ਪੰਚ ਹੋਲ ਡਿਸਪਲੇਅ ਨਾਲ ਲਾਂਚ ਹੋਇਆ Galaxy XCover Pro, ਜਾਣੋ ਕੀਮਤ

01/10/2020 11:53:39 AM

ਗੈਜੇਟ ਡੈਸਕ– ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਇਕ ਨਵਾਂ ਸਮਾਰਟਫੋਨ Galaxy XCover Pro ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਸਭ ਤੋਂ ਪਹਿਲਾਂ ਫਿਨਲੈਂਡ ’ਚ ਉਪਲੱਬਧ ਹੋਵੇਗਾ। ਫਿਨਲੈਂਡ ’ਚ ਇਸ ਫੋਨ ਨੂੰ 499 ਯੂਰੋ (ਕਰੀਬ 39,600 ਰੁਪਏ) ਦੇ ਪ੍ਰਾਈਜ਼ ਟੈਗ ਦੇ ਨਾਲ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਹ ਫੋਨ ਯੂ.ਐੱਸ. ਮਿਲਟਰੀ ਸਟੈਂਡਰਡ ਮੁਤਾਬਕ ਬਣਾਇਆ ਹੈ। ਇਹ ਸਮਾਰਟਫੋਨ IP69 ਰੇਟਿੰਗ ਦੇ ਨਾਲ ਆਉਂਦਾ ਹੈ ਯਾਨੀ ਇਹ ਫੋਨ ਸ਼ਟਰਪਰੂਫ ਅਤੇ ਵਾਟਰਪਰੂਫ ਹੈ। 

ਕਿਸੇ ਵੀ ਮੌਸਮ ’ਚ ਕਰੇਗਾ ਕੰਮ
ਇਹ ਫੋਨ ਬੇਹੱਦ ਠੰਡੇ ਅਤੇ ਗਰਮ ਮੌਸਮ ’ਚ ਵੀ ਕੰਮ ਕਰਦਾ ਹੈ। ਖਾਸਤੌਰ ’ਤੇ ਆਰਮੀ ਲਈ ਬਣਾਇਆ ਇਹ ਫੋਨ ’ਚ ਵੈੱਟ ਟੱਚ ਅਤੇ ਗਲੋਵ ਮੋਡ ਦੇ ਨਾਲ ਆਉਂਦਾ ਹੈ। ਫੋਨ ’ਚ ਫਲੈਸ਼ ਲਾਈਟ ਅਤੇ ਟੈਕਸਟ ਮੈਸੇਜ ਕ੍ਰਿਏਟ ਕਰਨ ਲਈ ਦੋ ਡੈਡੀਕੇਟਿਡ ਬਟਨ ਦਿੱਤੇ ਗਏ ਹਨ। ਗੱਲ ਕਰੀਏ ਸਾਫਟਵੇਅਰ ਦੀ ਤਾਂ ਫੋਨ ’ਚ ਨਾਕਸ ਸਕਿਓਰਿਟੀ ਪਲੇਟਫਾਰਮ ਦਿੱਤਾ ਗਿਆ ਹੈ। ਪੇਮੈਂਟ ਮੈਨੇਜਮੈਂਟ ਅਤੇ ਬਾਰਕੋਡ ਸਕੈਨਰਸ ਲਈ ਫੋਨ ’ਚ mPOS ਦਿੱਤਾ ਗਿਆ ਹੈ। 

PunjabKesari

ਡਿਸਪਲੇਅ ਅਤੇ ਸਟੋਰੇਜ
ਗੱਲ ਕਰੀਏ ਬਾਕੀ ਫੀਚਰਜ਼ ਦੀ ਤਾਂ ਫੋਨ ’ਚ 6.3 ਇੰਚ ਦੀ LCD ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2400x1080p ਹੈ। ਫੋਨ ’ਚ ਆਕਟਾ-ਕੋਰ ਐਕਸੀਨੋਸ 9611 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਇਕ ਹੀ ਸਟੋਰੇਜ ਵੇਰੀਐਂਟ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ’ਚ ਆਉਂਦਾ ਹੈ। ਐੱਸ.ਡੀ. ਕਾਰਡ ਰਾਹੀਂ ਫੋਨ ’ਚ 512 ਜੀ.ਬੀ. ਤਕ ਸਟੋਰੇਜ ਵਧਾਈ ਜਾ ਸਕਦੀ ਹੈ। 

PunjabKesari

ਕੈਮਰਾ 
ਫੋਨ ’ਚ ਸੈਲਫੀ ਲਈ 13 ਮੈਗਾਪਿਕਸਲ ਦਾ ਪੰਚ ਹੋਲ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਡਿਸਪਲੇਅ ਦੇ ਖੱਬੇ ਪਾਸੇ ਉਪਰਲੇ ਕੋਨੇ ’ਚ ਦਿੱਤਾ ਗਿਆ ਹੈ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਦੇ ਰੀਅਰ ’ਚ 25 ਮੈਗਾਪਿਕਸਲ ਵਾਈਡ ਐੰਗਲ ਅਤੇ 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਹੈ। ਫੋਨ ’ਚ 4500mAh ਦੀ ਰੀਮੂਵੇਬਲ ਬੈਟਰੀ ਦਿੱਤੀ ਗਈ ਹੈ ਜੋ 15 ਵਾਟ ਪਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ। ਫੋਨ ਐਂਡਰਾਇਡ 9.0 ਪਾਈ ਡਿਵਾਈਸ ’ਤੇ ਰਨ ਕਰਦਾ ਹੈ।


Related News