ਸੈਮਸੰਗ ਦਾ ਨਵਾਂ ਟੈਬਲੇਟ ਬਚਾਏਗਾ 50 ਫੀਸਦੀ ਤੱਕ 4ਜੀ ਡਾਟਾ, ਜਾਣੋ ਹੋਰ ਫਚੀਰਸ

Saturday, Jul 09, 2016 - 11:07 AM (IST)

ਸੈਮਸੰਗ ਦਾ ਨਵਾਂ ਟੈਬਲੇਟ ਬਚਾਏਗਾ 50 ਫੀਸਦੀ ਤੱਕ 4ਜੀ ਡਾਟਾ, ਜਾਣੋ ਹੋਰ ਫਚੀਰਸ
ਜਲੰਧਰ— ਸੈਮਸੰਗ ਨੇ ਨਵੇਂ ਗਲੈਕਸੀ ਜੇ2 (2016) ਸਮਾਰਟਫੋਨ ਨੂੰ ਲਾਂਚ ਕਰਨ ਦੇ ਨਾਲ ਹੀ ਗਲੈਕਸੀ ਜੇ ਮੈਕਸ ਟੈਬਲੇਟ ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 13,400 ਰੁਪਏ ਹੈ। ਗਲੈਕਸੀ ਜੇ ਮੈਕਸ ਟੈਬਲੇਟ ਜੁਲਾਈ ਦੇ ਅੰਤ ਤੱਕ ਆਨਲਾਈਨ ਅਤੇ ਆਫਲਾਈਨ ਸਟੋਰਸ ''ਤੇ ਉਪਲੱਬਧ ਹੋਵੇਗਾ। ਦੱਖਣ ਕੋਰੀਆਈ ਕੰਪਨੀ ਦਾ ਇਹ ਟੈਬਲੇਟ ਪ੍ਰੀ-ਲੋਡਿਡ ਲੋਕਪ੍ਰਿਅ ਐਪਸ ਅਤੇ ਗਲੈਕਸੀ ਸੀਰੀਜ਼ ਸਮਾਰਟਫੋਨਸ ''ਚ ਮਿਲਣ ਵਾਲੀਆਂ ਸਰਵਿਸਿਜ਼ ਦੇ ਨਾਲ ਆਉਂਦਾ ਹੈ ਜਿਸ ਵਿਚ ਅਲਟਰਾ ਡਾਟਾ ਸੇਵਿੰਗ ਮੋਡ (50 ਫੀਸਦੀ ਤੱਕ 4ਜੀ ਡਾਟਾ ਦੀ ਬਚਤ) ਸ਼ਾਮਲ ਹੈ। 
ਸੈਮਸੰਗ ਗਲੈਕਸੀ ਜੇ ਮੈਕਸ ਦੇ ਫੀਚਰਸ ਇਸ ਤਰ੍ਹਾਂ ਹਨ-
1. 7-ਇੰਚ ਦੀ (1280x800 ਪਿਕਸਲ) ਡਬਲਯੂ.ਐਕਸ.ਜੀ.ਏ. ਟੀ.ਐੱਫ.ਟੀ. ਡਿਸਪਲੇ
2. 1.5 ਗੀਗਾਹਰਟਜ਼ ਕਵਾਰਡ-ਕੋਰ ਪ੍ਰੋਸੈਸਰ
3. 1.5 ਜੀ.ਬੀ. ਰੈਮ
4. 16 ਜੀ.ਬੀ. ਇੰਟਰਨਲ ਸਟੋਰੇਜ ਅਤੇ 200 ਜੀ.ਬੀ. ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ
5. ਐਂਡ੍ਰਾਇਡ 5.1 ਲਾਲੀਪਾਪ
6. 4000 ਐੱਮ.ਏ.ਐੱਚ. ਦੀ ਬੈਟਰੀ ਅਤੇ ਡਿਊਲ ਸਿਮ 4ਜੀ ਸਲਾਟ
7. 8 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ
8. ਇਸ ਤੋਂ ਇਲਾਵਾ ਜੀ.ਪੀ.ਆਰ.ਐੱਸ., ਏਜ, 3ਜੀ, ਵਾਈ-ਫਾਈ, ਬਲੂਟੁਥ 4.0, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫਚੀਰ ਆਦਿ। 

Related News