹੀਨੇ ਲਈ) ਨੋ-ਕਾਸਟ ਈ.ਐੱਮ.ਆਈ. ਹਾਸਲ ਕਰ ਸਕਦੇ ਹਨ। ਇਹ ਪੇਸ਼ਕਸ਼ 15 ਦਿਨਾਂ ਤਕ ਰਹੇਗੀ। 


author

Rakesh

Content Editor

Related News