ਦਮਦਾਰ ਪ੍ਰੋਸੈਸਰ ਤੇ ਸ਼ਾਨਦਾਰ ਡਿਜ਼ਾਈਨ ਨਾਲ ਲਾਂਚ ਹੋਇਆ Samsung Galaxy Z Fold 5

07/27/2023 4:21:02 PM

ਗੈਜੇਟ ਡੈਸਕ- ਸੈਮਸੰਗ ਨੇ ਗਲੈਕਸੀ ਅਨਪੈਕਡ ਈਵੈਂਟ 2023 'ਚ ਆਪਣੇ ਨਵੇਂ ਫੋਲਡੇਬਲ ਫੋਨ Samsung Galaxy Z Fold 5 ਨੂੰ ਲਾਂਚ ਕਰ ਦਿੱਤਾ ਹੈ। ਨਵੇਂ ਫੋਲਡ 5 ਦੇ ਨਾਲ 1 ਟੀਬੀ ਤਕ ਦੀ ਸਟੋਰੇਜ ਅਤੇ ਫਲੈਗਸ਼ਿਪ ਕਸਟਮ ਸਨੈਪਡ੍ਰੈਗਨ 8 ਜਨਰੇਸ਼ਨ 2 ਪ੍ਰੋਸੈਸਰ ਦਿੱਤਾ ਗਿਆ ਹੈ। 

Samsung Galaxy Z Fold 5 ਦੇ ਫੀਚਰਜ਼

ਫੋਨ ਦੇ ਨਾਲ ਪ੍ਰਾਈਮਰੀ ਡਿਸਪਲੇਅ 7.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਾਇਨਾਮਿਕ ਐਮੋਲੇਡ 2X ਇਨਫਿਨਿਟੀ ਫਲੈਕਸ ਡਿਸਪਲੇਅ ਮਿਲਦੀ ਹੈ, ਜੋ 120 ਹਰਟਜ਼ ਰਿਫ੍ਰੈਸ਼ ਰੇਟ, 374 ਪੀ.ਪੀ.ਆਈ. ਦੇ ਨਾਲ ਆਉਂਦੀ ਹੈ। ਫੋਨ 'ਚ ਸੈਕੇਂਡਰੀ ਡਿਸਪਲੇਅ 6.2 ਇੰਚ ਐੱਚ.ਡੀ. ਪਲੱਸ ਡਾਇਨਾਮਿਕ ਐਮੋਲੇਡ 2X ਡਿਸਪਲੇਅ ਹੈ।

ਸੈਕੇਂਡਰੀ ਡਿਸਪਲੇਅ ਦੇ ਨਾਲ ਵੀ 120 ਹਰਟਜ਼ ਰਿਫ੍ਰੈਸ਼ ਰੇਟ ਮਿਲਦਾ ਹੈ। ਡਿਸਪਲੇਅ 'ਤੇ ਗੋਰਿਲਾ ਗਲਾਸ ਵਿਕਟਸ ਦੀ ਪ੍ਰੋਟੈਕਸ਼ਨ ਹੈ। ਫੋਨ 'ਚ ਕਸਟਮ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ਦੇ ਨਾਲ 12 ਜੀ.ਬੀ. ਤਕ ਰੈਮ ਅਤੇ 1 ਟੀਬੀ ਤਕ ਦੀ ਸਟੋਰੇਜ ਮਿਲਦੀ ਹੈ. ਫੋਨ 'ਚ ਐਂਡਰਾਇਡ 13 ਦੇ ਨਾਲ OneUI 5.1.1 ਹੈ। ਇਸ ਵਿਚ ਆਰਮਰ ਐਲੂਮੀਨੀਅਮ ਦਾ ਫਰੇਮ ਅਤੇ ਨਵਾਂ ਫਲੈਕਸ ਹਿੰਜ ਦਿੱਤਾ ਗਿਆ ਹੈ।

ਫੋਨ ਦੇ ਕੈਮਰਾ ਸਪੋਰਟ ਦੀ ਗੱਲ ਕਰੀਏ ਤਾਂ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਫੋਨ ਦੇ ਨਾਲ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਲਟਰਾ ਵਾਈਡ ਐਂਗਲ ਹੈ। ਫੋਨ 'ਚ ਸੈਕੇਂਡਰੀ ਕੈਮਰਾ 50 ਮੈਗਾਪਿਕਸਲ ਵਾਈਡ ਐਂਗਲ (OIS) ਦੇ ਨਾਲ ਅਤੇ ਤੀਜਾ ਕੈਮਰਾ 10 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਹੈ। ਫੋਨ ਦੇ ਨਾਲ 30X ਤਕ ਸਪੇਸ ਜ਼ੂਮ ਅਤੇ ਏ.ਆਈ. ਸੂਪਰ ਰੈਜ਼ੋਲਿਊਸਨ ਤਕਨਾਲੋਜੀ ਦਾ ਸਪੋਰਟ ਮਿਲਦਾ ਹੈ। ਫੋਨ ਦੇ ਨਾਲ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ 4 ਮੈਗਾਪਿਕਸਲ ਦਾ ਅੰਡਰ ਡਿਸਪਲੇਅ ਕੈਮਰਾ ਸੈਂਸਰ ਮਿਲਦਾ ਹੈ।

ਫੋਨ ਦੇ ਨਾਲ ਕੁਨੈਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ 5G, 4G LTE, Wi-Fi 6E, ਬਲੂਟੁੱਥ 5.3, GPS/ A-GPS, NFC ਅਤੇ USB Type-C ਪੋਰਟ ਮਿਲਦਾ ਹੈ। ਫੋਨ ਦੇ ਨਾਲ IPX8 ਦੀ ਰੇਟਿੰਗ ਵੀ ਹੈ। ਸਕਿਓਰਿਟੀ ਲਈ ਫੋਨ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਫੋਨ 'ਚ ਡਿਊਲ ਸੈੱਲ 4,400mAh ਬੈਟਰੀ ਅਤੇ 25 ਵਾਟ ਵਾਇਰ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਫੋਨ 'ਚ ਵਾਇਰਲੈੱਸ ਚਾਰਜਿੰਗ, 2.0 ਅਤੇ ਪਾਵਰ ਸ਼ੇਅਰ ਵੀ ਹੈ। ਫਾਸਟ ਚਾਰਜਿੰਗ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਫੋਨ ਨੂੰ 30 ਮਿੰਟਾਂ 'ਚ 50 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। 


Rakesh

Content Editor

Related News